9 ਫਰਵਰੀ 2024 ਨੂੰ ਸਿਨੇਮਾ ਘਰਾਂ ਦੀ ਸ਼ਾਨ ਬਣੇਗੀ ਫ਼ਿਲਮ ਖਿਡਾਰੀ
ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਜਿੰਨਾ ਵਧੀਆ ਗਾਇਕ ਹੈ, ਉਨਾ ਹੀ ਵਧੀਆ ਐਕਟਰ ਵੀ ਹੈ। ਇਸਦਾ ਪਤਾ ਗੁਰਨਾਮ ਦੀ ਨਵੀਂ ਫਿਲਮ ਦਾ ਟੀਜ਼ਰ ਦੇਖ ਕੇ ਲੱਗਦਾ ਹੈ। ਜੀ ਹਾਂ, ਗੁਰਨਾਮ ਭੁੱਲਰ ਦੀ ਨਵੀਂ ਫਿਲਮ ‘ਖਿਡਾਰੀ’ ਦਾ ਟੀਜ਼ਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਗੁਰਨਾਮ ਦੀ ਦਮਦਾਰ ਝਲਕ ਤੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਟੀਜ਼ਰ ਨੂੰ ਦਰਸ਼ਕਾਂ ਦਾ ਕਾਫੀ ਪਿਆਂਰ ਮਿਲ ਰਿਹਾ ਹੈ।
ਫਿਲਮ ਦਾ ਟੀਜ਼ਰ ਰੇਗਿਸਤਾਨ ਤੋਂ ਸ਼ੁਰੂ ਹੁੰਦਾ ਹੈ। ਗੁਰਨਾਮ ਭੁੱਲਰ ਰੇਗਿਸਤਾਨ ਦੀ ਬੰਜਰ ਜ਼ਮੀਨ ‘ਤੇ ਤੁਰਿਆ ਆ ਰਿਹਾ ਹੈ ਕਿ ਉਸ ਨੂੰ ਦੁਸ਼ਮਣ ਘੇਰਾ ਪਾ ਲੈਂਦੇ ਹਨ, ਇਸ ਤੋਂ ਬਾਅਦ ਐਕਟਰ ਆਪਣੇ ਦਮਦਾਰ ਐਕਸ਼ਨ ਨਾਲ ਦੁਸ਼ਮਣਾਂ ਨੂੰ ਧੂੜ ਚਟਾਉਂਦਾ ਹੈ।
ਇਸਦੇ ਨਾਲ-ਨਾਲ ਟੀਜ਼ਰ ਵਿਚ ਐਕਟਰ ਕਰਤਾਰ ਚੀਮਾ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂ ਹੀ ਕੁਸ਼ਤੀ ਦੇ ਖਿਡਾਰੀਆ ਦਾ ਕਿਰਦਾਰ ਨਿਭਾ ਰਹੇ ਹਨ।
ਦੱਸ ਦਈਏ ਕਿ ਗੁਰਨਾਮ ਭੁੱਲਰ ਤੇ ਕਰਤਾਰ ਚੀਮਾ ਸਟਾਰਰ ਫਿਲਮ ‘ਖਿਡਾਰੀ’ 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ ਦੇਖਣ ‘ਤੇ ਤਾਂ ਲੱਗਦਾ ਹੈ ਕਿ ਫਿਲਮ ਕਾਫੀ ਵਧੀਆ ਹੋਣ ਵਾਲੀ ਹੈ। ਬਾਕੀ ਫਿਲਮ ਕਿਸ ਤਰ੍ਹਾਂ ਦੀ ਹੈ, ਇਸ ਦਾ ਪਤਾ ਤਾਂ ਰਿਲੀਜ਼ ਵਾਲੇ ਦਿਨ ਹੀ ਚੱਲੇਗਾ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …