Breaking News
Home / ਕੈਨੇਡਾ / Front / ਯੂਪੀ ਦੇ ਹਾਥਰਸ ’ਚ ਧਾਰਮਿਕ ਸਥਾਨ ’ਤੇ ਮਚੀ ਭਗਦੜ-50 ਤੋਂ ਜ਼ਿਆਦਾ ਮੌਤਾਂ

ਯੂਪੀ ਦੇ ਹਾਥਰਸ ’ਚ ਧਾਰਮਿਕ ਸਥਾਨ ’ਤੇ ਮਚੀ ਭਗਦੜ-50 ਤੋਂ ਜ਼ਿਆਦਾ ਮੌਤਾਂ

200 ਦੇ ਕਰੀਬ ਵਿਅਕਤੀ ਜ਼ਖਮੀ ਵੀ ਹੋਏ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਵਿਚ ਪੈਂਦੇ ਹਾਥਰਸ ਜ਼ਿਲ੍ਹੇ ਵਿਚ ਇਕ ਧਾਰਮਿਕ ਸਥਾਨ ’ਤੇ ਸਤਸੰਗ ਦੌਰਾਨ ਭਗਦੜ ਮਚਣ ਕਾਰਨ 50 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਇਸ ਭਗਦੜ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ ਜਿਸ ਸਥਾਨ ’ਤੇ ਸਤਿਸੰਗ ਹੋ ਰਿਹਾ ਸੀ ਉਸ ਹਾਲ ਦਾ ਗੇਟ ਛੋਟਾ ਸੀ ਅਤੇ ਇਸ ਹਾਲ ਵਿਚੋਂ ਸ਼ਰਧਾਲੂਆਂ ਦੇ ਬਾਹਰ ਨਿਕਲਣ ਸਮੇਂ ਭਗਦੜ ਮਚ ਗਈ। ਇਸ ਭਗਦੜ ਦੌਰਾਨ ਕਈ ਸ਼ਰਧਾਲੂ ਇਕ ਦੂਜੇ ’ਤੇ ਡਿੱਗ ਗਏ ਅਤੇ ਕਈ ਵਿਅਕਤੀ ਡਿੱਗੇ ਹੋਏ ਸਰਧਾਲੂਆਂ ਦੇ ਉਪਰੋਂ ਦੀ ਲੰਘਦੇ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਚਾਨਕ ਹੀ ਸ਼ਰਧਾਲੂਆਂ ਦੀ ਭੀੜ ਬੇਕਾਬੂ ਵੀ ਹੋ ਗਈ ਸੀ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ।

Check Also

ਰਾਜਸਥਾਨ ਸਰਕਾਰ ਦੇ ਮੰਤਰੀ ਕਿਰੋੜੀਲਾਲ ਮੀਣਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਕਿਹਾ : ਮੁੱਖ ਮੰਤਰੀ ਜਾਂ ਪਾਰਟੀ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ …