23 C
Toronto
Sunday, August 16, 2026
spot_img
Homeਪੰਜਾਬਕੈਪਟਨ ਅਮਰਿੰਦਰ ਦੀ ਧੀ ਜੈਇੰਦਰ ਕੌਰ ਨੂੰ ਜੱਟ ਮਹਾ ਸਭਾ (ਮਹਿਲਾ) ਦੀ...

ਕੈਪਟਨ ਅਮਰਿੰਦਰ ਦੀ ਧੀ ਜੈਇੰਦਰ ਕੌਰ ਨੂੰ ਜੱਟ ਮਹਾ ਸਭਾ (ਮਹਿਲਾ) ਦੀ ਸੂਬਾਈ ਪ੍ਰਧਾਨ ਬਣਾਇਆ

ਕੈਪਟਨ ਅਮਰਿੰਦਰ ਦੀ ਧੀ ਜੈਇੰਦਰ ਕੌਰ ਨੂੰ ਜੱਟ ਮਹਾ ਸਭਾ (ਮਹਿਲਾ) ਦੀ ਸੂਬਾਈ ਪ੍ਰਧਾਨ ਬਣਾਇਆਡਾ. ਨਵਜੋਤ ਕੌਰ ਦੀ ਕੀਤੀ ਛੁੱਟੀ
ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਆਲ ਇੰਡੀਆ ਜੱਟ ਮਹਾ ਸਭਾ ਦੀ ਪੰਜਾਬ (ਮਹਿਲਾ ਵਿੰਗ) ਦੀ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਥਾਂ ਲਈ ਹੈ। ਇਸ ਸਬੰਧੀ ਜਾਣਕਾਰੀ ਨਿਊ ਮੋਤੀ ਬਾਗ ਪੈਲੇਸ ਵਿਚੋਂ ਜਾਰੀ ਕੀਤੇ ਗਏ ਬਿਆਨ ਰਾਹੀਂ ਦਿੱਤੀ ਗਈ ਹੈ। ਜੈਇੰਦਰ ਕੌਰ ਨੂੰ ਨਿਯੁਕਤੀ ਪੱਤਰ ਦੇਣ ਦੀ ਰਸਮ ਜੱਟ ਮਹਾ ਸਭਾ ਪੰਜਾਬ ਦੇ ਪ੍ਰਧਾਨ ਅਤੇ ਅਖਿਲ ਭਾਰਤੀ ਜੱਟ ਮਹਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਅਤੇ ਰਣਇੰਦਰ ਸਿੰਘ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।
ਜੈਇੰਦਰ ਕੌਰ ਨੇ ਕਿਹਾ ਕਿ ਵੱਧ ਤੋਂ ਵੱਧ ਮਹਿਲਾਵਾਂ ਨੂੰ ਜੱਟ ਮਹਾ ਸਭਾ ਨਾਲ ਜੋੜ ਕੇ ਇਸ ਸੰਸਥਾ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜੈਇੰਦਰ ਕੌਰ ਰਾਜਨੀਤਕ ਖੇਤਰ ‘ਚ ਵੀ ਕਾਫ਼ੀ ਸਮੇਂ ਤੋਂ ਸਰਗਰਮ ਹਨ ਪਰ ਕਿਸੇ ਸੰਸਥਾ ‘ਚ ਉਨ੍ਹਾਂ ਨੂੰ ਮਿਲਿਆ ਅਜਿਹਾ ਪਲੇਠਾ ਅਹੁਦਾ ਹੈ। ਦੱਸਣਾ ਬਣਦਾ ਹੈ ਕਿ ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪਿਤਾ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਕਮਾਨ ਵੀ ਮੁੱਖ ਤੌਰ ‘ਤੇ ਜੈਇੰਦਰ ਕੌਰ ਨੇ ਹੀ ਸੰਭਾਲੀ ਸੀ।

 

RELATED ARTICLES
POPULAR POSTS