Breaking News
Home / ਪੰਜਾਬ / ਪੁਲਿਸ ਮੁਲਾਜ਼ਮਾਂ ਲਈ ਸਾਲ ਵਿਚ ਦੋ ਵਾਰ ਨਿਸ਼ਾਨੇਬਾਜ਼ੀ ਸਿਖਲਾਈ ਜ਼ਰੂਰੀ

ਪੁਲਿਸ ਮੁਲਾਜ਼ਮਾਂ ਲਈ ਸਾਲ ਵਿਚ ਦੋ ਵਾਰ ਨਿਸ਼ਾਨੇਬਾਜ਼ੀ ਸਿਖਲਾਈ ਜ਼ਰੂਰੀ

punjab_policeਸਿਖਲਾਈ ਨੂੰ ਅਣਦੇਖਿਆ ਕਰਨ ਵਾਲਿਆਂ ਨੂੰ ਵਿਭਾਗੀ ਤਰੱਕੀ ਲਈ ਕਰਨੀ ਪਏਗੀ ਉਡੀਕ
ਪਟਿਆਲਾ/ਬਿਊਰੋ ਨਿਊਜ਼
ਸੂਬੇ ਵਿੱਚ ਹਾਲ ਹੀ ਵਿੱਚ ਅੱਤਵਾਦੀ ਹਮਲਿਆਂ ਤੇ ਦਹਿਸ਼ਤੀ ਧਮਕੀਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮਾਂ ਲਈ ਸਾਲ ਵਿੱਚ ਦੋ ਵਾਰ ਟਾਰਗੈੱਟ ਸ਼ੂਟਿੰਗ ਪ੍ਰੈਕਟਿਸ ਜ਼ਰੂਰੀ ਕਰ ਦਿੱਤੀ ਹੈ। ਜਿਹੜੇ ਇਸ ਸਿਖਲਾਈ ਵਿੱਚ ਹਿੱਸਾ ਨਹੀਂ ਲੈਣਗੇ ‘ਉਨ੍ਹਾਂ ਨੂੰ ਆਪਣੀ ਵਿਭਾਗੀ ਤਰੱਕੀ ਲਈ ਇੰਤਜ਼ਾਰ ਕਰਨਾ ਪਵੇਗਾ’। ਜ਼ਿਲ੍ਹਾ ਪੁਲਿਸ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ ਕਿ ਸਾਰੇ ਪੁਲਿਸ ਮੁਲਾਜ਼ਮਾਂ, ਭਾਵੇਂ ਉਹ ਗੰਨਮੈਨ ਹੋਣ ਜਾਂ ਕੰਪਿਊਟਰ ਸੈੱਲ ਵਿੱਚ ਤਾਇਨਾਤ ਹੋਣ, ਨੂੰ ਸਾਲ ਵਿੱਚ ਦੋ ਵਾਰ ਨਿਸ਼ਾਨੇਬਾਜ਼ੀ ਦੀ ਸਿਖਲਾਈ ਲਈ ਭੇਜਣਾ ਜ਼ਰੂਰੀ ਹੈ, ਜਿਥੇ ਉਨ੍ਹਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਪੁਲਿਸ ਵਿਭਾਗ ਵਿਚਲੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਸਮੇਂ ਦੌਰਾਨ ‘ਕਈ ਜੂਨੀਅਰ ਅਧਿਕਾਰੀ’ ਹਥਿਆਰਾਂ ਦੀ ‘ਲੋੜੀਂਦੀ ਸਿਖਲਾਈ’ ਤੋਂ ਬਚਦੇ ਰਹੇ ਹਨ। ਗੈਂਗ ਵਾਰ, ਦਹਿਸ਼ਤੀ ਧਮਕੀਆਂ ਵਿਚ ਵਾਧੇ ਅਤੇ ਆਗਾਮੀ ਚੋਣਾਂ ਕਾਰਨ ਫੋਰਸ ਹਥਿਆਰਾਂ ਦੀ ਵਰਤੋਂ ਵਿੱਚ ਸੁਸਤ ਨਹੀਂ ਹੋ ਸਕਦੀ। 29 ਸਤੰਬਰ ਨੂੰ ਸਰਕਾਰ ਨੇ ਇਕ ਪੱਤਰ ਜਾਰੀ ਕੀਤਾ, ‘ਇਹ ਸਾਡੇ ਧਿਆਨ ਵਿੱਚ ਆਇਆ ਹੈ ਕਿ ਪੁਲਿਸ ਅਧਿਕਾਰੀ ਨਿਸ਼ਾਨੇਬਾਜ਼ੀ ਸਿਖਲਾਈ ਨੂੰ ਅਣਦੇਖਿਆ ਕਰ ਰਹੇ ਹਨ, ਜਿਸ ਕਾਰਨ ਪੁਲਿਸ ਜ਼ਿਲ੍ਹਿਆਂ ਵਿੱਚ ਪਿਆ ਗੋਲੀ-ਸਿੱਕਾ ਬੇਕਾਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਮਿਆਦ ਵੀ ਪੁੱਗਣ ਦੇ ਨੇੜੇ ਹੈ। ਹਰੇਕ ਪੁਲਿਸ ਮੁਲਾਜ਼ਮ ਲਈ ਹਥਿਆਰਾਂ ਦੀ ਸਿਖਲਾਈ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਫੋਰਸ ਤਿਆਰ ਹੋਵੇ।’
ਕਮਿਸ਼ਨਰ ਤੇ ਐਸਐਸਪੀ ਰੈਂਕ ਦੇ ਅਫ਼ਸਰਾਂ ਨੂੰ ਵੱਖਰੇ ਤੌਰ ‘ਤੇ ਭੇਜੇ ਪੱਤਰ ਵਿੱਚ ਪੰਜਾਬ ਸਰਕਾਰ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੀ ਸਾਲਾਨਾ ਹਥਿਆਰ ਸਿਖਲਾਈ ਲਾਜ਼ਮੀ ਕਰਨ ਲਈ ਕਿਹਾ ਹੈ। ਸਰਕਾਰ ਨੇ ਆਪਣੇ ਹੁਕਮਾਂ ਦੀ ਤਾਮੀਲ ਯਕੀਨੀ ਬਣਾਉਣ ਲਈ ਆਦੇਸ਼ ਦਿੱਤਾ ਹੈ ਕਿ ਸ਼ੂਟਿੰਗ ਸੈਸ਼ਨ ਲਈ ਆਉਣ ਵਾਲੇ ਸਾਰੇ ਮੁਲਾਜ਼ਮਾਂ ਦੀ ਸੂਚੀ ਏਆਈਜੀ ਆਰਮਾਮੈਂਟ ਨੂੰ ਸੌਂਪੀ ਜਾਣੀ ਚਾਹੀਦੀ ਹੈ। ਇਕ ਸੀਨੀਅਰ ਆਈਪੀਐਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਕਈ ਮਾਮਲਿਆਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਡਿਊਟੀ ‘ਤੇ ਹਾਜ਼ਰ ਪੁਲਿਸ ਮੁਲਾਜ਼ਮ ਸਰਕਾਰੀ ਹਥਿਆਰਾਂ ਦੀ ਵਰਤੋਂ ਪ੍ਰਤੀ ਲਾਪ੍ਰਵਾਹ ਸਨ ਕਿਉਂਕਿ ਉਹ ਨਿਸ਼ਾਨੇਬਾਜ਼ੀ ਤੋਂ ਦੂਰ ਹਨ।
ਉਨ੍ਹਾਂ ਦੱਸਿਆ, ‘ਹਾਲ ਹੀ ‘ਚ ਜਦੋਂ ਇਕ ਗੈਂਗ ਨੇ ਪੁਲਿਸ ਪਾਰਟੀ ਉਤੇ ਹੱਲਾ ਬੋਲਿਆ ਸੀ ਤਾਂ ਪੁਲਿਸ ਮੁਲਾਜ਼ਮਾਂ ਦੀ ਪਹਿਲੀ ਪ੍ਰਤੀਕਿਰਿਆ ਗੋਲੀ ਚਲਾਉਣ ਦੀ ਬਜਾਏ ਮੌਕੇ ਤੋਂ ਭੱਜ ਜਾਣ ਦੀ ਸੀ ਕਿਉਂਕਿ ਪੂਰੀ ਪੁਲਿਸ ਟੀਮ ਨੂੰ ਏਕੇ-47 ਰਾਈਫਲ ਚਲਾਉਣ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਜੋ ਉਨ੍ਹਾਂ ਕੋਲ ਸੀ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …