ਡਾ. ਸੁਖਦੇਵ ਸਿੰਘ ਝੰਡ
(1-647-567-9128)
ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਚਰਚਾ ਅੱਜਕੱਲ÷ ਸਾਰੇ ਪਾਸੇ ਹੋ ਰਹੀ ਹੈ। ਇਹ ਮਨੁੱਖੀ ਸੋਚ ਦੀ ‘ਹਾਣੀ’ ਬਣਦੀ ਜਾ ਰਹੀ ਹੈ। ਕੇਵਲ ‘ਹਾਣੀ’ ਹੀ ਨਹੀਂ, ਕਈ ਖ਼ੇਤਰਾਂ ਵਿੱਚ ਤਾਂ ਇਹ ਉਸ ਤੋਂ ਅੱਗੇ ਵੀ ਲੰਘਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਗਿਆਨੀਆਂ ਵੱਲੋਂ ਇਸ ਨੂੰ ਮਨੁੱਖ ਦੇ ‘ਸਹਾਇਕ’ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਸੀ ਪਰ ਇਹ ਹੁਣ ਉਸ ਤੋਂ ਅੱਗੇ ਵੱਡੀਆਂ ਪੁਲਾਂਘਾਂ ਮਾਰ ਰਹੀ ਹੈ। ਵੱਡੀਆਂ-ਵੱਡੀਆਂ ਫ਼ੈਕਟਰੀਆਂ ਅਤੇ ਵੇਅਰ-ਹਾਊਸਾਂ ਵਿੱਚ ‘ਰੋਬੋਟ’ ਵਾਰ-ਵਾਰ ਦੁਹਰਾਏ ਜਾਣ ਵਾਲੇ ਕੰਮਾਂ (Repetitive Jobs) ਲਈ ਵਰਤੋਂ ਵਿੱਚ ਲਿਆਂਦੇ ਗਏ ਸਨ ਅਤੇ ਇਨ÷ ਾਂ ਦੇ ਨਾਲ ਭਾਰੇ ਕੰਮ ਬੜੀ ਆਸਾਨੀ ਨਾਲ ਅਤੇ ਬੜੇ ਘੱਟ ਸਮੇਂ ਵਿੱਚ ਹੋਣ ਲੱਗ ਪਏ। ਇਸ ਨੇ ਹੁਣ ਮਨੁੱਖ ਦੀ ਰੋਜ਼ਾਨਾ ਜੀਵਨ-ਸ਼ੈਲੀ ਵਿੱਚ ਵੀ ਦਖ਼ਲ ਦੇਣਾ ਆਰੰਭ ਕਰ ਦਿੱਤਾ। ਏ.ਆਈ ਦੀ ਵਰਤੋਂ ਨਾਲ ਇਨ÷ ਾਂ ਰੋਬੋਟਾਂ ਵਿੱਚ ਮਨੁੱਖ ਵਾਂਗ ਸੋਚਣ ਦੀ ਸ਼ਕਤੀ ਵੀ ਆ ਗਈ ਹੈ ਅਤੇ ਆਪਣੀ ਇਸ ‘ਬਨਾਉਟੀ-ਬੁੱਧੀ’ ਨਾਲ ਇਹ ਮਨੁੱਖ ਦੀ ਆਵਾਜ਼ ਸੁਣ ਕੇ ਉਸਦੇ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਵੀ ਕਰਨ ਲੱਗ ਪਏ ਹਨ। ਐਮਾਜ਼ੋਨ ਦੀ ‘ਈਕੋ ਅਲੈਕਸਾ’ ਇਸ ਦੀ ਸੱਭ ਤੋਂ ਵਧੀਆ ਉਦਾਹਰਨ ਹੈ। ਇਸ ਤਰ÷ ਾਂ ਰੋਬੋਟ ਹੁਣ ‘ਏ.ਆਈ. ਅਸਿਸਟੈਂਟ’ ਦੇ ਰੂਪ ਵਿੱਚ ਮਨੁੱਖ ਦਾ ‘ਨਿੱਜੀ ਸਹਾਇਕ’ ਬਣ ਗਿਆ ਹੈ ਅਤੇ ਇਹ ਉਸਦੇ ਨਿੱਤ ਵਰਤੋਂ ਦੇ ਕੰਮ ਬੜੇ ਵਧੀਆ ਢੰਗ ਨਾਲ ਕਰਨ ਲੱਗ ਪਿਆ ਹੈ।
ਏ.ਆਈ ਮਨੁੱਖ ਲਈ ਲਾਹੇਵੰਦ : ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਏ.ਆਈ. ਮਨੁੱਖ ਲਈ ਬੜੀ ਫ਼ਾਇਦੇਮੰਦ ਹੈ। ਇਸ ਦੀ ਵਰਤੋਂ ਜੇਕਰ ਸਹੀ ਤਰੀਕੇ ਨਾਲ ਸਹੀ ਦਿਸ਼ਾ ਵਿੱਚ ਕੀਤੀ ਜਾਏ ਤਾਂ ਇਹ ਮਨੁੱਖ ਲਈ ਵਰਦਾਨ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਰੋਬੋਟਾਂ ਨੇ ਸੱਭ ਤੋਂ ਪਹਿਲਾਂ ਫ਼ੈਕਟਰੀਆਂ ਤੇ ਵੇਅਰਹਾਊਸਾਂ ਵਿੱਚ ਭਾਰਾ ਅਤੇ ਵਾਰ-ਵਾਰ ਕੀਤਾ ਜਾਣ ਵਾਲਾ ਕੰਮ ਸੰਭਾਲਿਆ ਅਤੇ ਹੁਣ ਇਹ ਰੋਬੋਟ ਹੋਰ ਬਹੁਤ ਸਾਰੇ ਕੰਮਾਂ ਲਈ ਵਰਤੇ ਜਾ ਰਹੇ ਹਨ। ‘ਬਨਾਉਟੀ ਬੁੱਧੀ’ ਜਾਂ ‘ਮਸਨੂਈ ਸੋਚ’ ਵਾਲੇ ਰੋਬੋਟ ਜਿੱਥੇ ਮਨੁੱਖ ਦੀ ਰਸੋਈ ਵਿੱਚ ਸੁਆਦਲੇ ਖਾਣੇ ਬਨਾਉਣ ਦੇ ਕੰਮ-ਕਾਜ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਨ, ਉੱਥੇ ਇਹ ਉਸਦੀ ਕਾਰ ਦੇ ‘ਡਰਾਈਵਰ’ ਵੀ ਬਣ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਇਕੱਤਰ ਹੋਏ ‘ਡੇਟੇ’ ਅਤੇ ਆਪਣੀ ‘ਮਸਨੂਈ ਬੁੱਧੀ’ ਨਾਲ ਇਹ ਰੋਬੋਟ ਹੁਣ ਮਨੁੱਖ ਲਈ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਜਾਣਕਾਰੀ ਭਰਪੂਰ ਲੋੜੀਂਦੇ ਆਰਟੀਕਲ ਲਿਖਣ ਲੱਗ ਪਿਆ ਹੈ, ਸੰਗੀਤ ਦੀਆਂ ਧੁਨਾਂ ਵੀ ਤਿਆਰ ਕਰ ਰਿਹਾ ਹੈ ਅਤੇ ਇਸ ਨੇ ਤਸਵੀਰਾਂ ਵੀ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਨੁੱਖ ਦੇ ਕਹਿਣ ‘ਤੇ ਇਹ ਉਸ ਦੇ ਹੁਕਮਾਂ ਦੀ ਪੂਰੀ ਤਰ÷ ਾਂ ਪਾਲਣਾ ਵੀ ਕਰਨ ਲੱਗ ਪਿਆ ਹੈ। ਡਾਕਟਰਾਂ ਦੀ ਥਾਂ ਇਹ ਮਰੀਜ਼ਾਂ ਨੂੰ ਦਵਾਈਆਂ ਦੇਣ ਲੱਗ ਪਿਆ ਹੈ ਅਤੇ ਮਨ-ਪਸੰਦ ਥਾਵਾਂ ਉੱਪਰ ਜਾਣ ਲਈ ਲੋਕਾਂ ਨੂੰ ਸਲਾਹਾਂ ਵੀ ਦੇਣ ਲੱਗ ਪਿਆ ਹੈ।
ਇਹ ਏ.ਆਈ. ਹੈ ਕੀ ਬਲਾਅ? : ਆਓ! ਪਹਿਲਾਂ ਵੇਖੀਏ ਕਿ ਇਹ ਏ.ਆਈ. ਹੈ ਕਿਹੜੀ ‘ਬਲਾਅ’ ਜੋ ਅੱਜਕੱਲ÷ ਮਨੁੱਖੀ ਜੀਵਨ ਵਿੱਚ ਏਨੀ ਅਹਿਮੀਅਤ ਹਾਸਲ ਕਰ ਰਹੀ ਹੈ। ਮਨੁੱਖੀ ਦਿਮਾਗ਼ ਨੇ ਕੰਪਿਊਟਰ ਮਸ਼ੀਨਾਂ ਦੀ ਸੋਧ-ਸੁਧਾਈ ਕਰਕੇ ਉਨ÷ ਾਂ ਦੀ ਨਵੇਂ ਸਿਰਿਉਂ ਪ੍ਰੋਗਰਾਮਿੰਗ ਕਰਕੇ ਉਨ÷ ਾਂ ਵਿੱਚ ਸੋਚਣ ਦੀ ਅਜਿਹੀ ਸ਼ਕਤੀ ਪਾ ਦਿੱਤੀ ਹੈ ਕਿ ਉਹ ਹੁਣ ਉਸਦੇ ਵਾਂਗ ਹੀ ਸੋਚਣ ਦਾ ਕੰਮ ਵੀ ਕਰਨ ਲੱਗ ਪਈਆਂ ਹਨ। ਇਸ ਨੂੰ ਉਸਦੇ ਵੱਲੋਂ ‘ਮਸਨੂਈ ਬੁੱਧੀ’ (ਆਰਟੀਫ਼ਿਸ਼ੀਅਲ ਇੰਟੈਲੀਜੈਂਸ) ਦਾ ਨਾਂ ਦਿੱਤਾ ਗਿਆ ਅਤੇ ਇਸ ਦਾ ਛੋਟਾ ਨਾਂ ‘ਏ.ਆਈ.’ ਰੱਖਿਆ ਗਿਆ ਹੈ ਤਾਂ ਜੋ ਇਹ ਜਲਦੀ ਲੋਕਾਂ ਦੇ ਮੂੰਹ ਚੜ÷ ਜਾਏ। ਇਹ ਏ.ਆਈ. ਹੁਣ ਮਨੁੱਖ ਵਾਂਗ ਹੀ ਸੋਚ ਸਕਦੀ ਹੈ ਅਤੇ ਵੱਖ-ਵੱਖ ਫ਼ੈਸਲੇ ਲੈ ਸਕਦੀ ਹੈ। ਇਹ ਪਹਿਲਾਂ ਤੋਂ ਇਕੱਤਰਿਤ ‘ਡੇਟੇ’ ਤੋਂ ਲੋੜੀਂਦੀ ਜਾਣਕਾਰੀ ਹਾਸਲ ਕਰਦੀ ਹੈ ਅਤੇ ਅੱਗੋਂ ਲੋੜ ਅਨੁਸਾਰ ਉਸ ਦੀ ਵਰਤੋਂ ਕਰਦੀ ਹੈ। ਇਹ ਮਨੁੱਖੀ ਸਮੱਸਿਆਵਾਂ ਨੂੰ ਸਮਝ ਸਕਦੀ ਹੈ ਅਤੇ ਉਨ÷ ਾਂ ਦੇ ਹੱਲ ਕੱਢ ਸਕਦੀ ਹੈ। ਇਹ ਮਨੁੱਖ ਦੀ ਬੋਲੀ ਤੇ ਉਸ ਦੀ ਭਾਸ਼ਾ ਨੂੰ ਸਮਝ ਕੇ ਉਸ ਦੇ ਯੋਗ ਉੱਤਰ ਦੇ ਸਕਦੀ ਹੈ। ਇਸ ਤਰ÷ ਾਂ ਇਹ ਮਨੁੱਖ ਦੀ ਵਧੀਆ ‘ਸਾਥੀ’ ਤੇ ‘ਸਲਾਹਕਾਰ’ ਸਾਬਤ ਹੋ ਸਕਦੀ ਹੈ।
ਏ.ਆਈ. ਦਾ ਸੰਖੇਪ ਇਤਿਹਾਸ : ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ 4 ਸਤੰਬਰ 1927 ਨੂੰ ਜਨਮੇਂ ਜੌਹਨ ਮੈਕਕਾਰਥੀ ਜਿਸ ਨੇ ਹਿਸਾਬ ਦੇ ‘ਪ੍ਰੋਜੈੱਕਸ਼ਨ ਆਪਰੇਟਰਜ਼ ਐਂਡ ਪਾਰਸ਼ਲ ਡਿਫ਼ਰੈਂਸ਼ੀਅਲ ਇਕੂਏਸ਼ਨਜ਼’ ਵਿਸ਼ੇ ਉੱਪਰ ਪ੍ਰਿੰਸਟਨ ਯੂਨੀਵਰਸਿਟੀ ਤੋਂ 1951 ਵਿੱਚ ਪੀਐੱਚ.ਡੀ. ਕੀਤੀ, ਕੰਪਿਊਟਰ ਸਾਇੰਸ ਉੱਪਰ ਕੰਮ ਕਰਨ ਵਾਲੇ ਮੋਢੀ ਵਿਗਿਆਨੀਆਂ ਵਿੱਚੋਂ ਇੱਕ ਹੈ। ਉਸ ਨੇ 1955 ਵਿੱਚ ਟਰਮ ‘ਆਰਟੀਫ਼ਿਸ਼ੀਅਲ ਇੰਟੈਲੀਜੈਂਸ’ ਈਜਾਦ ਕੀਤੀ ਸੀ। ਮਾਰਚ 1956 ਵਿੱਚ ਹੋਈ ‘ਡਾਰਟਮਾਊਥ ਕਾਨਫ਼ਰੰਸ’ ਵਿੱਚ ਉਸ ਨੇ ਇਸਦੇ ਬਾਰੇ ਆਪਣੇ ਵਿਗਿਆਨੀ ਸਾਥੀਆਂ ਐਲਨ ਟੂਰਿੰਗ, ਮਾਰਵਿਨ ਮਿਨਸਕੀ, ਐਲਨ ਨਿਊਵੈੱਲ ਅਤੇ ਹਰਬਰਟ ਏ. ਸਾਈਮਨ ਨਾਲ ਵਿਚਾਰ ਸਾਂਝਾ ਕੀਤਾ। 1960’ਵਿਆਂ ਤੇ 1970’ਵਿਆਂ ਵਿੱਚ ਜੌਹਨ ਮੈਕਕਾਰਥੀ ਨੇ ਏ.ਆਈ. ਉੱਪਰ ਮੁੱਢਲੀ ਖੋਜ ਕੀਤੀ। 1980’ਵਿਆਂ ਵਿੱਚ ਜਪਾਨ ਸਰਕਾਰ ਵੱਲੋਂ ਮਿਲੀ ਵਿੱਤੀ ਸਹਾਇਤਾ ਨਾਲ ਵਿਗਿਆਨੀਆਂ ਵੱਲੋਂ ਕਈ ‘ਐਕਸਪਰਟ ਸਿਸਟਮਜ਼’ ਲਿਆਂਦੇ ਗਏ ਜਿਨ÷ ਾਂ ਨਾਲ ਏ.ਆਈ. ਨੂੰ ਚੰਗਾ ਹੁਲਾਰਾ ਮਿਲਿਆ। 2000 ਦੇ ਸ਼ੁਰੂ ਵਿੱਚ ‘ਮਸ਼ੀਨ ਲਰਨਿੰਗ’ ਨੂੰ ਅਕਾਦਮਿਕ ਅਤੇ ਉਦਯੋਗਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਰਤਿਆ ਜਾਣ ਲੱਗਿਆ ਜਿਸ ਦੇ ਫਲਸਰੂਪ ਕਈ ਕਿਸਮ ਦੇ ਰਿਬੋਟ ਤਿਆਰ ਕੀਤੇ ਗਏ। ਇਸ ਤੋਂ ਬਾਅਦ ‘ਡੀਪ ਲਰਨਿੰਗ’ ਰਾਹੀਂ 2017 ਵਿੱਚ ‘ਜਨਰਲ ਏ.ਆਈ.’ ਦੀ ਸ਼ੁਰੂਆਤ ਹੋਈ ਜਿਸ ਨੇ ਏ.ਆਈ. ਦੇ ਖ਼ੇਤਰ ਵਿੱਚ ਆਪਣੀ ਵਧੀਆ ਜਗ÷ ਾ ਬਣਾ ਲਈ ਅਤੇ ਹੁਣ ਏ.ਆਈ. ਦਾ ‘ਅਜੋਕਾ ਜਾਦੂ’ ਮਨੁੱਖਤਾ ਦੇ ਸਿਰ ਚੜ÷ ਕੇ ਬੋਲ ਰਿਹਾ ਹੈ। ਇਸ ਦੇ ਬਾਰੇ ਬਹੁਤ ਸਾਰੀਆਂ ਪੁਸਤਕਾਂ ਛਪੀਆਂ ਹਨ। ਇਸ ਸਾਲ 2025 ਵਿੱਚ ਡਾ. ਡੀ.ਪੀ. ਸਿੰਘ ਦੀ ਪੁਸਤਕ ‘ਈਕੋਜ਼ ਆਫ਼ ਏ ਡਿਜੀਟਲ ਡਾਅਨ : ਏ.ਆਈ’ਜ਼ ਟਰਾਇੰਫ਼ਸ ਐਂਡ ਟਰਾਇਲਜ਼’ ਆਈ ਹੈ ਜਿਸ ਵਿੱਚ ਉਨ÷ ਾਂ ਨੇ 18 ਕਲਪਿਤ ਕਹਾਣੀਆਂ ਰਾਹੀਂ ਆਉਂਦੇ 40-50 ਸਾਲਾਂ ਵਿੱਚ ਹੋਣ ਵਾਲੀ ਏ.ਆਈ. ਦੀ ਚੰਗੀ ਤੇ ਮਾੜੀ ਦੋਹਾਂ ਤਰ÷ ਾਂ ਦੀ ਵਰਤੋਂ ਨੂੰ ਬਾਖ਼ੂਬੀ ਦਰਸਾਇਆ ਹੈ।
ਏ.ਆਈ. ਦੀਆਂ ਕਿਸਮਾਂ : ਇਹ ਏ.ਆਈ. ਤਿੰਨ ਤਰ÷ ਾਂ ਦੀ ਹੈ। ਪਹਿਲੀ ਕਿਸਮ ਦੀ ਏ.ਆਈ. ਕਾਫ਼ੀ ਕਮਜ਼ੋਰ ਗਿਣੀ ਜਾਂਦੀ ਹੈ ਅਤੇ ਇਹ ਕੇਵਲ ਵਾਰ-ਵਾਰ ਕੀਤੇ ਜਾਣ ਵਾਲੇ ਕੁਝ ਸੀਮਤ ਕੰਮ ਹੀ ਕਰ ਸਕਦੀ ਹੈ। ਇਸ ਦੀ ਦੂਸਰੀ ਕਿਸਮ ‘ਜਨਰਲ ਏ.ਆਈ.’ ਹੈ ਜਿਸ ਵਿੱਚ ਮਨੁੱਖੀ ਵਾਂਗ ਸਾਰੇ ਕੰਮ ਕਰਨ ਦੀ ਸਮਰੱਥਾ ਹੈ। ਇਸ ਲਈ ਇਸ ਨੂੰ ‘ਮਜ਼ਬੂਤ ਏ.ਆਈ.’ ਦਾ ਨਾਂ ਦਿੱਤਾ ਗਿਆ ਹੈ। ਤੀਸਰੀ ਕਿਸਮ ‘ਸੁਪਰ ਏ.ਆਈ.’ ਹੈ ਜੋ ਮਨੁੱਖੀ ਬੁੱਧੀ ਤੋਂ ਵੀ ਅੱਗੇ ਸੋਚ ਸਕਦੀ ਹੈ ਅਤੇ ਕਿਸੇ ਵੀ ਬੌਧਿਕ ਕੰਮ ਨੂੰ ਕਰਨ ਦੇ ਸਮਰੱਥ ਹੈ। ਇਨ÷ ਾਂ ਕਠਨ ਕਾਰਜਾਂ ਵਿੱਚ ਸਮੱਸਿਆਵਾਂ ਦੇ ਹੱਲ ਕੱਢਣੇ, ਵੱਖ-ਵੱਖ ਤਰ÷ ਾਂ ਦੇ ਫ਼ੈਸਲੇ ਲੈਣੇ ਅਤੇ ਉਨ÷ ਾਂ ਦਾ ਵਿਸਥਾਰ ਬਿਆਨ ਕਰਨੇ, ਆਦਿ ਸ਼ਾਮਲ ਹਨ। ਪਹਿਲੀਆਂ ਦੋ ਕਿਸਮਾਂ ਮਨੁੱਖ ਲਈ ਲਾਭਕਾਰੀ ਹਨ ਪਰ ਤੀਸਰੀ ਕਿਸਮ ਦੀ ਸੁਪਰ ਏ.ਆਈ. ਦੀ ਵਰਤੋਂ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਨੁਕਸਾਨਦਾਇਕ ਵੀ ਸਾਬਤ ਹੋ ਸਕਦੀ ਹੈ। ਉਸ ਦਾ ਕਾਰਨ ਹੈ ਕਿ ਕੁਝ ਵਿਨਾਸ਼ਕਾਰੀ ਬੁੱਧੀ ਵਾਲੇ ਲੋਕਾਂ ਵੱਲੋਂ ਇਸ ਦੀ ਵਰਤੋਂ ਮਾੜੇ ਕੰਮਾਂ ਲਈ ਵੀ ਕੀਤੀ ਜਾ ਰਹੀ ਹੈ ਜਿਸ ਦਾ ਮਨੁੱਖਤਾ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਇਹ ਕਾਫ਼ੀ ਹੱਦ ਤੱਕ ਹੋ ਵੀ ਰਿਹਾ ਹੈ।
ਏ.ਆਈ ਦੀ ਦੁਰਵਰਤੋਂ ਖ਼ਤਰਨਾਕ : ਏ.ਆਈ. ਤਕਨਾਲੌਜੀ ਦੇ ਜਿੱਥੇ ਲਾਭ ਹਨ, ਉੱਥੇ ਇਸ ਦੇ ਕਈ ਨੁਕਸਾਨ ਵੀ ਵੇਖਣ ਵਿੱਚ ਆ ਰਹੇ ਹਨ। ਇਹ ਨੁਕਸਾਨ ਉਦੋਂ ਹੁੰਦੇ ਹਨ ਜਦੋਂ ਇਸ ਦੀ ਵਰਤੋਂ ਮਾੜੇ ਕੰਮਾਂ ਲਈ ਕੀਤੀ ਜਾਂਦੀ ਹੈ ਅਤੇ ਏ.ਆਈ. ਦੀ ਦੁਰਵਰਤੋਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਨੁੱਖ ਵੱਲੋਂ ਇਸ ਦੇ ਸਿਸਟਮ ਮਾੜੇ ਮੰਤਵਾਂ ਲਈ ਜਾਂ ਇਹ ਗ਼ਲਤ ਢੰਗਾਂ ਨਾਲ ਵਰਤੇ ਜਾਂਦੇ ਹਨ। ਗ਼ਲਤ ਢੰਗਾਂ ਵਾਲੀ ਗੱਲ ਤਾਂ ਸਮਝ ਵਿੱਚ ਆਉਂਦੀ ਹੈ ਕਿ ਇਨਸਾਨੀ ਗ਼ਲਤੀ ਨਾਲ ਕੋਈ ਮਾੜੀ ਘਟਨਾ ਕਿਸੇ ਕਾਰਨ ਕਿਸੇ ਵੀ ਸਮੇਂ ਅਚਾਨਕ ਵਾਪਰ ਸਕਦੀ ਹੈ ਪਰ ਮਾੜੇ ਮੰਤਵ ਜਾਂ ਉਦੇਸ਼ ਨਾਲ ਇਸ ਦੀ ਵਰਤੋਂ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਕੀਤੀ ਜਾਂਦੀ ਹੈ ਅਤੇ ਇਸ ਨੂੰ ਗ਼ਲਤੀ ਨਹੀਂ, ਸਗੋਂ ਗੰਭੀਰ ‘ਅਪਰਾਧ’ ਕਹਿਣਾ ਬਣਦਾ ਹੈ, ਕਿਉਂਕਿ ਅਜਿਹਾ ਮਾੜਾ ਕੰਮ ਉਨ÷ ਾਂ ਅਪਰਾਧੀਆਂ ਵਾਲਿਆਂ ਵੱਲੋਂ ਮਾੜੇ ਇਰਾਦੇ ਨਾਲ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾਂਦਾ ਹੈ।
ਡਰੋਨਾਂ ਦੀ ਖੁੱਲ÷ ੀ-ਡੁੱਲ÷ ੀ ਵਰਤੋਂ : ਏ.ਆਈ. ਦੀ ਬਨਾਉਟੀ ਅਕਲ ਵਾਲੇ ਡਰੋਨ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਆਰ-ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੇ ਜਾ ਰਹੇ ਹਨ। ਹੈ। ਭਾਰਤ-ਪਾਕਿਸਤਾਨ ਦੀ ਸਰਹੱਦ ਉੱਪਰ ਇਨ÷ ਾਂ ਡਰੋਨਾਂ ਦੀ ਵਰਤੋਂ ਇਸ ਕੰਮ ਲਈ ਆਮ ਹੀ ਵੇਖੀ ਜਾ ਰਹੀ ਹੈ। ਹੋਰ ਦੇਸ਼ਾਂ ਦੀਆਂ ਸਰਹੱਦਾਂ ਉੱਪਰ ਵੀ ਇਹ ਹੁੰਦੀ ਹੋਵੇਗੀ। ਇੱਥੇ ਹੀ ਬੱਸ ਨਹੀਂ, ਫ਼ੌਜੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਹੁਣ ਇਹ ‘ਡਰੋਨ’ ਹੁਣ ਦੁਸ਼ਮਣ ਦੇ ਇਲਾਕੇ ਵਿੱਚ ਜਾ ਕੇ ਬੰਬ ਸੁੱਟ ਰਹੇ ਹਨ। ਰੂਸ ਤੇ ਯੂਕਰੇਨ ਦੀ ਲੜਾਈ ਵਿੱਚ ਇਹ ਵੱਡੀ ਗਿਣਤੀ ਵਿੱਚ ਵਰਤੇ ਜਾ ਰਹੇ ਹਨ। ‘ਅਪਰੇਸ਼ਨ ਸੰਧੂਰ’ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਦੇ ਕਥਿਤ ਅੱਤਵਾਦੀਆਂ ਦੇ ਸਿਖਲਾਈ ਕੇਂਦਰਾਂ ਉੱਪਰ ਬੰਬਾਰੀ ਕਰਨ ਲਈ ਅਜਿਹੇ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ। ਭਵਿੱਖ ਵਿੱਚ ਹੋਣ ਵਾਲੇ ਸੰਭਾਵਿਤ ‘ਤੀਸਰੇ ਵਿਸ਼ਵ ਯੁੱਧ’ ਦੂਰ ਮਾਰ ਕਰਨ ਵਾਲੀਆਂ ਏ.ਆਈ. ‘ਏ.ਆਈ. ਗਾਈਡਿਡ-ਮਿਜ਼ਾਈਲਾਂ’ ਰਾਹੀਂ ਹਜ਼ਾਰਾਂ ਮੀਲ ਦੂਰ ਜਾ ਕੇ ਦੁਸ਼ਮਣ ਦੇਸ਼ਾਂ ਵਿੱਚ ਬੰਬ ਸੁੱਟਣ ਦੇ ਅਭਿਆਸ ਵੀ ਕੀਤੇ ਜਾ ਰਹੇ ਹਨ। ਅਸੀਂ ਵੇਖਦੇ ਹਾਂ ਕਿ ਜੰਗਾਂ-ਯੁੱਧਾਂ ਮਾਰੂ ਹਥਿਆਰਾਂ ਨੂੰ ਯੁੱਧ ਖ਼ੇਤਰ ਵਿੱਚ ਅੱਗੇ ਲਿਜਾਣ ਲਈ ਡਰੋਨਾਂ ਦੀ ਖੁੱਲ÷ ੀ-ਡੁੱਲ÷ ੀ ਵਰਤੋਂ ਕੀਤੀ ਜਾ ਰਹੀ ਹੈ।
ਸਾਈਬਰ ਹਮਲੇ : ਸਾਈਬਰ ਹਮਲਿਆਂ ਦੀ ਚਰਚਾ ਅੱਜਕੱਲ÷ ਚਾਰੇ ਪਾਸੇ ਸੁਣਾਈ ਦੇ ਰਹੀ ਹੈ। ਦੁਨੀਆਂ-ਭਰ ਦੇ ਦੇਸ਼ਾਂ ਵਿੱਚ ਕਈ ਪ੍ਰਕਾਰ ਦੇ ਸਾਈਬਰ ਹਮਲੇ ਕੀਤੇ ਅਤੇ ਕਰਵਾਏ ਜਾ ਰਹੇ ਹਨ। ਇਹ ਸਾਈਬਰ ਹਮਲੇ ਕਿਸੇ ਵੀ ਦੂਰੀ ਧਿਰ ਵੱਲੋਂ ਕੰਪਿਊਟਰੀ ਉਪਕਰਣਾਂ ਦਾ ਗ਼ੈਰ-ਮਨਜ਼ੂਰਸ਼ੁਦਾ ਢੰਗ ਨਾਲ ਡਾਟਾ ਚੁਰਾਉਣ, ਉਸ ਨੂੰ ਬਦਲਣ ਜਾਂ ਉਸ ਵਿੱਚ ਕੋਈ ਵਿਘਨ ਪਾਉਣ ਦਾ ਘਟੀਆ ‘ਕਾਰਾ’ ਹੈ ਜੋ ਉਸ ਦੇ ਵੱਲੋਂ ਨੁਕਸਾਨ ਕਰਨ ਦੇ ਇਰਾਦੇ ਨਾਲ ਜਾਣ-ਬੁੱਝ ਕੇ ਕੀਤਾ ਜਾਂਦਾ ਹੈ। ਇਹ ਕਾਰਾ ਕਰਨ ਵਾਲੇ ਇਸ ਕੰਮ ਲਈ ‘ਮਾਲਵੇਅਰ ਅਟੈਕ’, ‘ਸੋਸ਼ਲ ਇੰਜੀਨੀਅਰਿੰਗ ਸਕੈਮ’ ਅਤੇ ‘ਪਾਸਵਰਲਡ ਚੋਰੀ ਕਰਨ’ ਵਰਗੇ ਘਟੀਆ ‘ਹਥਿਆਰ’ ਵਰਤਦੇ ਹਨ। ਇਹ ਸਾਈਬਰ ਹਮਲੇ ਲੋਕਾਂ ਅਤੇ ਕੰਪਨੀਆਂ ਦੇ ਵੱਡੇ-ਵੱਡੇ ਬਿਜ਼ਨੈੱਸ ਵੀ ਤਬਾਹ ਕਰ ਦਿੰਦੇ ਹਨ। ਇਨ÷ ਾਂ ਹਮਲਿਆਂ ਦੇ ਕਾਰਨ ਅਪਰਾਧਕ, ਸਿਆਸੀ ਅਤੇ ਨਿੱਜੀ ਕੋਈ ਵੀ ਹੋ ਸਕਦੇ ਹਨ। ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਵਿੱਚ ਹਵਾਈ ਅਤੇ ਜ਼ਮੀਨੀ ਹਮਲਿਆਂ ਤੋਂ ਪਹਿਲਾਂ ਇੱਕ ਦੂਸਰੇ ਵੱਲੋਂ ਵੱਡੀ ਗਿਣਤੀ ਵਿੱਚ ਸਾਈਬਰ ਹਮਲੇ ਹੀ ਕੀਤੇ ਗਏ ਸਨ ਜਿਨ÷ ਾਂ ਰਾਹੀਂ ਇੱਕ ਦੂਸਰੇ ਦੇਸ਼ ਦੇ ‘ਡਾਟੇ’ ਦੀ ਚੋਰੀ ਕੀਤੀ ਗਈ। ਬਾਅਦ ਵਿੱਚ ਇਹ ‘ਜੰਗ’ ਜ਼ਮੀਨੀ ਪੱਧਰ ‘ਤੇ ਭਖ਼ ਪਈ ਸੀ।
ਫ਼ਰਾਡ ਤੇ ਸਕੈਮ : ਏ.ਆਈ. ਦੀ ਦੁਰਵਰਤੋਂ ਸਦਕਾ ਅੱਜਕੱਲ÷ ਕਈ ਤਰ÷ ਾਂ ਦੇ ਫ਼ਰਾਡ ਅਤੇ ਸਕੈਮ ਚੱਲ ਰਹੇ ਹਨ ਜਿਨ÷ ਾਂ ਦੇ ਨਾਲ ਲੋਕਾਂ ਦਾ ਨਾ ਕੇਵਲ ਮਾਲੀ ਨੁਕਸਾਨ ਹੀ ਹੁੰਦਾ ਹੈ, ਸਗੋਂ ਇਨ÷ ਾਂ ਨਾਲ ਉਨ÷ ਾਂ ਨੂੰ ਕਈ ਕਿਸਮ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ। ਏ.ਆਈਂ ਨਾਲ ਕਲੋਨ ਕੀਤੀ ਗਈ ਆਵਾਜ਼ ਵਿੱਚ ਕਈ ਲੋਕਾਂ ਨੂੰ ਫ਼ੋਨ ਆਉਂਦੇ ਹਨ ਜੋ ਉਨ÷ ਾਂ ਨੂੰ ਬਿਲਕੁਲ ‘ਸਹੀ’ ਲੱਗਦੇ ਹਨ ਪਰ ਹੁੰਦੇ ਉਹ ਫ਼ਰਾਡੀਏ ਕਿਸਮ ਦੇ ਲੋਕਾਂ ਦੇ ਹਨ ਜੋ ਉਨ÷ ਾਂ ਕੋਲੋਂ ਕਿਸੇ ਗੰਭੀਰ ਮੰਤਵ ਲਈ ਪੈਸੇ ਵਗ਼ੈਰਾ ਦੀ ਮੰਗ ਕਰਦੇ ਹਨ ਅਤੇ ਲੋਕ ਕਈ ਵਾਰ ਉਨ÷ ਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਬੈਂਕਾਂ ਵਿੱਚ ਫ਼ਰਾਡ ਦੇ ਕਈ ਕੇਸ ਨਿੱਤ ਸਾਹਮਣੇ ਆਉਂਦੇ ਰਹਿੰਦੇ ਹਨ।
ਸ਼ਨਾਖ਼ਤੀ ਚੋਰੀ (ਆਈਡੈਂਟਿਟੀ ਥੈੱਫਟ) : ਜਦੋਂ ਕੋਈ ਵਿਅੱਕਤੀ ਕਿਸੇ ਦੂਸਰੇ ਵਿਅੱਕਤੀ ਦੇ ਨਾਂ, ਉਸ ਦੇ ਸ਼ਨਾਖ਼ਤੀ ਨੰਬਰ ਜਾਂ ਕਰੈਡਿਟ ਕਾਰਡ ਦੇ ਨੰਬਰ ਦੀ ਵਰਤੋਂ ਉਸਦੀ ਜਾਣਕਾਰੀ ਅਤੇ ਆਗਿਆ ਤੋਂ ਬਿਨਾਂ ਕਰਦਾ ਹੈ ਤਾਂ ਇਸਨੂੰ ‘ਸ਼ਨਾਖ਼ਤੀ ਚੋਰੀ’ ਕਿਹਾ ਜਾਂਦਾ ਹੈ। ਇਹ ਟਰਮ ਸੱਭ ਤੋਂ ਪਹਿਲਾਂ 1964 ਵਿੱਚ ਇੰਗਲੈਂਡ ਵਿੱਚ ਪ੍ਰਭਾਸ਼ਿਤ ਕੀਤੀ ਗਈ। ਸ਼ਨਾਖ਼ਤੀ ਚੋਰੀ ਕਰਨ ਵਾਲਾ ਵਿਅੱਕਤੀ ਇਸ ਸ਼ਨਾਖ਼ਤ ਦੀ ਵਰਤੋਂ ਕਰਕੇ ਕਈ ਵਿੱਤੀ ਅਤੇ ਹੋਰ ਲਾਭ ਪ੍ਰਾਪਤ ਕਰ ਲੈਂਦਾ ਹੈ ਅਤੇ ਸ਼ਨਾਖ਼ਤ ਚੋਰੀ ਹੋਣ ਵਾਲੇ ਵਿਅੱਕਤੀ ਨੂੰ ਕਈ ਤਰ÷ ਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦਾ ਨਾਂ, ਜਨਮ-ਮਿਤੀ, ਸੋਸ਼ਲ ਸਕਿਉਰਿਟੀ ਨੰਬਰ, ਡਰਾਈਵਿੰਗ ਲਾਇਸੈਂਸ ਨੰਬਰ, ਬੈਂਕ ਖ਼ਾਤੇ ਦਾ ਨੰਬਰ, ਕਰੈਡਿਟ ਕਾਰਡ ਦੇ ਨੰਬਰ, ਆਦਿ ਦੀ ਜਾਣਕਾਰੀ ਉਸ ਸ਼ਨਾਖ਼ਤੀ-ਚੋਰ ਕੋਲ ਚਲੇ ਜਾਂਦੀ ਹੈ ਅਤੇ ਉਹ ਕਿਸੇ ਵੀ ਸਮੇਂ ਇਸ ਦੀ ਦੁਰਵਰਤੋਂ ਕਰ ਸਕਦਾ ਹੈ। ਰੱਬ ਹੀ ਬਚਾਏ! ਇਨ÷ ਾਂ ‘ਸ਼ਨਾਖ਼ਤੀ ਚੋਰਾਂ’ ਤੋਂ।
ਹੈਕਿੰਗ : ਹੈਕਿੰਗ ਨੇ ਅੱਜਕੱਲ÷ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨ ਕਰ ਰੱਖਿਆ ਹੈ। ਡਿਜੀਟਲ ਉਪਕਰਣਾਂ ਅਤੇ ਨੈੱਟਵਰਕਾਂ ਦੀ ਸਬੰਧਿਤ ਵਿਅੱਕਤੀ ਜਾਂ ਸੰਸਥਾ ਦੀ ਆਗਿਆ ਤੋਂ ਬਿਨਾਂ ਕਿਸੇ ਹੋਰ ਕੰਪਿਊਟਰ ਸਿਸਟਮ ਉੱਪਰ ਅਯੋਗ ਵਰਤੋਂ ਨੂੰ ਕੰਪਿਊਟਰ ਵਿਗਿਆਨੀਆਂ ਵੱਲੋਂ ‘ਹੈਕਿੰਗ’ ਦਾ ਨਾਂ ਦਿੱਤਾ ਗਿਆ ਹੈ। ਇਸ ਦੀ ਵਰਤੋਂ ਸਾਈਬਰ-ਚੋਰਾਂ ਵੱਲੋਂ ਨਿੱਜੀ (ਗੁਪਤ) ਜਾਣਕਾਰੀ ਪ੍ਰਾਪਤ ਕਰਨ, ਡੇਟਾ ਤੇ ਦਸਤਾਵੇਜ਼ ਚੋਰੀ ਕਰਨ ਅਤੇ ਕਿਸੇ ਦੇ ਨਿੱਜੀ ਡੇਟੇ ਵਿੱਚ ਖ਼ਰਾਬੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਜੋ ਕਿ ਇੱਕ ਅਪਰਾਧਕ ਕਾਰਜ ਹਨ। ਇਹ ਹੈਕਰ ਸੌਫ਼ਟਵੇਅਰ, ਪ੍ਰੋਗਰਾਮਿੰਗ ਅਤੇ ਕੋਡਿੰਗ ਦੇ ਖ਼ੇਤਰ ਵਿੱਚ ਮਾਹਿਰ ਹੁੰਦੇ ਹਨ ਅਤੇ ਬੜੀ ਸ਼ਾਤਰਤਾ ਨਾਲ ਇਹ ਸਾਰਾ ਕੰਮ ਕਰਦੇ ਹਨ। ਇਨ÷ ਾਂ ਦੀ ਗਿਣਤੀ ਵਿੱਚ ਅੱਜਕੱਲ÷ ਚੋਖਾ ਵਾਧਾ ਹੋ ਰਿਹਾ ਹੈ। ਇਹ ਲੋਕਾਂ ਦੇ ਫ਼ੋਨ, ਈ-ਮੇਲ ਤੇ ਫੇਸਬੁੱਕ ਖ਼ਾਤਿਆਂ ਨੂੰ ਹੈਕ ਕਰਕੇ ਉਨ÷ ਾਂ ਹੀ ਨਾਵਾਂ ਉੱਪਰ ਆਪਣੇ ਵੱਲੋਂ ਨਵੇਂ ਖ਼ਾਤੇ ਬਣਾ ਲੈਂਦੇ ਹਨ ਅਤੇ ਉਨ÷ ਾਂ ਉੱਪਰ ਫ਼ੋਨ ਜਾਂ ਈ-ਮੇਲ ਕਰਕੇ ਸਬੰਧਿਤ ਵਿਅੱਕਤੀਆਂ ਦੇ ਜਾਣਕਾਰਾਂ ਕੋਲੋਂ ਕਿਸੇ ਗੰਭੀਰ ਮੰਤਵ ਲਈ ਪੈਸੇ, ਆਦਿ ਦੀ ਮੰਗ ਕਰਦੇ ਹਨ।
ਏ.ਆਈ. ਦੀ ਸੋਸ਼ਲ ਮੀਡੀਏ ਉੱਪਰ ਦੁਰਵਰਤੋਂ : ਸੋਸ਼ਲ ਮੀਡੀਏ ਉੱਪਰ ਵੀ ਏ.ਆਈ. ਦੀ ਖ਼ੂਬ ਦੁਰਵਰਤੋਂ ਹੋ ਰਹੀ ਹੈ। ਕਈ ਤਰ÷ ਾਂ ਦੀਆਂ ਵੀਡੀਓਜ਼ ਤੇ ਰੀਲਾਂ ਅੱਜਕੱਲ÷ ਸੋਸ਼ਲ ਮੀਡੀਏ ਉੱਪਰ ਪਾਈਆਂ ਜਾ ਰਹੀਆਂ ਹਨ ਜਿਨ÷ ਾਂ ਦਾ ਬੁਰਾ ਪ੍ਰਭਾਵ ਸਮਾਜ ਉੱਪਰ ਪੈਂਦਾ ਹੈ। ਏਹਨੀਂ ਦਿਨੀਂ ਪੰਜਾਬ ਵਿੱਚ ਆਏ ਹੜਾਂ ਨਾਲ ਪ੍ਰਭਾਵਿਤ ਖ਼ੇਤਰਾਂ ਦੀਆਂ ਕਈ ਤਸਵੀਰਾਂ ਦੀ ਏ.ਆਈ. ਨਾਲ ਛੇੜ-ਛਾੜ ਕਰਕੇ ਉਨ÷ ਾਂ ਨੂੰ ਅਤੀ-ਭਾਵੁਕ ਅਤੇ ਹੋਰ ਦੁਖਦਾਈ ਬਣਾ ਕੇ ਵਿਖਾਇਆ ਜਾ ਰਿਹਾ ਹੈ। ਉਦਾਹਰਨ ਵਜੋਂ, ਪਿਛਲੇ ਦਿਨੀਂ ਵਾਇਰਲ ਹੋਈ ਇੱਕ ਤਸਵੀਰ ਵਿੱਚ ਰੋਂਦੀ ਹੋਈ ਇੱਕ ਛੋਟੀ ਜਿਹੀ ਬੱਚੀ ਨੂੰ ਵੱਡੇ ਸਾਰੇ ਕੁੱਤੇ ਉੱਪਰ ਬੈਠੀ ਹੜ÷ ਦੇ ਵਗਦੇ ਪਾਣੀ ਵਿੱਚੋਂ ਲੰਘਦੇ ਹੋਏ ਵਿਖਾਇਆ ਹੈ, ਜਦਕਿ ਏਨਾ ਛੋਟਾ ਬੱਚਾ ਕੁੱਤੇ ਉੱਪਰ ਬੈਠ ਕੇ ਤੇਜ਼ ਵਗਦੇ ਪਾਣੀ ਵਿੱਚ ਠਿੱਲ÷ ਣ ਦਾ ਹੌਸਲਾ ਨਹੀਂ ਕਰ ਸਕਦਾ। ਏਸੇ ਤਰ÷ ਾਂ ਇੱਕ ਦੋ-ਮੰਜ਼ਲੀ ਇਮਾਰਤ ਨੂੰ ਹੜ÷ ਦੇ ਤੇਜ਼ ਵਹਿੰਦੇ ਪਾਣੀ ਨਾਲ ਡਿੱਗਦੇ ਵਿਖਾਇਆ ਜਾ ਰਿਹਾ ਅਤੇ ਪਿੱਛੇ ਰਿਕਾਰਡ ਹੋਈਆਂ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ, ”ਲੈ ਬਈ, ਇਹ ਤਾਂ ਗਈ ਲੈ, …ਏ, ਔਹ ਗਈ ਲੈ”, ਜਿਵੇਂ ਉਹ ਲੋਕ ਇਸ ਡਿੱਗ ਰਹੀ ਇਮਾਰਤ ਨੂੰ ਵੇਖ ਕੇ ਆਪਣਾ ਮਨ-ਪ੍ਰਚਾਵਾ ਕਰ ਰਹੇ ਹੋਣ। ਇਨ÷ ਾਂ ਵੀਡੀਓਜ਼ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਇਹ ਅਤੇ ਅਜਿਹੀਆਂ ਕਈ ਹੋਰ ਵੀਡੀਓਜ਼ ਏ.ਆਈ.ਦੀ ਸਹਾਇਤਾ ਨਾਲ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਅੱਜਕੱਲ÷ ਟਰੰਪ, ਪੁਤਿਨ, ਮੋਦੀ, ਜ਼ਿਨਪਿੰਗ ਤੇ ਕਈ ਹੋਰ ਲੀਡਰਾਂ ਦੀਆਂ ਏ.ਆਈ. ਨਾਲ ਬਣੀਆਂ ਹਾਸੇ-ਮਜ਼ਾਕ ਵਾਲੀਆਂ ਕਈ ਵੀਡੀਓਜ਼ ਸੋਸ਼ਲ ਮੀਡੀਏ ਉੱਪਰ ਖ਼ੂਬ ਚੱਲ ਰਹੀਆਂ ਹਨ ਜਿਨ÷ ਾਂ ਦੀ ਕੋਈ ਤੁਕ ਨਹੀਂ ਬਣਦੀ। ਮਨੋਰੰਜਨ ਲਈ ਵੀ ਅਜਿਹੀਆਂ ਘਟੀਆ ਵੀਡੀਓਜ਼ ਦੀ ਲੋੜ ਨਹੀਂ ਹੈ। ਇਨ÷ ਾਂ ਤੋਂ ਇਲਾਵਾ ਕਈ ਅਸ਼ਲੀਲ ਵੀਡੀਓਜ਼ ਵੀ ਮੀਡੀਏ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਜਿਨ÷ ਾਂ ਦਾ ਪ੍ਰਭਾਵ ਸਮਾਜ ਉੱਪਰ ਨਾਂਹ-ਵਾਚੀ ਪੈ ਰਿਹਾ ਹੈ।
ਏ.ਆਈ. ਕਾਰਨ ਖੁੱਸ ਰਹੀਆਂ ਨੇ ਕਈ ਨੌਕਰੀਆਂ : ਏ.ਆਈ. ਦੇ ਵੱਖ-ਵੱਖ ਮਾਡਲ ਵਾਰ-ਵਾਰ ਦੁਹਰਾਏ ਜਾਣ ਵਾਲੇ ਕੰਮਾਂ ਨੂੰ ਤੇਜ਼ੀ ਨਾਲ ਸਵੈਚਾਲਕ ਢੰਗਾਂ/ਤਰੀਕਿਆਂ ਨਾਲ ਕਰਨ ਲਈ ਤਿਆਰ ਕੀਤੇ ਗਏ ਸਨ ਅਤੇ ਇਨ÷ ਾਂ ਵਿੱਚ ਕਾਮਯਾਬੀ ਵੀ ਹਾਸਲ ਹੋਈ ਹੈ। ਏ.ਆਈ. ਦੇ ਖ਼ੇਤਰ ਵਿੱਚ ਕੰਮ ਕਰਨ ਵਾਲਿਆਂ ਦੀ ਅਤੇ ਇਸ ਦੇ ਲਈ ‘ਡੇਟਾ’ ਹੰਘਾਲਣ ਵਾਲਿਆਂ ਦੀ ਮੰਗ ਅੱਜਕੱਲ÷ ਬਹੁਤ ਵੱਧ ਰਹੀ ਹੈ। ਇਸ ਦੇ ਨਾਲ ਜੁੜੀਆਂ ਕੰਪਨੀਆਂ ਨੇ ਇਨ÷ ਾਂ ਸਿੱਖਿਅਤ ਕਾਮਿਆਂ ਕੋਲੋਂ ਕਈ ਪੁੱਠੇ-ਸਿੱਧੇ ਕੰਮ ਕਰਵਾਉਣੇ ਹੁੰਦੇ ਹਨ। ਪਰ ਇਸਦੇ ਨਾਲ ਹੀ ਇਹ ਵੀ ਖ਼ਬਰ ਹੈ ਕਿ ਏ.ਆਈ. ਦੇ ਕਾਰਨ ਬਹੁਤ ਸਾਰੀਆਂ ਨੌਕਰੀਆਂ ਖ਼ਤਮ ਵੀ ਹੋ ਰਹੀਆਂ ਹਨ।
ਸਟੈਨਫੋਰਡ ਦੇ ਇੱਕ ਅਧਿਐੱਨ ਅਨੁਸਾਰ ਏ. ਆਈ ਦਾ ਸੱਭ ਤੋਂ ਬੁਰਾ ਪ੍ਰਭਾਵ ਚੈਟਰਜੀਪੀਟੀ ਵਰਗੇ ਜਨਰੇਟਿਵ ਏ.ਆਈ. ਟੂਲ ਕੋਡਿੰਗ ਅਤੇ ਹੋਰ ਐਂਟਰੀ ਪੱਧਰ ਦੀਆਂ ਨੌਕਰੀਆਂ ‘ਤੇ ਪੈ ਰਿਹਾ ਹੈ ਜਿਨ÷ ਾਂ ਉੱਪਰ 22 ਤੋਂ 25 ਸਾਲ ਦੇ ਨੌਜੁਆਨ ਕੰਮ ਕਰ ਰਹੇ ਹਨ। ਇਸ ਰਿਪੋਰਟ ਮੁਤਾਬਿਕ ਉੱਭਰਦੇ ਡਿਵੈੱਲਪਰ ਸੱਭ ਤੋਂ ਵਧੇਰੇ ਖ਼ਤਰੇ ਵਿੱਚ ਹਨ ਜਿਨ÷ ਾਂ ਵੱਲੋਂ ਕੋਡ ਲਿਖਣ ਜਾਂ ‘ਡੀਬਗਿੰਗ’ ਵਰਗੇ ਕੀਤੇ ਜਾ ਰਹੇ ਕੰਮ ਹੁਣ ਏ.ਆਈ ਵੱਲੋਂ ਤੇਜ਼ੀ ਨਾਲ ਸੰਭਾਲੇ ਜਾ ਰਹੇ ਹਨ। ਇੱਕ ਪ੍ਰਕਾਸ਼ਿਤ ਡੇਟੇ ਅਨੁਸਾਰ 2022 ਤੋਂ ਏ.ਆਈ. ਨਾਲ ਪ੍ਰਭਾਵਿਤ ਉਦਯੋਗਾਂ ਵਿੱਚ ਨੌਜੁਆਨ ਕਾਮਿਆਂ ਦੇ ਰੁਜ਼ਗਾਰ ਵਿੱਚ ਲੱਗਭੱਗ 16 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਅਤੇ ਸਾਫ਼ਟਵੇਅਰ ਇੰਜੀਨੀਅਰਿੰਗ ਖ਼ੇਤਰ ਸੱਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਇੱਕ ਹੋਰ ਜਾਣਕਾਰੀ ਅਨੁਸਾਰ 2030 ਤੱਕ ਅਮਰੀਕਾ ਵਿੱਚ 30% ਕੰਮ ਸਵੈਚਾਲਕ ਢੰਗਾਂ ਤਰੀਕਿਆਂ ਨਾਲ ਹੋਣ ਲੱਗ ਪੈਣਗੇ ਅਤੇ ਇਹ ਉੱਥੇ ਬੇਰੁਜ਼ਗਾਰੀ ਵਿੱਚ ਵਾਧਾ ਹੋਣ ਦਾ ਵੱਡਾ ਕਾਰਨ ਬਣੇਗਾ।
ਇਸ ਤਰ÷ ਾਂ ਏ.ਆਈ. ਤਕਨਾਲੌਜੀ ਦੇ ਲਾਭਾਂ ਦੇ ਨਾਲ ਕਈ ਨੁਕਸਾਨ ਵੀ ਹਨ ਜਿਨ÷ ਾਂ ਬਾਰੇ ਇਸ ਆਰਟੀ ਕਲ ਵਿੱਚ ਸੰਖੇਪ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਨੁਕਸਾਨ ਵੀ ਏ.ਆਈ. ਦੀ ਵਰਤੋਂ ਮਾੜੇ ਕੰਮਾਂ ਲਈ ਕੀਤੇ ਜਾਣ ਕਾਰਨ ਹੋ ਰਹੇ ਹਨ। ਇਨਸਾਨੀ ਬੁੱਧੀ ਸੱਭ ਤੋਂ ਉੱਤਮ ਹੈ ਅਤੇ ਇਹ ਜੇਕਰ ਚਾਹੇ ਤਾਂ ਏ.ਆਈ. ਦੀ ਬੁਰੇ ਕਾਰਜਾਂ ਲਈ ਵਰਤੋਂ ਨੂੰ ਰੋਕ ਸਕਦੀ ਹੈ। ਤਕਨਾਲੌਜੀ ਕੋਈ ਵੀ ਮਾੜੀ ਨਹੀਂ ਹੈ। ਗੱਲ ਤਾਂ ਇਸ ਨੂੰ ‘ਸਹੀ ਸੇਧ’ ਦੇਣ ਦੀ ਹੈ। ਏ.ਆਈ ਨੂੰ ਜੇਕਰ ਸਹੀ ਸੇਧ ਦੇ ਕੇ ਸਾਰਥਿਕ ਕੰਮਾਂ ਲਈ ਵਰਤਿਆ ਜਾਏ ਤਾਂ ਇਸ ਦੇ ਉਪਰੋਕਤ ਵਰਨਣ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਮਨੁੱਖੀ ਦਿਮਾਗ਼ ਹੀ ਇਨ÷ ਾਂ ਮਸ਼ੀਨਾਂ ਨੂੰ ਸਹੀ ਸੇਧ ਦੇ ਸਕਦਾ ਹੈ ਅਤੇ ਇਨ÷ ਾਂ ਕੰਪਿਊਟਰੀ ਮਸ਼ੀਨਾਂ ਉੱਪਰ ਮਨੁੱਖ ਦਾ ਕੰਟਰੋਲ ਹੋਣਾ ਜ਼ਰੂਰੀ ਹੈ।
***

