Breaking News
Home / ਫ਼ਿਲਮੀ ਦੁਨੀਆ / ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ
ਪੰਚਕੂਲਾ/ਬਿਊਰੋ ਨਿਊਜ਼ : ਅਖਿਲ ਭਾਰਤੀ ਪੰਜਵੇਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਦੇ ਐਵਾਰਡ ਸ਼ੋਅ ਦਾ ਆਯੋਜਨ 23 ਤੋਂ 25 ਫਰਵਰੀ ਤੱਕ ਪੰਚਕੂਲਾ ਵਿਚ ਕੀਤਾ ਗਿਆ। ਇਸ ਫਿਲਮ ਫੈਸਟੀਵਲ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸ਼ਿਰਕਤ ਕੀਤੀ। ਇਹ ਫਿਲਮ ਫੈਸਟੀਵਲ ਤਿੰਨ ਦਿਨ ਸਿਨੇਮਾ, ਸੱਭਿਆਚਾਰ ਅਤੇ ਸਵਾਦ ਦਾ ਸੰਗਮ ਬਣਿਆ ਰਿਹਾ। ਇਨ੍ਹਾਂ ਤਿੰਨ ਦਿਨਾਂ ਵਿੱਚ ਚਾਰ ਵਿਸ਼ੇਸ਼ ਸਿਨੇਮਾਘਰਾਂ ਵਿੱਚ 133 ਫਿਲਮਾਂ ਦਿਖਾਈਆਂ ਗਈਆਂ ਅਤੇ ਜਿਊਰੀ ਵੱਲੋਂ 29 ਫਿਲਮਾਂ ਨੂੰ ਪੁਰਸਕਾਰਾਂ ਲਈ ਚੁਣਿਆ ਗਿਆ। ਪੰਚਕੂਲਾ ਦੇ ਹਰਿਆਣਾ ਟੂਰਿਜ਼ਮ ਕੰਪਲੈਕਸ ਵਿਖੇ ਫਿਲਮਾਂ ਦੀ ਸਕਰੀਨਿੰਗ ਦੇ ਨਾਲ-ਨਾਲ, ਹਰਿਆਣਵੀ ਗੀਤ, ਸੰਗੀਤ, ਭੋਜਨ ਅਤੇ ਪਕਵਾਨਾਂ, ਮੂਰਤੀ, ਕਠਪੁਤਲੀ ਸ਼ੋਅ ਅਤੇ ਦੂਰਬੀਨ ਦਾ ਵੀ ਆਨੰਦ ਮਾਣਿਆ ਗਿਆ। ਢੋਲ ਮੰਜੀਰੇ, ਮਹਿਲਾਵਾਂ ਦੇ ਗਰੁੱਪ ਨੇ ਸਮੂਹਿਕ ਹਰਿਆਣਵੀ ਲੋਕ ਗਾਇਨ ਅਤੇ ਬੰਸਰੀ ਦੀ ਧੁਨ ਨੇ ਤਿੰਨ ਦਿਨਾਂ ਤੱਕ ਦਰਸ਼ਕਾਂ ਨੂੰ ਮਸਤੀ ਵਿਚ ਝੂਮਣ ਨੂੰ ਮਜਬੂਰ ਕੀਤਾ।
ਦਾਦਾ ਲਖਮੀਚੰਦ ਆਡੀਟੋਰੀਅਮ ਵਿੱਚ ਹਿਮਾਚਲ ਪੁਲਿਸ ਬੈਂਡ ਹੋਵੇ ਜਾਂ ਵਿਨੋਦ ਪਨਿਹਾਰੀ ਦੀ ਜ਼ਬਰਦਸਤ ਹਰਿਆਣਵੀ ਪੇਸ਼ਕਾਰੀ, ਸਭ ਖਾਸ ਹੀ ਸਨ।
ਚਿੱਤਰ ਭਾਰਤੀ ਫਿਲਮ ਫੈਸਟੀਵਲ ਦੇ ਐਵਾਰਡ ਸ਼ੋਅ ਦੌਰਾਨ ਉਪਜੇਤੂਆਂ ਸਣੇ ਬੈਸਟ ਐਕਟਰ, ਬੈਸਟ ਡਾਇਰੈਕਟਰ ਅਤੇ ਪਹਿਲੇ ਤੇ ਦੂਜੇ ਉਪ ਜੇਤੂਆਂ ਨੂੰ ਐਵਾਰਡ ਦਿੱਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ, ਪਹਿਲਵਾਨ ਯੋਗੇਸ਼ਵਰ ਦੱਤ ਅਤੇ ਭਾਰਤੀ ਚਿੱਤਰ ਸਾਧਨਾ ਦੇ ਪ੍ਰਧਾਨ ਡਾ. ਬੀ.ਕੇ. ਕੁਠਿਆਲਾ ਨੇ ਸਨਮਾਨ ਦੌਰਾਨ ਐਵਾਰਡ ਦਿੱਤੇ।
ਇਸ ਮੌਕੇ ਕੈਂਪਸ ਨਾਨ ਪ੍ਰੋਫੈਸ਼ਨਲ ਸ਼੍ਰੇਣੀ ਵਿਚ ਬੈਸਟ ਮੇਲ ਐਕਟਰ ਦਾ ਐਵਾਰਡ ਅਨੁਪਮ ਕੁਮਾਰ ਨੂੰ ਫਿਲਮ ‘ਜਲ ਦੀ ਖੋਜ ਇਕ ਤ੍ਰਿਸ਼ਣਾ’, ਇਸੇ ਸ਼੍ਰੇਣੀ ਵਿਚ ਬੈਸਟ ਅਦਾਕਾਰਾ ਦਾ ਐਵਾਰਡ ਈਸ਼ਵਰਾ ਆਰਿਆ ਨੂੰ ਫਿਲਮ ‘ਬਸ ਦੋ ਮਿੰਟ’, ਇਸੇ ਸ਼੍ਰੇਣੀ ਵਿਚ ਬੈਸਟ ਡਾਇਰੈਕਟਰ ਦਾ ਐਵਾਰਡ ਫਿਲਮ ‘ਹੈਪੀ ਦੁਸਹਿਰਾ’ ਦੇ ਲਈ ਹਰਿਓਮ, ਇਸੇ ਸ਼੍ਰੇਣੀ ਵਿਚ ਪਹਿਲੀ ਉਪ ਵਿਜੇਤਾ ਫਿਲਮ ਰਹੀ ਨਿਤਿਨ ਰਾਜੇਸ਼ਰਾਓ ਠਾਕਰੇ ਦੀ ਫਿਲਮ ‘ਟਿਕ ਟਿਕ’, ਜਦਕਿ ਦੂਜੀ ਉਪ ਜੇਤੂ ਰਹੀ ਅਰਪਿਤ ਗੁਪਤਾ ਦੀ ਫਿਲਮ ‘ਅਨਟਰੁੱਥ’ ਨੂੰ ਐਵਾਰਡ ਦਿੱਤਾ ਗਿਆ।
ਸਰਵੋਤਮ ਅਦਾਕਾਰ ਦਾ ਐਵਾਰਡ ਫਿਲਮ ‘ਗੋ ਧਰਮ’ ਲਈ ਮੁਕੇਸ਼ ਪਚੌਰੇ ਨੂੰ ਦਿੱਤਾ ਗਿਆ ਅਤੇ ਇਸੇ ਸ਼੍ਰੇਣੀ ਵਿੱਚ ਸਰਵੋਤਮ ਮਹਿਲਾ ਦਾ ਐਵਾਰਡ ਕੇਰਲਾ ਦੀ ਅਸ਼ਵਤੀ ਰਮਦਾਸ ਨੂੰ, ਸਰਵੋਤਮ ਨਿਰਦੇਸ਼ਕ ਦਾ ਐਵਾਰਡ ਫਿਲਮ ‘ਕਾਜੂ ਕਟਲੀ’ ਲਈ ਅਸ਼ੀਸ਼ ਬਾਥਰੀ ਨੂੰ ਦਿੱਤਾ ਗਿਆ। ਫਿਲਮ ‘ਬੀਰਬਾਣੀ’ ਲਈ ਨਿਤੀਸ਼ ਸਰਮਾ ਨੂੰ ਐਵਾਰਡ ਦਿੱਤਾ ਗਿਆ, ਫਿਲਮ ‘ਦਿ ਸਕ੍ਰੀਨ’ ਲਈ ਅਸ਼ੋਕ ਪਟੇਲ ਦੂਜੇ ਰਨਰ ਅੱਪ ਰਹੇ।
ਬਾਲ ਫਿਲਮਾਂ ਦੀ ਸ਼੍ਰੇਣੀ ‘ਚ ਬਾਪੂ ਕੀ ਗੱਡੀ ਲਈ ਆਸ਼ੀਸ਼ ਬਾਥਰੀ ਫਸਟ ਰਨਰ ਅੱਪ ਅਤੇ ਮੋਨਾ ਸਰੀਨ ਦੂਜੇ ਰਨਰਅੱਪ ਰਹੇ।
ਫੈਸਟੀਵਲ ਵਿੱਚ ਤਿੰਨ ਵਿਸ਼ੇਸ਼ ਐਵਾਰਡ ਵੀ ਦਿੱਤੇ ਗਏ। ਇਨ੍ਹਾਂ ਵਿੱਚੋਂ ਸਿਬਾਨੂਬੋਰਾ ਨੂੰ ਚੈਲੇਂਜ ਲਈ, ਮ੍ਰਿਦੁਲ ਗੁਪਤਾ ਨੂੰ ਦੂਸਰਾ ‘ਨੋ ਪਲਾਸਟਿਕ ਨੋ ਪਲਾਸਟਿਕ’ ਲਈ ਅਤੇ ਨਿਤਿਨ ਵਿਨੋਦ ਮਾਰਸਕੋਲ ਨੂੰ ‘ਸ਼ੁਰੂਆਤ’ ਲਈ ਵਿਸ਼ੇਸ਼ ਇਨਾਮ ਦਿੱਤੇ ਗਏ।
ਲਘੂ ਫਿਲਮਾਂ ਦੀ ਸ਼੍ਰੇਣੀ ਵਿੱਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਫਿਲਮ ‘ਦਾਗੀਨਾ’ ਲਈ ਨੀਨਾ ਦਲੀਪ ਕੁਲਕਰਨੀ ਨੂੰ ਅਤੇ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਸ਼ੈਲੇਂਦਰ ਸ਼ਰਮਾ ਨੂੰ ਫਿਲਮ ‘ਅੰਗੂਥੋ’ ਲਈ ਮਿਲਿਆ ਅਤੇ ਇਸੇ ਸ਼੍ਰੇਣੀ ਵਿੱਚ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਫਿਲਮ ਲਈ ਸਾਈਨਾਥ ਸੋਮਨਾਥ ਉਸਕੈਨਕਰ ਨੂੰ ਮਿਲਿਆ।
ਇਸ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ ਸਕੱਤਰ ਡਾ: ਮਨਮੋਹਨ ਵੈਦਿਆ, ਫਿਲਮ ਨਿਰਦੇਸ਼ਕ ਵਿਪੁਲ ਸ਼ਾਹ, ਅਮਿਤ ਰਾਏ, ਪੰਜਾਬੀ ਗਾਇਕ ਪੰਮੀ ਬਾਈ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਲਾਅ ਯੂਨੀਵਰਸਿਟੀ ਸੋਨੀਪਤ ਦੇ ਵਾਈਸ ਚਾਂਸਲਰ ਡਾ: ਅਰਚਨਾ ਮਿਸ਼ਰਾ ਨਰਿੰਦਰ ਠਾਕੁਰ, ਹੌਬੀ ਧਾਲੀਵਾਲ, ਪੰਜਾਬ ਦੀ ਲੋਕ ਗਾਇਕਾ ਸੁੱਖੀ ਬਰਾੜ, ਰੇਣੂ ਭਾਟੀਆ, ਅਤੁੱਲ ਗੰਗਵਾਰ, ਆਯੋਜਨ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਕੁਮਾਰ, ਸਕੱਤਰ ਸੁਰੇਂਦਰ ਯਾਦਵ, ਅਭਿਸ਼ੇਕ ਗਰਗ, ਦੀਪ ਸਿਹਾਗ, ਡਾ. ਐਸ਼ਵਰਿਆ ਮਹਾਜਨ, ਮੇਅਰ ਕੁਲਭੂਸ਼ਣ ਗੋਇਲ, ਡੀਸੀ ਸੁਸ਼ੀਲ ਸਾਰਵਾਨ, ਪਵਨ ਆਰਿਆ ਅਤੇ ਕਾਲਕਾ ਦੇ ਐਸਡੀਐਮ ਲਖਸ਼ਿਤ ਸਰੀਨ ਆਦਿ ਹਾਜ਼ਰ ਰਹੇ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …