Breaking News
Home / ਭਾਰਤ / ਏਸ਼ੀਆਈ ਖੇਡਾਂ ‘ਚ ਧਾਰੁਨ ਨੇ ਪੁਰਸ਼ਾਂ ਦੀ 400 ਮੀਟਰ ਹਰਡਲ ਦੌੜ ‘ਚ ਜਿੱਤਿਆ ਚਾਂਦੀ ਦਾ ਤਮਗਾ

ਏਸ਼ੀਆਈ ਖੇਡਾਂ ‘ਚ ਧਾਰੁਨ ਨੇ ਪੁਰਸ਼ਾਂ ਦੀ 400 ਮੀਟਰ ਹਰਡਲ ਦੌੜ ‘ਚ ਜਿੱਤਿਆ ਚਾਂਦੀ ਦਾ ਤਮਗਾ

ਪੀਵੀ ਸਿੰਧੂ ਬੈਡਮਿੰਟਨ ਦੀ ਖੇਡ ‘ਚ ਫਾਈਨਲ ‘ਚ ਪਹੁੰਚੀ
ਨਵੀਂ ਦਿੱਲੀ/ਬਿਊਰੋ ਨਿਊਜ਼
ਏਸ਼ੀਆਈ ਖੇਡਾਂ ਵਿਚ ਭਾਰਤੀ ਅਥਰੀਟ ਧਾਰੁਨ ਨੇ ਪੁਰਸ਼ਾਂ ਦੀ 400 ਮੀਟਰ ਹਰਡਜ਼ ਦੌੜ ਵਿਚ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਇਸਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਵੀ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਉਸ ਨੇ ਥਾਈਲੈਂਡ ਦੀ ਟੀਮ ਨੂੰ 5-0 ਦੇ ਫਰਕ ਨਾਲ ਹਰਾਇਆ। ਪੀਵੀ ਸਿੰਧੂ ਨੇ ਵੀ ਅੱਜ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਬੈਡਮਿੰਟਨ ਦੀ ਖੇਡ ਵਿਚ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਸਾਈਨਾ ਨੇਹਵਾਲ ਨੂੰ ਕਾਂਸੇ ਦੇ ਮੈਡਲ ਨਾਲ ਸਾਰਨਾ ਪਿਆ, ਕਿਉਂਕਿ ਉਹ ਸੈਮੀਫਾਈਨਲ ਵਿਚ ਹਾਰ ਗਈ ਸੀ। ਬੈਡਮਿੰਟਨ ਦੇ 56 ਸਾਲ ਦੇ ਇਤਿਹਾਸ ਵਿਚ ਫਾਈਨਲ ‘ਚ ਪਹੁੰਚਣ ਵਾਲੀ ਸਿੰਧੂ ਪਹਿਲੀ ਭਾਰਤੀ ਬਣ ਗਈ ਹੈ। ਇਸ ਤੋਂ ਪਹਿਲਾਂ ਮੋਗਾ ਦੇ ਹਰਿੰਦਰਪਾਲ ਸਿੰਘ ਤੂਰ ਨੇ ਵੀ ਗੋਲਾ ਸੁੱਟਣ ਦੇ ਮੁਕਾਬਲੇ ਵਿਚ ਨਵਾਂ ਰਿਕਾਰਡ ਕਾਇਮ ਕਰਦਿਆਂ ਸੋਨ ਤਮਗਾ ਜਿੱਤਿਆ ਸੀ। ਹੁਣ ਤੱਕ ਭਾਰਤ ਦੇ ਕੁੱਲ 37 ਤਮਗੇ ਹੋ ਗਏ ਹਨ, ਜਿਨ੍ਹਾਂ ਵਿਚ 7 ਸੋਨੇ ਦੇ ਤਮਗੇ ਸ਼ਾਮਲ ਹਨ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …