2.1 C
Toronto
Friday, November 14, 2025
spot_img
Homeਫ਼ਿਲਮੀ ਦੁਨੀਆਮੋਦੀ ਦੇ ਜ਼ੁਲਮ

ਮੋਦੀ ਦੇ ਜ਼ੁਲਮ

ਮੋਦੀ ਦੀ ਸੱਤਾ ਹੇਠਾਂ ਹੋ ਰਹੇ ਕਿਹੜੇ-ਕਿਹੜੇ ਅੱਤਿਆਚਾਰ ਦਾ ਬਿਆਨ ਕਰੀਏ। ਕਲਮ ਦੇ ਸਿੱਕੇ ਘੱਟ ਪੈ ਜਾਣਗੇ, ਪੰਨੇ ਖਤਮ ਹੋ ਜਾਣਗੇ। ਨਿਹੱਥੇ ਕਿਸਾਨਾਂ ਉੱਤੇ ਹਮਲੇ ਕਰਵਾ ਕੇ ਆਪਣੀ ਚੂਹੇ ਦੀ ਖੁੱਡ ‘ਚ ਵੜ ਕੇ ਬੈਠਾ ਹੈ। ਬਹੁਤਾ ਮੀਡੀਆ ਵੀ ਮੋਦੀ ਦਾ, ਪੁਲਿਸ ਵੀ ਮੋਦੀ ਦੀ। ਮੋਦੀ ਦੇ ਤਲਵੇ ਚੱਟਣ ਵਾਲਿਆਂ ਨੇ ਕਿਸਾਨਾਂ ‘ਤੇ ਕਈ ਜ਼ੁਲਮ ਢਾਏ।
26 ਜਨਵਰੀ ਵਾਲੇ ਦਿਨ ਬਜ਼ੁਰਗਾਂ ਨੂੰ ਵਾਲਾਂ ਤੋਂ ਫੜ ਕੇ ਰੋਲਿਆ ਗਿਆ। ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਨਿਹੱਥਿਆਂ ਉੱਤੇ ਡੰਡੇ ਬਰਸਾਏ ਗਏ। ਇੱਕ ਇੱਕ ਜਾਣੇ ਨੂੰ ਦਸ-ਦਸ ਪੁਲਿਸ ਵਾਲਿਆਂ ਨੇ ਵਾਲਾਂ ਤੋਂ ਫੜ ਕੇ ਘੜੀਸ ਕੇ ਅਤਿਆਚਾਰ ਕੀਤਾ। ਸਿੰਘਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਕਈ ਸਿੰਘਾਂ ਨੂੰ ਕਿੰਨੀ ਕਿੰਨੀ ਦੇਰ ਤੱਕ ਜੱਲਾਦਾਂ ਵਾਂਗ ਕੁੱਟਣ ਤੋਂ ਬਾਅਦ ਪਾਣੀ ਮੰਗਣ ‘ਤੇ ਪਾਣੀ ਦੀ ਇੱਕ ਘੁੱਟ ਵੀ ਨਾ ਦਿੱਤੀ ਗਈ। ਅਜੇ ਤੱਕ ਕਈ ਕਿਸਾਨ ਵੀਰਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ। ਮਾਂ ਪਿਉ ਪੁਲਿਸ ਕੋਲ ਨਹੀਂ ਜਾ ਸਕਦੇ ਕਿਉਂਕਿ ਪੁਲਿਸ ਸਾਰੇ ਪਰਿਵਾਰ ਉੱਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਸ ਹੱਥਾਂ ਨੇ ਇਹਨਾਂ ਦੇ ਮੂੰਹ ਵਿੱਚ ਲੰਗਰ ਪਾਇਆ। ਪੁਲਿਸ ਵਾਲਿਆਂ ਨੇ ਉਹਨਾਂ ਹੱਥਾਂ ਉੱਤੇ ਕਹਿਰ ਬਰਸਾਇਆ। ਕਿਹੋ ਜਿਹੀਆਂ ਕੁੱਖਾਂ ਨੇ ਇਹੋ ਜਿਹੇ ਪਾਪੀਆਂ ਨੂੰ ਜਨਮ ਦਿੱਤਾ ਹੋਵੇਗਾ। ਆਪਾਂ ਨੂੰ ਸਿਰਫ ਇੱਕ ਹੀ ਚੀਜ਼ ਜਿਤਾ ਸਕਦੀ ਹੈ, ਉਹ ਹੈ ਏਕਤਾ। ਕਿਸਾਨ ਮੋਰਚੇ ਦੀ ਜਿੱਤ ਸਾਰੇ ਭਾਰਤ ਦੀ ਜਿੱਤ ਹੋਵੇਗੀ। ਇਸ ਮੋਰਚੇ ਵਿਚ ਸ਼ਾਮਿਲ ਹੋ ਕੇ ਆਓ ਅਸੀਂ ਆਪਣੀ ਜ਼ਿੰਦਗੀ ਸਫਲ ਬਣਾਈਏ।
ਲਵਲੀਨ ਕੌਰ ਸੰਧੂ,
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

RELATED ARTICLES
POPULAR POSTS