Breaking News
Home / ਫ਼ਿਲਮੀ ਦੁਨੀਆ / ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਫੋਟੋ ਪੋਸਟ ਕੀਤੀ ਹੈ ਜਿਸ ‘ਤੇ ਲਿਖਿਆ ਹੈ-ਗਿੰਨੀ ਮੇਰੀ ਜ਼ਿੰਦਗੀ ‘ਚ ਤੁਹਾਡਾ ਸਵਾਗਤ ਹੈ

ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਫੋਟੋ ਪੋਸਟ ਕੀਤੀ ਹੈ ਜਿਸ ‘ਤੇ ਲਿਖਿਆ ਹੈ-ਗਿੰਨੀ ਮੇਰੀ ਜ਼ਿੰਦਗੀ ‘ਚ ਤੁਹਾਡਾ ਸਵਾਗਤ ਹੈ

ਮਾਂ ਜਨਕ ਰਾਣੀ ਬੋਲੀ, ਮੈਨੂੰ ਡਰ ਸੀ ਕਿ ਕਿਤੇ ਕਪਿਲ ਮੁੰਬਈ ਵਾਲਿਆਂ ਦੇ ਝਾਂਸੇ ‘ਚ ਨਾ ਆ ਜਾਵੇ
ਲੰਬੇ ਸਮੇਂ ਤੋਂ ਮਾਂ ਅਤੇ ਪਰਿਵਾਰ ਦੀ ਇੱਛਾ ਸੀ ਕਿ ਕਪਿਲ ਘੋੜੀ ਚੜ੍ਹੇ
ਅੰਮ੍ਰਿਤਸਰ : ਕਪਿਲ ਸ਼ਰਮਾ ਸ਼ੋਅ ‘ਚ ਹਰ ਹੀਰੋਇਨ ਨਾਲ ਮਜ਼ਾਕੀਆ ਢੰਗ ਨਾਲ ਪਿਆਰ ਦਾ ਇਜ਼ਹਾਰ ਕਰਨ ਵਾਲੇ ਕਪਿਲ ਸ਼ਰਮਾ ਨੇ ਆਖਰਕਾਰ ਆਪਣੀ ਗਰਲਫਰੈਂਡ ਨੂੰ ਵਿਆਹ ਦੇ ਲਈ ਹਾਂ ਕਹਿ ਦਿੱਤੀ ਹੈ। ਕਪਿਲ ਦੀ ਇਸ ਹਾਂ ਤੋਂ ਬਾਅਦ ਮਾਂ ਦਾ ਇਕ ਡਰ ਤਾਂ ਦੂਰ ਹੋ ਗਿਆ। ਮਾਂ ਜਨਕ ਰਾਣੀ ਨੇ ਦੱਸਿਆ ਕਿ ਕਪਿਲ ਦੇ ਅੱਗੇ-ਪਿੱਛੇ ਕਈ ਲੜਕੀਆਂ ਮੁੰਬਈ ‘ਚ ਘੁੰਮਦੀਆਂ ਹਨ। ਪ੍ਰੰਤੂ ਵਿਆਹ ਤਾਂ ਇਕ ਨਾਲ ਹੀ ਹੋਵੇਗਾ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਕਪਿਲ ਇਨ੍ਹਾਂ ਮੁੰਬਈ ਵਾਲੀਆਂ ਦੇ ਝਾਂਸੇ ‘ਚ ਨਾ ਆ ਜਾਵੇ। ਗਿੰਨੀ ਉਨ੍ਹਾਂ ਨੂੰ ਸ਼ੁਰੂ ਤੋਂ ਪਸੰਦ ਸੀ। ਇਸ ਲਈ ਉਹ ਕਪਿਲ ਨੂੰ ਹਮੇਸ਼ਾ ਗਿੰਨੀ ਨਾਲ ਹਾਂ ਦੇ ਲਈ ਕਹਿੰਦੀ ਸੀ। ਪ੍ਰੰਤੂ ਕਪਿਲ ਹਮੇਸ਼ਾ ਹੀ ਟਾਈਮ ਨਾ ਹੋਣ ਦਾ ਬਹਾਨਾ ਬਣਾਉਂਦੇ ਸਨ। ਕਪਿਲ ਦੀ ਮਾਂ ਜਨਕ ਰਾਣੀ ਨੇ ਦੱਸਿਆ ਕਿ ਕਪਿਲ ਦੀ ਗਿੰਨੀ ਨਾਲ ਮੁਲਾਕਾਤ ਦਸ ਸਾਲ ਪਹਿਲਾਂ ਜਲੰਧਰ ਏਪੀਜੇ ਕਾਲਜ ‘ਚ ਹੋਈ ਸੀ। ਜਿੱਥੇ ਦੋਵੇਂ ਇਕੱਠੇ ਪੜ੍ਹਦੇ ਸਨ। ਸ਼ਰਮੀਲੇ ਸੁਭਾਅ ਦੇ ਕਾਰਨ ਕਪਿਲ ਨੇ ਕਦੇ ਗਿੰਨੀ ਨਾਲ ਪਿਆਰ ਦੀ ਗੱਲ ਪਰਿਵਾਰ ‘ਚ ਨਹੀਂ ਕੀਤੀ। ਪ੍ਰੰਤੂ ਗਿੰਨੀ ਦਾ ਘਰ ਆਉਣਾ-ਜਾਣਾ ਪੂਰੇ ਪਰਿਵਾਰ ਨੂੰ ਪਸੰਦ ਸੀ। ਗਿੰਨੀ ਦਾ ਸੁਭਾਅ ਕਾਫ਼ੀ ਮੇਲ-ਜੋਲ ਵਾਲਾ ਹੈ ਜੋ ਪਰਿਵਾਰ ਨੂੰ ਕਾਫ਼ੀ ਪਸੰਦ ਹੈ। ਕਪਿਲ ਨੇ ਅਜੇ ਤੱਕ ਭਾਈ ਅਸ਼ੋਕ ਸ਼ਰਮਾ ਅਤੇ ਭਾਬੀ ਮੁਸਕਾਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਹੀ ਕਪਿਲ ਦੀ ਇਸ ਹਾਂ ਦਾ ਪਤਾ ਚਲਿਆ ਹੈ। ਕਪਿਲ ਦੀ ਪੋਸਟ ਸੋਸ਼ਲ ਮੀਡੀਆ ‘ਤੇ ਇੰਨੀ ਵਾਇਰਲ ਹੋ ਚੁੱਕੀ ਹੈ ਕਿ ਹੁਣ ਤਾਂ ਪਰਿਵਾਰਕ ਮੈਂਬਰ ਵੀ ਫੋਨ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਸੱਚ ਤਾਂ ਇਹ ਹੈ ਕਿ ਗਿੰਨੀ ਮੈਨੂੰ ਪੂਰਾ ਕਰਦੀ ਹੈ
ਕਪਿਲ ਇਨ੍ਹੀਂ ਦਿਨੀਂ ਫ਼ਿਲਮ ਫਿਰੰਗੀ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਸ਼ਨੀਵਾਰ ਸਵੇਰੇ ਹੀ ਉਹ ਆਸਟਰੇਲੀਆ ਤੋਂ ਵਾਪਸ ਪਰਤਿਆ ਹੈ ਅਤੇ ਸਵੇਰੇ ਹੀ ਉਸ ਨੇ ਸੋਸ਼ਲ ਮੀਡੀਆ ‘ਤੇ ਫੋਟੋ ਨੂੰ ਪੋਸਟ ਕੀਤਾ, ਜਿਸ ‘ਚ ਉਸ ਨੇ ਲਿਖਿਆ ਹੈ ਕਿ ‘ਮੈਂ ਇਹ ਨਹੀਂ ਕਹਾਂਗਾ ਕਿ ਉਹ ਮੇਰੀ ਬੈਟਰ ਹਾਫ਼ ਹੈ, ਸੱਚ ਤਾਂ ਇਹ ਹੈ ਕਿ ਉਹ ਮੈਨੂੰ ਪੂਰਾ ਕਰਦੀ ਹੈ। ਗਿੰਨੀ ਮੈਂ ਤੈਨੂੰ ਪਿਆਰ ਕਰਦਾ ਹਾਂ। ਮੇਰੀ ਜ਼ਿੰਦਗੀ ‘ਚ ਇਨ੍ਹਾਂ ਦਾ ਸਵਾਗਤ ਹੈ। ਮੈਂ ਇਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ।
ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਕੋਲੋਂ ਮੰਗੀ ਮੁਆਫੀ
ਨਵੀਂ ਦਿੱਲੀ : ਲੰਘੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਸ਼ੋਅ ਵਿਚ ਡਾ. ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾਉਣ ਵਾਲੇ ਉਸਦੇ ਸਾਥੀ ਕਲਾਕਾਰ ਸੁਨੀਲ ਗਰੋਵਰ ਨਾਲ ਨਰਾਜ਼ਗੀ ਦੀਆਂ ਖਬਰਾਂ ਆਈਆਂ ਸਨ। ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਕਪਿਲ ਸ਼ਰਮਾ ਨੇ ਹਵਾਈ ਜਹਾਜ਼ ਵਿਚ ਸੁਨੀਲ ਗਰੋਵਰ ਨਾਲ ਬਦਤਮੀਜ਼ੀ ਕੀਤੀ ਅਤੇ ਉਸ ਨੂੰ ਬੁਰਾ ਭਲਾ ਵੀ ਕਿਹਾ ਸੀ। ਕਪਿਲ ਸ਼ਰਮਾ ਨੇ ਇਸ ਪੂਰੀ ਘਟਨਾ ਸਬੰਧੀ ਫੇਸਬੁੱਕ ‘ਤੇ ਸਫਾਈ ਵੀ ਦਿੱਤੀ ਹੈ। ઠਕਪਿਲ ਸ਼ਰਮਾ ਨੇ ਟਵੀਟਰ ‘ਤੇ ਸੁਨੀਲ ਗਰੋਵਰ ਕੋਲੋਂ ਮੁਆਫ਼ੀ ਮੰਗੀ ਲਈ। ਜ਼ਿਕਰਯੋਗ ਹੈ ਕਿ ਦੂਜੇ ਕਲਾਕਾਰ ਚੰਦਨ ਪ੍ਰਭਾਕਰ ਨਾਲ ਵੀ ਕਪਿਲ ਸ਼ਰਮਾ ਦੀ ਅਣਬਣ ਹੋ ਗਈ ਹੈ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …