ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਨਾਲ ਜੁੜੇ ਡਰੱਗ ਮਾਮਲੇ ਵਿਚ ਅਦਾਕਾਰਾ ਰੀਆ ਚੱਕਰਵਰਤੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਇਰਖਲਾ ਜੇਲ੍ਹ ਵਿਚ ਸਿਫ਼ਟ ਕਰ ਦਿੱਤਾ। ਧਿਆਨ ਰਹੇ ਕਿ ਐਨ.ਸੀ.ਬੀ. ਨੇ ਰੀਆ ਨੂੰ ਲੰਘੇ ਕੱਲ੍ਹ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਰੀਆ ਦੀ ਅਦਾਲਤ ਵਿਚ ਪੇਸ਼ੀ ਹੋਈ ਅਤੇ ਹੇਠਲੀ ਅਦਾਲਤ ਨੇ ਜ਼ਮਾਨਤ ਅਰਜ਼ੀ ਖਾਰਜ ਕਰਦੇ ਹੋਏ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਇਸਦੇ ਚੱਲਦਿਆਂ ਰੀਆ ਅਤੇ ਉਸਦੇ ਭਰਾ ਸ਼ੋਵਿਕ ਨੇ ਸੈਸ਼ਨ ਕੋਰਟ ਵਿਚ ਜ਼ਮਾਨਤ ਲਈ ਫਿਰ ਅਰਜ਼ੀ ਲਗਾਈ ਹੈ। ਜ਼ਿਕਰਯੋਗ ਹੈ ਕਿ ਰੀਆ ‘ਤੇ ਡਰੱਗ ਲੈਣ ਅਤੇ ਸੁਸ਼ਾਂਤ ਨੂੰ ਡਰੱਗ ਦੇਣ ਸਮੇਤ ਕਈ ਆਰੋਪ ਲੱਗੇ ਹਨ।
Check Also
‘ਆਪ’ ਨੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਦੂੁਜੀ ਸੂਚੀ ਕੀਤੀ ਜਾਰੀ
ਹਰਿਆਣਾ ’ਚ ਕਾਂਗਰਸ ਤੇ ‘ਆਪ’ ਦੇ ਗਠਜੋੜ ਦੀਆਂ ਸੰਭਾਵਨਾਵਾਂ ਮੱਧਮ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਵਿਧਾਨ …