ਮਸੂਦ ਅਜ਼ਹਰ ਨੂੰ ਬਹਾਵਲਪੁਰ ਦੇ ਇਕ ਸੇਫ ਹਾਊਸ ‘ਚ ਰੱਖਿਆ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਨੂੰ ਬਚਾਉਣ ਲਈ ਆਈਐਸਆਈ ਨੇ ਸੁਰੱਖਿਆ ਘੇਰਾ ਬਣਾਇਆ ਹੈ। ਆਈਐਸਆਈ ਨੇ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਮੁਖੀ ਅਜ਼ਹਰ ਮਸੂਦ, ਉਸ ਦੇ ਭਰਾ ਅਬਦੁਲ ਰਊਫ ਸਮੇਤ ਦੋ ਹੋਰ ਸਾਜ਼ਿਸ਼ਕਰਤਾਵਾਂ ਨੂੰ ਸੇਫ ਹਾਊਸ ਵਿਚ ਲੁਕਾਇਆ ਹੈ। ਭਾਰਤੀ ਖੁਫੀਆ ਏਜੰਸੀਆਂ ਮੁਤਾਬਕ ਇਸ ਬਾਰੇ ਪੁਖਤਾ ਸਬੂਤ ਹੱਥ ਲੱਗੇ ਹਨ।
ਏਜੰਸੀਆਂ ਮੁਤਾਬਕ ਪਠਾਨਕੋਟ ਹਮਲੇ ਨੂੰ ਲੈ ਕੇ ਵਧ ਰਹੇ ਅੰਤਰਰਾਸ਼ਟਰੀ ਦਬਾਅ ਦੇ ਚੱਲਦੇ ਆਈਐਸਆਈ ਨੇ ਮਸੂਦ ਅਜ਼ਹਰ ਨੂੰ ਬਹਾਵਲਪੁਰ ਦੇ ਇੱਕ ਸੇਫ ਹਾਊਸ ਵਿਚ ਰੱਖਿਆ ਹੈ। ਮਸੂਦ ‘ਤੇ ਹੀ 2 ਜਨਵਰੀ ਨੂੰ ਸਰਹੱਦ ਪਾਰ ਤੋਂ ਅੱਤਵਾਦੀ ਭੇਜ ਕੇ ਪਠਾਨਕੋਟ ਏਅਰਬੇਸ ‘ਤੇ ਹਮਲਾ ਕਰਵਾਉਣ ਦਾ ਦੋਸ਼ ਹੈ। ਇਸ ਹਮਲੇ ਵਿਚ ਸੁਰੱਖਿਆ ਬਲਾਂ ਦੇ 7 ਜਵਾਨ ਸ਼ਹੀਦ ਹੋਏ ਸਨ। ਪਠਾਨਕੋਟ ਹਮਲੇ ਨੂੰ ਲੈ ਕੇ ਮਸੂਦ ਅਜ਼ਹਰ, ਰਊਫ ਤੇ ਦੋ ਹੋਰ ਮੁਲਜ਼ਮਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੈ। ਜਿਸ ਤੋਂ ਬਾਅਦ ਪਾਕਿ ਸਰਕਾਰ ‘ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਬਾਅ ਵਧ ਗਿਆ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …