Breaking News
Home / ਦੁਨੀਆ / ਮਨਜੀਤ ਸਿੰਘ ਜੀ.ਕੇ. ‘ਤੇ ਕੈਲੀਫੋਰਨੀਆਂ ‘ਚ ਫਿਰ ਹਮਲਾ

ਮਨਜੀਤ ਸਿੰਘ ਜੀ.ਕੇ. ‘ਤੇ ਕੈਲੀਫੋਰਨੀਆਂ ‘ਚ ਫਿਰ ਹਮਲਾ

ਥੱਲੇ ਸੁੱਟ ਕੇ ਕੁੱਟਿਆ, ਦਸਤਾਰ ਵੀ ਲੱਥੀ
ਕੈਲੀਫੋਰਨੀਆ/ਬਿਊਰੋ ਨਿਊਜ਼
ਕੈਲੀਫੋਰਨੀਆ ਵਿਚ ਲੰਘੇ ਕੱਲ੍ਹ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ‘ਤੇ ਗਰਮ ਦਲੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਮਨਜੀਤ ਸਿੰਘ ਜੀ.ਕੇ. ਨੂੰ ਥੱਲੇ ਸੁੱਟ ਲਿਆ ਤੇ ਲੱਤਾਂ ਅਤੇ ਘਸੁੰਨ ਮੁੱਕੇ ਵੀ ਮਾਰੇ। ਇਸ ਦੌਰਾਨ ਮਨਜੀਤ ਸਿੰਘ ਜੀ.ਕੇ. ਦੀ ਦਸਤਾਰ ਦੀ ਲੱਥ ਗਈ। ਹਮਲਾਵਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾ ਰਹੇ ਸਨ। ਚੇਤੇ ਰਹੇ ਕਿ ਪਿਛਲੇ ਹਫਤੇ ਵੀ ਨਿਊਯਾਰਕ ਵਿਚ ਮਨਜੀਤ ਸਿੰਘ ਜੀ.ਕੇ. ਨਾਲ ਖਿੱਚ ਧੂਹ ਹੋਈ ਸੀ ਅਤੇ ਉਨ੍ਹਾਂ ਦੀ ਕਾਰ ‘ਤੇ ਜੁੱਤੀਆਂ ਵੀ ਮਾਰੀਆਂ ਗਈਆਂ ਸਨ। ਪੁਲਿਸ ਨੇ ਜੀ.ਕੇ. ‘ਤੇ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚੋਂ ਇਕ ਦੀ ਪਹਿਚਾਣ ਕੁਲਦੀਪ ਸਿੰਘ ਔਜਲਾ ਦੇ ਰੂਪ ਵਿਚ ਹੋਈ ਹੈ। ਇਸ ਸਬੰਧੀ ਮਨਜੀਤ ਸਿੰਘ ਜੀ.ਕੇ. ਦਾ ਕਹਿਣਾ ਹੈ ਕਿ ਉਹ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਕੌਮ ਦੀ ਸੇਵਾ ਕਰਦੇ ਰਹਿਣਗੇ। ਜੀ.ਕੇ. ‘ਤੇ ਹੋਏ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਨੇ ਨਿਖੇਧੀ ਕੀਤੀ ਹੈ। ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਇਹ ਅਕਾਲੀ ਦਲ ਪ੍ਰਤੀ ਲੋਕਾਂ ਦੇ ਗੁੱਸੇ ਦਾ ਪ੍ਰਗਟਾਵਾ ਹੈ। ਜੀ.ਕੇ. ‘ਤੇ ਹੋਏ ਹਮਲੇ ਸਬੰਧੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਅੱਜ ਨਵੀਂ ਦਿੱਲੀ ਵਿਖੇ ਅਮਰੀਕੀ ਦੂਤਘਰ ਵੀ ਪਹੁੰਚਿਆ।

Check Also

ਅਮਰੀਕਾ ‘ਚ ਖੰਨਾ ਦੇ ਗੁਰਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ

ਖੰਨਾ/ਬਿਊਰੋ ਨਿਊਜ਼ : ਲੁਧਿਆਣਾ ਦੇ ਕਸਬਾ ਖੰਨਾ ਅਧੀਨ ਆਉਂਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ …