-16 C
Toronto
Friday, January 30, 2026
spot_img
Homeਦੁਨੀਆਭਾਰਤ ਤੋਂ ਬਾਅਦ ਹੁਣ ਵੈਨਜ਼ੁਏਲਾ 'ਚ ਨੋਟਬੰਦੀ

ਭਾਰਤ ਤੋਂ ਬਾਅਦ ਹੁਣ ਵੈਨਜ਼ੁਏਲਾ ‘ਚ ਨੋਟਬੰਦੀ

venjula-copy-copyਕਰਾਕਸ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਵਿਚ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦੇ ਐਲਾਨ ਤੋਂ ਲਗਪਗ ਇਕ ਮਹੀਨੇ ਬਾਅਦ ਇਕ ਹੋਰ ਦੇਸ਼ ਨੇ ਆਪਣੇ ਇਥੇ ਨੋਟਬੰਦੀ ਦਾ ਫ਼ੈਸਲਾ ਕੀਤਾ ਹੈ। ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਐਤਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਕਰੰਸੀ ਅਰਥਾਤ 100 ਬੋਲੀਵਰ ਨੇ ਨੋਟ ਨੂੰ ਬੰਦ ਕਰਨ ਲਈ ਹੰਗਾਮੀ ਹੁਕਮ ਜਾਰੀ ਕਰ ਦਿੱਤਾ। ਉਨ੍ਹਾਂ ਨੇ ਇਹ ਹੁਕਮ ਉਸ ‘ਮਾਫੀਏ’ ਨੂੰ ਨਾਕਾਮ ਕਰਨ ਲਈ ਜਾਰੀ ਕੀਤਾ ਹੈ, ਜਿਸ ‘ਤੇ ਉਹ ਕੋਲੰਬੀਆ ਵਿਚ ਨਕਦੀ ਦੀ ਜਮ੍ਹਾਂਖੋਰੀ ਦਾ ਦੋਸ਼ ਲਗਾਉਂਦੇ ਰਹੇ ਹਨ। ਆਰਥਿਕ ਸੰਕਟ ਅਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਮਹਿੰਗਾਈ ਝੱਲ ਰਹੀ ਵੈਨਜ਼ੁਏਲਾ ਦੀ ਸਰਕਾਰ ਨੇ ਨਵੇਂ ਨੋਟ ਅਤੇ ਸਿੱਕੇ ਜਾਰੀ ਕਰਨ ਦੀ ਤਿਆਰੀ ਕੀਤੀ ਹੈ। ਇਨ੍ਹਾਂ ਦੀ ਕੀਮਤ ਇਸ ਸਮੇਂ ਉਪਲੱਬਧ ਸਭ ਤੋਂ ਵੱਡੀ ਰਕਮ ਦੇ ਨੋਟ ਨਾਲੋਂ ਲਗਪਗ 200 ਗੁਣਾ ਜ਼ਿਆਦਾ ਹੋਵੇਗਾ। ਵੈਨਜ਼ੁਏਲਾ ਨੇ 100 ਬੋਲੀਵਰ ਦੇ ਇਕ ਨੋਟ ਦੀ ਕੀਮਤ ਇਸ ਸਮੇਂ ਭਾਰਤੀ ਕਰੰਸੀ ਵਿਚ ਲਗਪਗ 6 ਰੁਪਏ ਤੇ 80 ਪੈਸੇ ਦੇ ਬਰਾਬਰ ਹੈ। ਇਕ ਨੋਟ ਨਾਲ ਮੁਸ਼ਕਿਲ ਨਾਲ ਇਕ ਟੌਫੀ ਖ਼ਰੀਦੀ ਜਾ ਸਕਦੀ ਹੈ। ਕਿਸੇ ਨੂੰ ਇਕ ਹੈਮਬਰਗ ਖ਼ਰੀਦਣ ਲਈ 50 ਨੋਟ ਚਾਹੀਦੇ। ਰਾਸ਼ਟਰਪਤੀ ਨੇ ਟੀਵੀ ਸ਼ੋਅ ‘ਕੰਟੈਕਟ ਵਿਦ ਮਾਦੁਰੋ’ ਵਿਚ ਕਿਹਾ, ‘ਇਸ ਹੰਗਾਮੀ ਹੁਕਮ ਜ਼ਰੀਏ ਮੈਂ ਅਗਲੇ 72 ਘੰਟੇ ‘ਚ 100 ਬੋਲੀਵਰ ਦੇ ਨੋਟ ਚਲਣ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ।

RELATED ARTICLES
POPULAR POSTS