ਪੀਕੇ ਹੁਣ ਆਪਣੇ ਲਈ ਬਣਾਉਣਗੇ ਰਣਨੀਤੀ
ਕਿਹਾ, ਜਨਤਾ ਦੇ ਵਿਚਕਾਰ ਜਾਣ ਦਾ ਸਮਾਂ ਆ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪਹਿਲਾਂ ਭਾਜਪਾ, ਫਿਰ ਕਾਂਗਰਸ ਅਤੇ ਫਿਰ ਜਨਤਾ ਦਲ (ਯੂ) ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਚੋਣਾਵੀ ਰਣਨੀਤੀਕਾਰ ਰਹਿ ਚੁੱਕੇ ਪ੍ਰਸ਼ਾਂਤ ਕਿਸ਼ੋਰ ਹੁਣ ਦੂਜਿਆਂ ਲਈ ਰਣਨੀਤੀ ਨਹੀਂ ਬਣਾਉਣਗੇ। ਪ੍ਰਸ਼ਾਂਤ ਕਿਸ਼ੋਰ ਹੁਣ ਆਪਣੀ ਸਿਆਸੀ ਪਾਰਟੀ ਲਈ ਹੀ ਰਣਨੀਤੀ ਤਿਆਰ ਕਰਨਗੇ। ਪੀਕੇ ਨੇ ਇਸ ਵੱਲ ਇਸ਼ਾਰਾ ਵੀ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜਨਤਾ ਦੇ ਵਿਚਕਾਰ ਜਾਣ ਦਾ ਸਮਾਂ ਆ ਗਿਆ ਹੈ, ਇਸ ਦੀ ਸ਼ੁਰੂਆਤ ਬਿਹਾਰ ਤੋਂ ਹੋਵੇਗੀ। ਪੀਕੇ ਦੀ ਨਵੀਂ ਪਾਰਟੀ ਕਦੋਂ ਲਾਂਚ ਹੋਵੇਗੀ, ਅਜੇ ਤੱਕ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ, ਪਰ ਪ੍ਰਸ਼ਾਂਤ ਕਿਸ਼ੋਰ ਜਲਦ ਹੀ ਪੂਰੇ ਦੇਸ਼ ਵਿਚ ਆਪਣੀ ਸਿਆਸੀ ਪਾਰਟੀ ਲਾਂਚ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਚਰਚਾ ਚੱਲਦੀ ਰਹੀ ਸੀ ਕਿ ਪੀਕੇ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ, ਪਰ ਕਾਂਗਰਸ ਨਾਲ ਤਾਲਮੇਲ ਨਾ ਬੈਠਣ ਕਰਕੇ ਪੀਕੇ ਨੇ ਕਾਂਗਰਸ ਤੋਂ ਪਾਸਾ ਵੱਟ ਲਿਆ ਸੀ। ਹੁਣ ਮੀਡੀਆ ਰਾਹੀਂ ਗੱਲ ਸਾਹਮਣੇ ਆਈ ਹੈ ਕਿ ਪ੍ਰਸ਼ਾਂਤ ਕਿਸ਼ੋਰ ਆਪਣੀ ਵੱਖਰੀ ਰਾਜਨੀਤਕ ਪਾਰਟੀ ਬਣਾਉਣ ਜਾ ਰਹੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …