Breaking News
Home / ਭਾਰਤ / ਭਾਰਤ ਤੇ ਇਰਾਨ ਵਿਚਾਲੇ ਕਈ ਸਮਝੌਤੇ

ਭਾਰਤ ਤੇ ਇਰਾਨ ਵਿਚਾਲੇ ਕਈ ਸਮਝੌਤੇ

4ਲੰਘੇ ਕੱਲ੍ਹ ਨਰਿੰਦਰ ਮੋਦੀ ਨੇ ਤੇਹਰਾਨ ਦੇ ਗੁਰਦੁਆਰਾ ਸਾਹਿਬ ‘ਚ ਟੇਕਿਆ ਸੀ ਮੱਥਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਇਰਾਨ ਵਿਚਾਲੇ ਅੱਜ ਕਈ ਸਮਝੌਤੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਰਾਨ ਦੇ ਵਾਈਸ ਪ੍ਰੈਜ਼ੀਡੈਂਟ ਰੋਹਾਨੀ ਇਸ ਮੌਕੇ ਮੌਜੂਦ ਸਨ। ਦੋਵਾਂ ਦੇਸ਼ਾਂ ਨੇ ਸਾਂਝੀ ਸਟੇਟਮੈਂਟ ਵੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਵਪਾਰ ਤੇ ਬਾਕੀ ਸੈਕਟਰਾਂ ਵਿਚ ਸਹਿਯੋਗ ਵਧਾਉਣਗੇ। ਇਸ ਲਈ ਵੀ ਦੋਵਾਂ ਮੁਲਕਾਂ ਦੀ ਡੀਲ ਹੋ ਗਈ ਹੈ।
ਮੋਦੀ ਦੋ ਦਿਨਾਂ ਦੇ ਇਰਾਨ ਦੇ ਸਰਕਾਰੀ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਮੋਦੀ ਧਰਮ ਗੁਰੂ ਖੁਮੈਨੀ ਨੂੰ ਵੀ ਮਿਲਣਗੇ। ਇਨ੍ਹਾਂ ਨੂੰ ਇਰਾਨ ਦਾ ਸਭ ਤੋਂ ਤਾਕਤਵਰ ਨੇਤਾ ਮੰਨਿਆ ਜਾਂਦਾ ਹੈ। ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਇਰਾਨ ‘ਤੇ ਕੌਮਾਂਤਰੀ ਭਾਈਚਾਰੇ ਨੇ ਪਾਬੰਦੀ ਲਗਾਈ ਸੀ। ਹੁਣ ਇੱਕ ਸਮਝੌਤੇ ਤਹਿਤ ਇਰਾਨ ਤੋਂ ਪਾਬੰਦੀ ਹਟਾਈ ਗਈ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਰਾਨ ‘ਤੇ ਲੱਗੀ ਪਾਬੰਦੀ ਹਟਾਏ ਜਾਣ ਤੋਂ ਬਾਅਦ ਕੋਸ਼ਿਸ਼ ਹੈ ਕਿ ਭਾਰਤ ਇਸ ਮੌਕੇ ਦਾ ਫਾਇਦਾ ਉਠਾਏਗਾ। ਭਾਰਤ ਇਰਾਨ ਨਾਲ ਵਪਾਰ ਵਧਾਉਣ ਦੇ ਪੱਖ ਵਿਚ ਹੈ।
ਇਸ ਤੋਂ ਪਹਿਲਾਂ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੌਰੇ ਦੀ ਸ਼ੁਰੂਆਤ ਤੇਹਰਾਨ ਸਥਿਤ ਭਾਈ ਗੰਗਾ ਸਿੰਘ ਸਭਾ ਗੁਰਦੁਆਰੇ ਵਿਚ ਮੱਥਾ ਟੇਕ ਕੇ ਕੀਤੀ। ਪ੍ਰਧਾਨ ਮੰਤਰੀ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਕੀਰਤਨ ਸਰਵਨ ਕੀਤਾ। ਇਸ ਦੌਰਾਨ ਮੋਦੀ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਸਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਫੈਲਾਉਣ ਵਿਚ ਉਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …