-11.8 C
Toronto
Wednesday, January 21, 2026
spot_img
Homeਫ਼ਿਲਮੀ ਦੁਨੀਆਕੈਨੇਡੀਅਨ ਬਾਲੀਵੁੱਡ ਨਿਰਦੇਸ਼ਕ ਦੀਪਾ ਮਹਿਤਾ 'ਨੈਸ਼ਨਲ ਕੈਨੇਡੀਅਨ ਫਿਲਮ ਦਿਨ' ਦਾ ਹਿੱਸਾ ਬਣੀ

ਕੈਨੇਡੀਅਨ ਬਾਲੀਵੁੱਡ ਨਿਰਦੇਸ਼ਕ ਦੀਪਾ ਮਹਿਤਾ ‘ਨੈਸ਼ਨਲ ਕੈਨੇਡੀਅਨ ਫਿਲਮ ਦਿਨ’ ਦਾ ਹਿੱਸਾ ਬਣੀ

Deepa Mehta copy copyਬਰੈਂਪਟਨ ਪਬਲਿਕ ਲਾਈਬ੍ਰੇਰੀ, ਸਿਟੀ ਆਫ ਬਰੈਂਪਟਨ ਅਤੇ ਰੀਲ੍ਹ ਕੈਨੇਡਾ ਵਲੋਂ ਨੈਸ਼ਨਲ ਕੈਨੇਡੀਅਨ ਫਿਲਮ ਦਿਨ ਤੇ ਕੈਨੇਡਾ ਭਰ ਦੀਆਂ ਆਪਣੀਆਂ ਫਿਲਮ ਕਹਾਣੀਆਂ ਦੇ ਤਹਿਤ, ਫਿਲਮ ‘ਬੀਬਾ ਬੁਆਏਜ਼’ ਤੋਂ ਬਾਅਦ ਇਸ ਵਾਰ ਪਰਿਵਾਰਕ ਫਿਲ਼ਮ, ਬਾਲੀਵੁੱਡ/ਹਾਲੀਵੁੱਡ ਨੂੰ, ਮੁਫਤ ਖੁੱਲੇ ਸੱਦੇ ‘ਤੇ ਡਾਊਨ ਟਾਊਨ ਬਰੈਂਪਟਨ, ਗਾਰਡਨ ਸਕਿਉਰ ਨੰ 1 ਥੀਏਟਰ ਵਿਖੇ, ਸਕਰੀਨ ਕੀਤਾ ਗਿਆ। ਲੇਖਕ ਨਿਰਦੇਸ਼ਿਤ ਦੀਪਾ ਮਹਿਤਾ ‘ਫਾਇਰ’, ‘ਅਰਥ’, ਆਸਕਰ ਨੋਮੀਨੇਟਡ ‘ਵਾਟਰ’, ‘ਹੈਵਨ ਆਨ ਅਰਥ’, 2013 ਵਿੱਚ 8 ਵਾਰ ਕੈਨੇਡੀਅਨ ਸਕਰੀਨ ਐਵਾਰਡ ਜਿੱਤ ਚੁੱਕੀ ਸਲਮਾਨ ਰਸ਼ਦੀ ਦੇ ਨਾਵਲ ਤੇ
ਅਧਾਰਿਤ ਫਿਲਮ ‘ਮਿਡਨਾਈਟ ਚਿਲਡਰਨ’, ਜਿਹੀਆਂ ਫਿਲਮਾਂ ਬਣਾ ਚੁੱਕੀ ਹੈ। ਬਾਲੀਵੁੱਡ/ਹਾਲੀਵੁੱਡ ਫਿਲਮ ਸਕਰੀਨਿੰਗ ਤੋਂ ਬਾਅਦ ਬਾਲੀਵੁੱਡ ਨਿਰਦੇਸ਼ਕ ਦੀਪਾ ਮਹਿਤਾ ਵਲੋਂ ਸਕਾਈਪ ਤੇ ਇੰਟਰਵਿਊ ਸਮੇਂ ਲੋਕਾਂ ਦੇ ਸਵਾਲਾਂ ਦੇ ਜਵਾਬ, ਕੁੱਝ ਇਸ ਤਰ੍ਹਾਂ ਦਿੱਤੇ ਗਏ;ઠઠઠઠ
ਸਵਾਲ:ઠ ਕੀ ਬੀਬਾ ਬੁਆਏਜ਼ ਫਿਲਮ ਬਰੈਂਪਟਨ ਵਿੱਚ ਸ਼ੂਟ ਕੀਤੀ ਗਈ ਸੀ?
ਜਵਾਬ:ઠ ਜੀ ਹਾਂ ਪਰ ਜ਼ਿਆਦਾਤਰ ਸੀਨ ਅੰਦਰੂਨੀ ਲੋਕੇਸ਼ਨ ਵਾਲੇ ਸਨ।
ਸਵਾਲ:ઠ ਟੋਰੋਂਟੋ ਵਿੱਚ ਤੂਹਾਡੀ ਮਨਪਸੰਦ ਸ਼ਾਟ ਲੋਕੇਸ਼ਨ ਕਿਹੜੀ ਸੀ ?
ਜਵਾਬ:ઠ ਇੱਕ ਛੋਟੀ ਬਿਲਡਿੰਗ ਦੀ ਛੱਤ ਤੇ ਸ਼ਾਟ ਲੋਕੇਸ਼ਨ ਸਭ ਤੋਂ ਵੱਧ ਚੰਗਾ ਲੱਗਾ ਜਿਸ ਤੋਂ ਸੀ ਐਨ ਟਾਵਰ ਅਤੇ ਦੂਸਰੀ ਸੀਨਰੀ ਚੰਗੀ ਸੀ।
ਸਵਾਲ:ઠ ਕੀ ‘ਬੀਬਾ ਬੁਆਏਜ਼’ ਫਿਲਮ ਵੈਨਕੂਵਰ ਦੇ ਬਿੰਦੀ ਜੌਹਲ ਦੀ ਜਿੰਦਗੀ ‘ਤੇ ਅਧਾਰਿਤ ਸੀ?
ਜਵਾਬ:ઠ ਨਹੀਂ, ਇਹ ਫਿਲਮ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਸੱਭ ਨੌਜਵਾਨਾਂ ਦੀ ਜ਼ਿੰਦਗੀ ‘ਤੇ ਅਧਾਰਿਤ ਸੀ ਚਾਹੇ ਉਹ ਭਾਰਤੀ ਹੋਣ ਜਾਂ ਯਹੂਦੀ।
ਸਵਾਲ:ઠ ਬਾਲੀਵੁੱਡ/ਹਾਲੀਵੁੱਡ ਫਿਲਮ ਬਣਾਉਣ ਦੀ ਪ੍ਰੇਰਣਾਂ ਤੁਹਾਨੂੰ ਕਿੱਥੋਂ ਮਿਲੀ?
ਜਵਾਬ:ઠ ਫਿਲਮ ‘ਵਾਟਰ’ ਕਾਰਣ ਇੰਡੀਆ ਵਿੱਚ ਕੁੱਝ ਹਾਲਾਤ ਬਣੇ ਹੋਏ ਸਨ ਜਿਹਨਾਂ ਕਾਰਣ ਮੈਂ ਇਹ ਫਿਲਮ ਬਣਾਉਣ ਦਾ ਸੋਚਿਆ।
ਸਵਾਲ:ઠ ਇਹ ਸੁਣਨ ਵਿੱਚ ਆਇਆ ਹੈ ਕਿ ਸ਼ੂਟਿੰਗ ਦੌਰਾਨ ਲੀਸਾ ਰੇ ਦੇ ਸੱਟ ਲੱਗ ਗਈ ਸੀ?
ਜਵਾਬ:ઠ ਫਿਲਮ ਪ੍ਰੋਡਕਸ਼ਨ ਦੌਰਾਨ ਡਾਂਸ ਪ੍ਰੈਕਟਿਸ ਸਮੇਂ ਉਸਦੀ ਲੱਤ ਤੇ ਮਾਮੂਲੀ ਸੱਟ ਲੱਗ ਗਈ ਸੀ।
ਸਵਾਲ:ઠ ਫਿਲਮ ਦਾ ਤੂਹਾਨੂੰ ਜ਼ਿਆਦਾ ਮਹਤੱਵਪੂਰਨ ਹਿੱਸਾ ਕਿਹੜਾ ਲਗਦਾ ਹੈ?
ਜਵਾਬ:ઠ ਫਿਲਮ ਲੋਕੇਸ਼ਨ ਤੇ ਸ਼ੂਟਿੰਗ ਕਰਨਾ ਮੈਨੂੰ ਜਿਆਦਾ ਮਹਤੱਵਪੂਰਨ ਲਗਦਾ ਹੈ।
ਸਵਾਲ:ઠ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ?
ਜਵਾਬ:ઠ ਕਦੇ ਵੀ ਹਿੰਮਤ ਨਾਂ ਹਾਰੋ। ਸਟੀਵਨ ਸੀਗਾਲ ਵਾਂਗ ਹਮੇਸ਼ਾਂ ਕੰਮ ਕਰਦੇ ਰਹੋ।
ਸਵਾਲ:ઠ ਪ੍ਰੋਡਿੳੇਸਰ ਡੇਵਿਡ ਹੈਮਿਲਟਨ ਤੇ ਤੁਸੀਂ ਕਦੋਂ ਤੋਂ ਇਕੱਠੇ ਕੰਮ ਕਰ ਰਹੇ ਹੋ ?
ਜਵਾਬ:ઠ ਜਦੋਂ ਤੋਂ ਅਸੀਂ ਮਿਲੇ ਹਾਂ, ਤਕਰੀਬਨ 21 ਸਾਲਾਂ ਤੋਂ।             – (ਰਿਪੋਰਟ: ਡੇਵਿਡ ਝਮਟ)

RELATED ARTICLES
POPULAR POSTS