ਪੁਰਸਕਾਰ ‘ਚ ਮਿਲੀ 1 ਕਰੋੜ 30 ਲੱਖ ਰੁਪਏ ਦੀ ਰਾਸ਼ੀ ਗੰਗਾ ਦੀ ਸਫਾਈ ਲਈ ਖਰਚੀ ਜਾਵੇਗੀ
ਸਿਓਲ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਖਣੀ ਕੋਰੀਆ ਵਿਚ ‘ਸਿਓਲ ਸ਼ਾਂਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਇਹ ਪੁਰਸਕਾਰ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਹਨ। ਮੋਦੀ ਨੇ ਪੁਰਸਕਾਰ ਵਿਚ ਮਿਲੀ 1 ਕਰੋੜ 30 ਲੱਖ ਰੁਪਏ ਦੀ ਰਾਸ਼ੀ ਨੂੰ ਗੰਗਾ ਦੀ ਸਫਾਈ ਲਈ ਦੇਣ ਦਾ ਐਲਾਨ ਵੀ ਕੀਤਾ। ਭਾਰਤ ਅਤੇ ਦੱਖਣੀ ਕੋਰੀਆ ਵਿਚ 6 ਸਮਝੌਤਿਆਂ ‘ਤੇ ਦਸਤਖਤ ਵੀ ਹੋਏ ਹਨ। ਮੋਦੀ ‘ਸਿਓਲ ਸ਼ਾਂਤੀ ਪੁਰਸਕਾਰ’ ਹਾਸਲ ਕਰਨ ਵਾਲੇ 14ਵੇਂ ਵਿਅਕਤੀ ਹਨ। ਇਹ ਪੁਰਸਕਾਰ 1988 ਵਿਚ ਸਿਓਲ ਉਲੰਪਿਕ ਦੇ ਸਫਲ ਆਯੋਜਨ ਦੇ ਬਾਅਦ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧੀ ਨਰਿੰਦਰ ਮੋਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਸਿਰਫ ਮੇਰਾ ਨਹੀਂ ਬਲਕਿ ਪੂਰੇ ਭਾਰਤ ਦਾ ਹੈ। ਇਹ ਪੁਰਸਕਾਰ ਭਾਰਤ ਦੀਆਂ ਉਨ੍ਹਾਂ ਸਫਲਤਾਵਾਂ ਦਾ ਹੈ, ਜੋ ਅਸੀਂ ਪੰਜ ਸਾਲ ਵਿਚ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਉਸ ਦੇਸ਼ ਲਈ ਹੈ, ਜਿੱਥੇ ਪੜ੍ਹਾਇਆ ਜਾਂਦਾ ਹੈ ਕਿ ਦੁਨੀਆ ਵਿਚ ਹਰ ਪਾਸੇ ਸ਼ਾਂਤੀ ਹੋਵੇ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …