ਮੁੰਬਈ/ਬਿਊਰੋ ਨਿਊਜ਼ : ਅਭਿਨੇਤਰੀ ਈਸ਼ਾ ਦਿਓਲ ਅਤੇ ਉਦਯੋਗਪਤੀ ਭਰਤ ਤਖਤਾਨੀ ਨੇ ਵਿਆਹ ਦੇ 11 ਸਾਲ ਬਾਅਦ ਆਪਣੇ ਵੱਖ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਸਨ। ਦੋ ਬੇਟੀਆਂ ਰਾਧਿਆ ਅਤੇ ਮਿਰਾਇਆ ਦੇ ਮਾਤਾ-ਪਿਤਾ ਈਸ਼ਾ ਅਤੇ ਭਰਤ ਨੇ ਕਿਹਾ ਕਿ ਉਹ ਆਪਸੀ ਸਹਿਮਤੀ ਨਾਲ ਵੱਖ ਹੋ ਰਹੇ ਹਨ। ਦੋਹਾਂ ਨੇ ਸਾਂਝੇ ਬਿਆਨ ‘ਚ ਕਿਹਾ, ‘ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਜੀਵਨ ਦੇ ਇਸ ਬਦਲਾਅ ਵਿੱਚ ਸਾਡੇ ਦੋਵਾਂ ਬੱਚਿਆਂ ਦੀ ਭਲਾਈ ਅਤੇ ਹਿੱਤ ਸਾਡੇ ਲਈ ਸਭ ਤੋਂ ਮਹੱਤਵਪੂਰਨ ਹਨ ਅਤੇ ਰਹਿਣਗੇ। ਅਸੀਂ ਇਸ ਸਮੇਂ ਸਾਡੀ ਨਿੱਜਤਾ ਦਾ ਸਨਮਾਨ ਕਰਨ ਦੀ ਉਮੀਦ ਕਰਦੇ ਹਾਂ।’ ਮਸ਼ਹੂਰ ਅਭਿਨੇਤਰੀ ਹੇਮਾ ਮਾਲਿਨੀ ਅਤੇ ਅਭਿਨੇਤਾ ਧਰਮਿੰਦਰ ਦੀ ਬੇਟੀ ਈਸ਼ਾ ਦਿਓਲ ਨੇ 29 ਜੂਨ 2012 ਨੂੰ ਭਰਤ ਨਾਲ ਵਿਆਹ ਕੀਤਾ ਸੀ।
ਈਸ਼ਾ ਦਿਓਲ ਤੇ ਭਰਤ ਤਖਤਾਨੀ ਨੇ ਵਿਆਹ ਤੋਂ 11 ਸਾਲ ਬਾਅਦ ਵੱਖ ਹੋਣ ਦਾ ਐਲਾਨ ਕੀਤਾ
RELATED ARTICLES