Breaking News
Home / ਫ਼ਿਲਮੀ ਦੁਨੀਆ / ਟੋਰਾਂਟੋ ‘ਚ ਵੱਡਾ ਫਿਲਮ ਮੇਲਾ 15 ਸਤੰਬਰ ਤੱਕ ਜਾਰੀ

ਟੋਰਾਂਟੋ ‘ਚ ਵੱਡਾ ਫਿਲਮ ਮੇਲਾ 15 ਸਤੰਬਰ ਤੱਕ ਜਾਰੀ

ਪੰਜਾਬੀ ਫਿਲਮਾਂ ਗੈਰਹਾਜ਼ਰ
ਟੋਰਾਂਟੋ/ਸਤਪਾਲ ਸਿੰਘ ਜੌਹਲ
ਅੰਤਰਰਾਸ਼ਟਰੀ ਪੱਧਰ ਦਾ ਵੱਡਾ (1976 ਤੋਂ) ਸਲਾਨਾ ਫਿਲਮ ਮੇਲਾ ਟੋਰਾਂਟੋ ਵਿਖੇ 5 ਸਤੰਬਰ ਨੂੰ ਸ਼ੁਰੂ ਹੋ ਗਿਆ ਜੋ 15 ਸਤੰਬਰ ਤੱਕ ਜਾਰੀ ਰਹੇਗਾ। ਸੰਸਾਰ ਦੇ ਦੂਸਰੇ ਵੱਡੇ ਇਸ ਫਿਲਮ ਮੇਲੇ ਦੀਆਂ ਤਿਆਰੀਆਂ ਲੰਘੇ ਕਈ ਮਹੀਨਿਆਂ ਤੋਂ ਜਾਰੀ ਸਨ।
ਇਸ ਦੌਰਾਨ ਡਾਊਨਟਾਊਨ ਏਰੀਆ ਸਥਿਤ ਵੱਖ-ਵੱਖ ਸਿਨਮਿਆਂ ਵਿੱਚ 333 ਫਿਲਮਾਂ ਦੇ ਸ਼ੋਅ ਦਿਖਾਏ ਜਾਣਗੇ। ਟੋਰਾਂਟੋ ਇੰਟਰਨੈਸ਼ਨਲ ਫਿਲਮ ਮੇਲਾ (ਟਿਫ) ਦੇ ਸਹਿ-ਮੁਖੀ ਕੇਮਰੋਨ ਬੇਲੀ ਅਤੇ ਸੀਨੀਅਰ ਡਾਇਰੈਕਟਰ ਡਿਆਨਾ ਸਾਂਚੇਜ਼ ਨੇ ਆਖਿਆ ਕਿ ਫਿਲਮਕਾਰਾਂ ਵਿਚਕਾਰ ਅੰਤਰਰਾਸ਼ਟਰੀ ਪੱਧਰ ਦਾ ਸਹਿਯੋਗ ਜਰੂਰੀ ਹੈ ਅਤੇ ਇਸ ਫਿਲਮ ਮੇਲੇ ਰਾਹੀਂ ਫਿਲਮਕਾਰਾਂ ਨੂੰ ਆਪਸ ਵਿੱਚ ਮਿਲਣ ਦੇ ਮੌਕੇ ਪ੍ਰਦਾਨ ਹੁੰਦੇ ਹਨ। ਉਨ੍ਹਾਂ ਆਖਿਆ ਕਿ ਨੌਜਵਾਨਾਂ ਅਤੇ ਵਿਸ਼ੇਸ਼ ਕਰਕੇ ਔਰਤ ਫਿਲਮਕਾਰਾਂ ਦੀ ਕਲਾ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ। ਪਤਾ ਲੱਗਾ ਹੈ ਕਿ ਇਸ ਵਾਰ ਟਿਫ ਵਿੱਚ ਦੇਸ਼ ਅਤੇ ਵਿਦੇਸ਼ਾਂ ਤੋਂ 5500 ਦੇ ਕਰੀਬ ਫਿਲਮਕਾਰ ਸ਼ਾਮਿਲ ਹੋਣਗੇ ਜਿਨ੍ਹਾਂ ਵਿੱਚ ਹਾਲੀਵੁੱਡ ਫਿਲਮਕਾਰਾਂ ਦੀ ਵੱਡੀ ਗਿਣਤੀ ਹੋਵੇਗੀ।
ਹਿੰਦੀ ਫਿਲਮ ਜਗਤ ਬਾਲੀਵੁੱਡ ਨਾਲ ਜੁੜੇ ਕੁਝ ਕਲਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਵੀ ਹੋਣਗੇ ਪਰ ਪਾਕਿਸਤਾਨ ਤੋਂ ਕੋਈ ਫਿਲਮ ਜਾਂ ਫਿਲਮਕਾਰ ਦਾ ਏਸ ਮੇਲੇ ਵਿੱਚ ਸ਼ਾਮਿਲ ਨਹੀਂ ਹੈ। ਇਹ ਵੀ ਕਿ ਹਰੇਕ ਸਾਲ ਦੀ ਤਰ੍ਹਾਂ, ਇਸ ਵਾਰ ਵੀ ਪੰਜਾਬੀ ਫਿਲਮਾਂ ਦੀ ਹਾਜ਼ਰੀ ਟਿਫ ਵਿੱਚ ਨਹੀਂ ਹੈ ਭਾਵੇਂ ਕਿ ਸਾਲ ਭਰ ਪੰਜਾਬੀ ਫਿਲਮਕਾਰਾਂ ਦੀਆਂ ਫਿਲਮਾਂ ਕੈਨੇਡਾ ਦੇ ਸਿਨਮਿਆਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਗੀਤਾਂਜਲੀ ਰਾਓ ਦੀ ਹਿੰਦੀ ਫਿਲਮ ਬੰਬੇ ਰੋਜ਼, ਗੀਤੂ ਮੋਹਨ ਦਾਸ ਦੀ ਬਣਾਈ ‘ਦਾ ਐਲਡਰ ਵੰਨ’ ਅਤੇ ਸੋਨਾਲੀ ਬੋਸ ਵਲੋਂ ਪੇਸ਼ ਕੀਤੀ ‘ਦਾ ਸਕਾਈ ਇਜ਼ ਪਿੰਕ’ ਦੀ ਟਿਫ ਵਿੱਚ ਚਰਚਾ ਹੈ।
‘ਦਾ ਸਕਾਈ ਇਜ਼ ਪਿੰਕ’ ਵਿੱਚ ਪ੍ਰਿਅੰਕਾ ਚੋਪੜਾ ਅਤੇ ਫਰਹਾਨ ਅਖਤਰ ਦੀ ਮੁੱਖ ਭੂਮਿਕਾ ਹੈ ਅਤੇ ਇਸ ਫਿਲਮ ਨੂੰ ਗਾਲਾ ਪ੍ਰੈਜ਼ੈਂਟੇਸ਼ਨ ਵਾਸਤੇ ਰੱਖਿਆ ਗਿਆ ਹੈ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …