ਨਵੀਂ ਦਿੱਲੀ/ਬਿਊਰੋ ਨਿਊਜ਼
ਪਟਨਾ ਤੋਂ ਦਿੱਲੀ ਆ ਰਿਹਾ ਇੱਕ ਨਿੱਜੀ ਜਹਾਜ਼ ਨਜ਼ਫਗੜ੍ਹ ਨਜ਼ਦੀਕ ਖੇਤਾਂ ਵਿੱਚ ਲੈਂਡ ਕਰਵਾਉਣਾ ਪਿਆ। ਜਹਾਜ਼ ਏਅਰ ਐਬੂਲੇਸ ਸੀ ਅਤੇ ਇਸ ਵਿੱਚ ਸੱਤ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚ ਪੰਜ ਪੂਰੀ ਤਰ੍ਹਾਂ ਸੁਰੱਖਿਅਤ ਹਨ ਜਦੋਂਕਿ ਦੋ ਗੰਭੀਰ ਵਿੱਚ ਜ਼ਖਮੀ ਹਨ। ਮਿਲੀ ਜਾਣਕਾਰੀ ਅਨੁਸਾਰ ਲੈਂਡਿੰਗ ਸਮੇਂ ਜਹਾਜ਼ ਦੇ ਦੋਵੇਂ ਇੰਜਣ ਫ਼ੇਲ੍ਹ ਹੋ ਗਏ।
ਜਿਸ ਤੋਂ ਬਾਅਦ ਪਾਈਲਟ ਨੇ ਐਮਰਜੈਂਸੀ ਸਥਿਤੀ ਵਿੱਚ ਇਸ ਦੀ ਖੇਤਾਂ ਵਿੱਚ ਹੀ ਲੈਂਡਿੰਗ ਕਰਵਾ ਦਿੱਤੀ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਹਾਦਸੇ ਵਾਲੀ ਥਾਂ ਉੱਤੇ ਇਕੱਠੇ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …