11.1 C
Toronto
Wednesday, October 15, 2025
spot_img
Homeਫ਼ਿਲਮੀ ਦੁਨੀਆ'ਸਲਿਊਟ' ਫਿਲਮ 6 ਸਤੰਬਰ ਨੂੰ ਹੋਵੇਗੀ ਰਿਲੀਜ਼

‘ਸਲਿਊਟ’ ਫਿਲਮ 6 ਸਤੰਬਰ ਨੂੰ ਹੋਵੇਗੀ ਰਿਲੀਜ਼

ਬਰੈਂਪਟਨ : ਬਰੈਂਪਟਨ ਦੇ ਸ਼ਿੰਗਾਰ ਬੈਂਕੁਇਟ ਹਾਲ ਵਿੱਚ ‘ਸਲਿਊਟ’ ਫਿਲਮ ਦੇ ਕਰਿਊ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਮਿਊਨਟੀ ਦੀਆਂ ਅਹਿਮ ਹਸਤੀਆਂ ਅਤੇ ਸਿਆਸਤਦਾਨ ਵੀ ਪਹੁੰਚੇ ਹੋਏ ਸਨ। ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਹਰੀਸ਼ ਅਰੋੜਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਨਵ ਬਾਜਵਾ ਅਤੇ ਜਸਪਿੰਦਰ ਚੀਮਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਅਰੋੜਾ ਨੇ ਕਿਹਾ ਕਿ ਫਿਲਮ ਵਿੱਚ ਪੰਜਾਬ ਅਤੇ ਹਰਿਆਣਾ ਦਾ ਕਲਚਰ ਨਜ਼ਰ ਆਵੇਗਾ ਤੇ ਇਹ ਫਿਲਮ ਇੱਕ ਫੌਜੀ ਅਤੇ ਉਸਦੇ ਪਰਿਵਾਰ ਦੇ ਹਾਲਾਤ ‘ਤੇ ਚਾਨਣਾ ਪਾਏਗੀ। ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਰਮੇਸ਼ ਸੰਘਾ ਵੱਲੋਂ ਵੀ ਫਿਲਮ ਦੀ ਸ਼ਲਾਘਾ ਕੀਤੀ ਗਈ ਤੇ ਦੱਸਿਆ ਗਿਆ ਕਿ ਇਹ ਫਿਲਮ ਦੇਸ਼ ਭਗਤੀ ਦਾ ਸੁਨੇਹਾ ਦੇਵੇਗੀ। ਪੰਜਾਬੀ ਸਿਨੇਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਸਲਿਊਟ ਮੂਵੀ 6 ਸਤੰਬਰ ਨੂੰ ਨੌਰਥ ਅਮਰੀਕਾ ਅਤੇ ਯੂਰਪ ਵਿੱਚ ਰਿਲੀਜ਼ ਹੋ ਰਹੀ ਹੈ। ਉਮੀਦ ਹੈ ਕਿ ਇਹ ਦਰਸ਼ਕਾਂ ਦੀਆ ਆਸਾਂ ‘ਤੇ ਖਰੀ ਉਤਰੇਗੀ।

RELATED ARTICLES
POPULAR POSTS