ਮੁੰਡਾ ਰੌਕਸਟਾਰ: ਪਿਆਰ ਅਤੇ ਇੰਸਾਫ਼ ਦੀ ਲੜਾਈ, ਇਸ ਲੋਹੜੀ ‘ਤੇ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ”
ਚੰਡੀਗੜ੍ਹ / ਪ੍ਰਿੰਸ ਗਰਗ
ਇਹ ਸਾਲ ਦਾ ਅੰਤ ਹੈ, ਅਤੇ ਇੰਡੀਆ ਗੋਲਡ ਫਿਲਮਜ਼ ਨੇ ਸਾਡੇ ਲਈ ਆਪਣੀ ਆਉਣ ਵਾਲੀ ਫਿਲਮ “ਮੁੰਡਾ ਰੌਕਸਟਾਰ” ਲਈ ਇਕ ਅਦਭੁਤ, ਰੋਮਾਂਚਕ ਸੰਗੀਤਮਯ ਟ੍ਰੇਲਰ ਪੇਸ਼ ਕੀਤਾ ਹੈ, ਜੋ ਲੋਹੜੀ ਦੇ ਖਾਸ ਮੌਕੇ ‘ਤੇ 12 ਜਨਵਰੀ 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਨੇ ਟ੍ਰੇਲਰ ਲਾਂਚ ਲਈ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਅਤੇ ਪੰਜਾਬ ਦੇ ਮਾਣਯੋਗ ਸਖ਼ਸ਼ੀਅਤ, ਹੰਸ ਰਾਜ ਹੰਸ ਜੀ ਨੂੰ ਸਵਾਗਤ ਕੀਤਾ।
ਪ੍ਰਸਿੱਧ ਸਤਿਆਜੀਤ ਪੁਰੀ ਦੁਆਰਾ ਨਿਰਦੇਸ਼ਿਤ, “ਮੁੰਡਾ ਰੌਕਸਟਾਰ” ਇਕ ਵੱਖਰੀ ਕਹਾਣੀ ਨੂੰ ਪੇਸ਼ ਕਰਨ ਲਈ ਤਿਆਰ ਹੈ ਜਿਸ ਵਿੱਚ ਡਰਾਮਾ, ਪਿਆਰ, ਅਤੇ ਸਭ ਤੋਂ ਮਹੱਤਵਪੂਰਨ ਗੱਲ ਇਸਦਾ ਸੰਗੀਤ ਹੈ ਜਿਸ ਦੇ ਜ਼ਰੀਏ ਇਕ ਹੱਕ ਦੀ ਲੜਾਈ ਦੀ ਕਹਾਣੀ ਹੈ। ਟ੍ਰੇਲਰ ਨੇ ਯੁਵਰਾਜ ਹੰਸ, ਆਦਿਤੀ ਆਰਿਆ ਅਤੇ ਮੁਹੰਮਦ ਨਾਜ਼ਿਮ ਨੂੰ ਮੁੱਖ ਭੂਮਿਕਾ ਵਿੱਚ ਦਿਖਾਇਆ ਹੈ, ਜੋ ਦਰਸ਼ਕਾਂ ਦਾ ਪੂਰੀ ਤਰ੍ਹਾਂ ਮਨੋਰੰਜਨ ਕਰੇਗਾ।
ਫਿਲਮ ਵਿੱਚ ਇਸਦੇ ਮੁੱਖ ਪਾਤਰਾਂ ਦੀ ਕਹਾਣੀ, ਉਨ੍ਹਾਂ ਦੀ ਹੱਕ ਦੀ ਲੜਾਈ ਵਿੱਚ ਸੰਘਰਸ਼, ਅਤੇ ਪਿਆਰ ਦੇ ਦੁਆਲੇ ਘੁੰਮਦੀ ਹੈ। ਇਸਦੇ ਨਾਲ ਹੀ, ਫਿਲਮ ਦਾ ਸੰਗੀਤ ਇਸਦਾ ਮਹੱਤਵਪੂਰਨ ਤੱਤ ਹੈ ਜਿਸਨੂੰ ਜਯਦੇਵ ਕੁਮਾਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਗੋਪੀ ਸਿੱਧੂ ਨੇ ਗੀਤ ਲਿਖੇ ਹਨ। ਹੁਣ ਤੱਕ, ਦੋ ਗੀਤ ਪਹਿਲਾਂ ਹੀ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੇ ਜਾ ਰਹੇ ਹਨ।
ਟ੍ਰੇਲਰ ਨੇ ਮੂਵੀ ਦੀ ਏਕਸਾਈਟਮੈਂਟ ਨੂੰ ਦਰਸ਼ਕਾਂ ਵਿੱਚ ਹੋਰ ਵਧਾ ਦਿੱਤਾ ਹੈ, ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਆਪਣੀ ਭਾਵਨਾਤਮਕ ਕਹਾਣੀ ਕਾਰਨ ਪੰਜਾਬੀ ਸਿਨੇਮਾ ਵਿੱਚ ਬੈਂਚਮਾਰਕ ਨੂੰ ਮੁੜ ਪਰਿਭਾਸ਼ਿਤ ਕਰੇਗੀ। ਫਿਲਮ 12 ਜਨਵਰੀ 2024 ਕੋ ਸਿਨੇਮਾ ਘਰਾਂ ਚ ਰਿਲੀਜ਼ ਹੋਣ ਲਈ ਤੈਯਾਰ ਹੈ, ਇਸ ਫਿਲਮ ਨੂੰ ਓਮਜੀਜ਼ ਗਰੁੱਪ ਵੱਲੋਂ ਦੁਨੀਆਂ ਭਰ ਵਿਚ ਡਿਸਟ੍ਰਿਬਯੂਟ ਕੀਤੀ ਜਾਵੇਗੀ|