ਮੁਹਾਲੀ : ਮੁਹਾਲੀ ‘ਚ ਪੀਟੀਸੀ ਨੈੱਟਵਰਕ ਵੱਲੋਂ ‘ਵੁਆਇਸ ਆਫ਼ ਪੰਜਾਬ’ ਸੀਜ਼ਨ 7 ਦਾ ਫਾਈਨਲ ਕਰਵਾਇਆ ਗਿਆ। ਇਸ ਵਿੱਚ ਅਮਰਜੀਤ ਸਿੰਘ ਲੁਧਿਆਣਾ ਜੇਤੂ ਰਿਹਾ, ਜਦੋਂ ਕਿ ਜੈਸਮੀਨ ਧੀਮਾਨ ਲੁਧਿਆਣਾ ਅਤੇ ਹਿੰਮਤ ਸਿੰਘ ਲਖਮੀਪੁਰ ਕ੍ਰਮਵਾਰ ਪਹਿਲੇ ਤੇ ਦੂਜੇ ਰਨਰਅੱਪ ਰਹੇ। ਪੀਟੀਸੀ ਨੈੱਟਵਰਕ ਦੇ ਸੀਈਓ ਰਾਜੀ ਸ਼ਿੰਦੇ ਅਤੇ ਪ੍ਰਧਾਨ ਰਵਿੰਦਰ ਨਰਾਇਣਨ ਨੇ ਜੇਤੂ ਨੂੰ ਇਕ ਲੱਖ, ਦੂਜੇ ਨੂੰ 75 ਹਜ਼ਾਰ ਅਤੇ ਤੀਜੇ ਨੂੰ 50 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ।ਇਹ ਮੁਕਾਬਲਾ ਸਾਕਸ਼ੀ ਰੱਤੀ ਲੁਧਿਆਣਾ, ਅਮਰਜੀਤ ਸਿੰਘ ਲੁਧਿਆਣਾ, ਜੈਸਮੀਨ ਧੀਮਾਨ ਲੁਧਿਆਣਾ ਅਤੇ ਹਿੰਮਤ ਸਿੰਘ ਲਖਮੀਪੁਰ ਵਿਚਕਾਰ ਹੋਇਆ। ਇਸ ਤੋਂ ਪਹਿਲਾਂ ਹੋਏ ਦੋ ਗੇੜਾਂ ਵਿੱਚ ਰਾਹੁਲ ਸੰਗਰੂਰ ਅਤੇ ਸ਼ਬਨਮ ਮਾਲੇਰਕੋਟਲਾ ਮੁਕਾਬਲੇ ਤੋਂ ਬਾਹਰ ਹੋ ਗਏ। ਮੁਕਾਬਲੇ ਦੀ ਜੱਜਮੈਂਟ ਸਚਿਨ ਆਹੂਜਾ, ਮਾਸਟਰ ਸਲੀਮ, ਕੰਠ ਕਲੇਰ, ਗੁਰਮੀਤ ਸਿੰਘ, ਮਲਕੀਤ ਸਿੰਘ ਅਤੇ ਮਨਮੋਹਨ ਵਾਰਿਸ ਨੇ ਕੀਤੀ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …