Breaking News
Home / ਕੈਨੇਡਾ / Front / ਸ਼੍ਰੋਮਣੀ ਪੁਰਸਕਾਰਾਂ ’ਤੇ ਲੱਗੀ ਰੋਕ ਲੁਧਿਆਣਾ ਕੋਰਟ ਨੇ ਹਟਾਈ

ਸ਼੍ਰੋਮਣੀ ਪੁਰਸਕਾਰਾਂ ’ਤੇ ਲੱਗੀ ਰੋਕ ਲੁਧਿਆਣਾ ਕੋਰਟ ਨੇ ਹਟਾਈ

ਸਾਹਿਤਕਾਰ ਮਿੱਤਰ ਸੈਨ ਮੀਤ ਨੇ ਪੁਰਸਕਾਰਾਂ ਲਈ ਵਿਅਕਤੀਆਂ ਦੀ ਚੋਣ ’ਤੇ ਚੁੱਕੇ ਸਨ ਸਵਾਲ


ਜਲੰਧਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸ਼੍ਰੋਮਣੀ ਪੁਰਸਕਾਰਾਂ ’ਤੇ ਲੱਗੀ ਰੋਕ ਲੁਧਿਆਣਾ ਕੋਰਟ ਹਟਾ ਦਿੱਤੀ ਹੈ। ਇਨ੍ਹਾਂ ’ਚ ਕੁੱਲ 108 ਪੁਰਸਕਾਰ ਸ਼ਾਮਲ ਹਨ, ਜਿਨ੍ਹਾਂ ’ਚ 6 ਪੁਰਸਕਾਰ 10-10 ਲੱਖ ਰੁਪਏ ਦੇ ਹਨ ਜਦਕਿ 102 ਪੁਰਸਕਾਰ 5-5 ਲੱਖ ਰੁਪਏ ਦੇ ਹਨ। ਇਨ੍ਹਾਂ ਪੁਰਸਕਾਰਾਂ ਦੀ ਕੁੱਲ ਕੀਮਤ 5 ਕਰੋੜ 70 ਲੱਖ ਦੇ ਕਰੀਬ ਬਣਦੀ ਹੈ। ਕਈ ਹਸਤੀਆਂ ਪੁਰਸਕਾਰਾਂ ਦੀ ਉਡੀਕ ਕਰਦਿਆਂ ਦੁਨੀਆ ਤੋਂ ਰੁਖ਼ਸਤ ਹੋ ਚੁੱਕੀਆਂ ਹਨ। ਭਾਸ਼ਾ ਵਿਭਾਗ ਨੇ ਕੁਝ ਸਮਾਂ ਪਹਿਲਾਂ ਜਦੋਂ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕੀਤਾ ਸੀ ਤਾਂ ਨਾਮੀ ਸਾਹਿਤਕਾਰ ਮਿੱਤਰ ਸੈਨ ਮੀਤ ਨੇ ਪੁਰਸਕਾਰਾਂ ਲਈ ਸ਼ਖ਼ਸੀਅਤਾਂ ਦੀ ਚੋਣ ’ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਕਈ ਅਜਿਹੇ ਵਿਅਕਤੀਆਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ, ਜੋ ਨਿਯਮਾਂ ਅਨੁਸਾਰ ਇਸ ਦੇ ਹੱਕਦਾਰ ਨਹੀਂ ਸਨ। ਉਹ ਇਹ ਮੁੱਦਾ ਲੈ ਕੇ ਅਦਾਲਤ ਪਹੁੰਚ ਗਏ, ਜਿਸ ’ਤੇ ਅਦਾਲਤ ਨੇ ਇਹ ਪੁਰਸਕਾਰ ਦੇਣ ’ਤੇ ਰੋਕ ਲਾ ਦਿੱਤੀ ਸੀ। ਫ਼ਿਲਹਾਲ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਹ ਸ਼ਖ਼ਸੀਅਤਾਂ ਕੁਝ ਰਾਹਤ ਮਹਿਸੂਸ ਕਰ ਰਹੀਆਂ ਹਨ, ਜਿਨ੍ਹਾਂ ਦਾ ਨਾਂ ਪੁਰਸਕਾਰ ਲਈ ਚੁਣਿਆ ਗਿਆ ਸੀ। ਜਦਕਿ ਮਿੱਤਰ ਸੈਨ ਮੀਤ ਦਾ ਕਹਿਣਾ ਹੈ ਕਿ ਉਹ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਉਹ ਅਦਾਲਤ ’ਚ ਆਪਣਾ ਪੱਖ ਰੱਖਣਗੇ ਕਿ ਇਕ ਵਾਰ ਪੁਰਸਕਾਰ ਲਈ ਚੁਣੇ ਨਾਵਾਂ ਦਾ ਰੀਵਿਊ ਕਰ ਲਿਆ ਜਾਵੇ। ਜੋ ਨਾਂ ਸਹੀ ਲੱਗਣ, ਉਨ੍ਹਾਂ ਨੂੰ ਪੁਰਸਕਾਰ ਦੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰਿਆਂ ’ਤੇ ਨਹੀਂ ਸਗੋਂ ਕੁਝ ਕੁ ਵਿਅਕਤੀਆਂ ਦੇ ਨਾਵਾਂ ’ਤੇ ਇਤਰਾਜ਼ ਹੈ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …