Breaking News
Home / ਕੈਨੇਡਾ / Front / ਭਰਤਇੰਦਰ ਸਿੰਘ ਚਾਹਲ ਅਦਾਲਤ ’ਚ ਨਹੀਂ ਹੋਏ ਪੇਸ਼

ਭਰਤਇੰਦਰ ਸਿੰਘ ਚਾਹਲ ਅਦਾਲਤ ’ਚ ਨਹੀਂ ਹੋਏ ਪੇਸ਼

ਗਿ੍ਰਫ਼ਤਾਰੀ ਲਈ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ ਛਾਪੇਮਾਰੀ


ਪਟਿਆਲਾ/ਬਿਊਰੋ ਨਿਊਜ਼ : ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਮਾਮਲੇ ’ਚ ਘਿਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਅਦਾਲਤ ਵਿਚ ਪੇਸ਼ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਦੀ ਹਾਲੇ ਤੱਕ ਗਿ੍ਰਫ਼ਤਾਰੀ ਹੋਈ ਹੈ। ਜਦਕਿ ਪੰਜਾਬ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਵੱਲੋਂ ਚਾਹਲ ਦੀ ਗਿ੍ਰਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਉਹ ਵਿਜੀਲੈਂਸ ਦੀ ਗਿ੍ਰਫਤ ਤੋਂ ਬਾਹਰ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਵਾਰ ਫਿਰ ਚਹਿਲ ਨੇ ਪਟਿਆਲਾ ਦੀ ਅਦਾਲਤ ਵਿਚ ਅੰਤਿ੍ਰਮ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਹੈ, ਜਿਸ ਦੀ ਸੁਣਵਾਈ ਆਉਂਦੇ ਸੋਮਵਾਰ ਨੂੰ ਹੋਵੇਗੀ। ਧਿਆਨ ਰਹੇ ਕਿ ਪੰਜਾਬ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਭਰਤ ਇੰਦਰ ਚਾਹਲ ਦੀ ਗਿ੍ਰਫ਼ਤਾਰੀ ਲਈ ਲਗਾਤਾਰ ਯਤਨਸ਼ੀਲ ਹਨ ਜਦਕਿ ਉਨ੍ਹਾਂ ਕਈ ਵਾਰ ਸੰਮਨ ਭੇਜ ਕੇ ਕਈ ਵਾਰ ਤਲਬ ਕੀਤਾ ਜਾ ਚੁੱਕਿਆ ਹੈ। ਪ੍ਰੰਤੂ ਭਰਤ ਇੰਦਰ ਸਿੰਘ ਚਾਹਲ ਵਾਰ-ਵਾਰ ਬੁਲਾਉਣ ਦੇ ਬਾਵਜੂਦ ਵੀ ਅਦਾਲਤ ਵਿਚ ਪੇਸ਼ ਨਹੀਂ ਹੋਏ। ਹੁਣ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੇ ਸੰਭਾਵਿਤ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਅਤੇ ਵਿਜੀਲੈਂਸ ਦਾ ਕਹਿਣਾ ਹੈ ਕਿ ਜਦੋਂ ਤੱਕ ਚਾਹਲ ਦੀ ਗਿ੍ਰਫ਼ਤਾਰੀ ਨਹੀਂ ਹੋ ਜਾਂਦੀ ਛਾਪੇਮਾਰੀ ਉਦੋਂ ਤੱਕ ਜਾਰੀ ਰਹੇਗੀ। ਜਦਕਿ ਵਿਜੀਲੈਂਸ ਨੇ ਕਈ ਘੰਟੇ ਦੀ ਪੁੱਛਗਿੱਛ ਮਗਰੋਂ ਚਾਹਲ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਚਾਹਲ ਵੱਲੋਂ ਪਟਿਆਲਾ ’ਚ ਬਣਾਏ ਗਏ ਇਕ ਸ਼ੌਪਿੰਗ ਮਾਲ ਅਤੇ ਮੈਰਿਜ ਪੈਲਿਸ ਦੀ ਵੀ ਵਿਜੀਲੈਂਸ ਵੱਲੋਂ ਪੈਮਾਇਸ਼ ਕੀਤੀ ਸੀ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …