Breaking News
Home / ਦੁਨੀਆ / ਬ੍ਰਿਟਿਸ਼ ਮੰਤਰੀ ਪ੍ਰੀਤੀ ਪਟੇਲ ਨੂੰ ਪਰਵਾਸੀ ਭਾਰਤੀ ਸਨਮਾਨ

ਬ੍ਰਿਟਿਸ਼ ਮੰਤਰੀ ਪ੍ਰੀਤੀ ਪਟੇਲ ਨੂੰ ਪਰਵਾਸੀ ਭਾਰਤੀ ਸਨਮਾਨ

ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਭਾਰਤੀ ਮੂਲ ਦੀ ਮੰਤਰੀ ਪ੍ਰੀਤੀ ਪਟੇਲ ਨੂੰ ਪਰਵਾਸੀ ਭਾਰਤੀ ਸਨਮਾਨ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਭਾਰਤੀ ਪਰਵਾਸੀਆਂ ਦੇ ਹਿੱਤਾਂ ਦਾ ਸਮੱਰਥਨ ਕਰਨ ਅਤੇ ਭਾਰਤ-ਬ੍ਰਿਟੇਨ ਸਬੰਧਾਂ ਨੂੰ ਹੋਰ ਸੁਧਾਰਨ ਦੀ ਦਿਸ਼ਾ ਵਿਚ ਕੰਮ ਕਰਨ ਦਾ ਵਾਅਦਾ ਕੀਤਾ ਹੈ। ਅੰਤਰਰਾਸ਼ਟਰੀ ਵਿਕਾਸ ਮੰਤਰੀ ਪਟੇਲ ਨੇ ਕਿਹਾ ਕਿ ਭਾਰਤੀ ਪਰਵਾਸੀਆਂ ਦੇ ਲਈ ਇਹ ਵੱਡਾ ਸਨਮਾਨ ਹੈ। ਮੈਂ ਇਹ ਸਨਮਾਨ ਪਾ ਕੇ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਆਭਾਰੀ ਹਾਂ। ਉਨ੍ਹਾਂ ਨੂੰ ਬ੍ਰਿਟੇਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਾਈ ਕੇ ਸਿਨ੍ਹਾ ਨੇ ਪਰਵਾਸੀ ਭਾਰਤੀ ਸਨਮਾਨ ਪ੍ਰਦਾਨ ਕੀਤਾ। ਪਟੇਲ ਨੂੰ ਇਹ ਸਨਮਾਨ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਬੈਂਗਲੁਰੂ ਵਿਚ ਕਰਵਾਈ ਪਰਵਾਸੀ ਭਾਰਤੀ ਦਿਵਸ ਸਮਾਰੋਹ ਵਿਚ ਦਿੱਤਾ ਸੀ। ਇਹ ਪੁਰਸਕਾਰ ਉਨ੍ਹਾਂ ਤੱਕ ਹੁਣ ਪਹੁੰਚਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ। ਪਟੇਲ ਨੇ ਕਿਹਾ ਕਿ ਉਹ ਅਸਾਧਾਰਨ ਔਰਤ ਹੈ ਅਤੇ ਪਰਵਾਸੀਆਂ ਦੀ ਵੱਡੀ ਮਦਦਗਾਰ ਹੈ। ਭਾਰਤੀ ਹਾਈ ਕਮਿਸ਼ਨਰ ਨੇ ਐੱਮਪੀ ਪਟੇਲ ਨੂੰ ਭਾਰਤ ਦਾ ਅਹਿਮ ਦੋਸਤ ਕਰਾਰ ਦਿੱਤਾ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …