ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ‘ਚ 110 ਏਕੜ ਜ਼ਮੀਨ ‘ਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।
ਉਸਾਰੀ ਦੇ ਦੂਜੇ ਪੜਾਅ ਦੌਰਾਨ ਪਾਕਿ ਦੇ ਸੰਘੀ ਨਾਰਕੋਟਿਕਸ ਕੰਟਰੋਲ ਮੰਤਰੀ ਬ੍ਰਿਗੇਡੀਅਰ (ਸੇਵਾਮੁਕਤ) ਇਜਾਜ਼ ਅਹਿਮਦ ਸ਼ਾਹ ਨੇ ਯੂਨੀਵਰਸਿਟੀ ਦੇ ਨਵੇਂ ਅਕਾਦਮਿਕ (ਵਿੱਦਿਅਕ) ਬਲਾਕ ਦਾ ਉਦਘਾਟਨ ਕੀਤਾ, ਜਿਸ ‘ਤੇ 20 ਕਰੋੜ ਰੁਪਏ (ਪਾਕਿਸਤਾਨੀ ਕਰੰਸੀ) ਦੀ ਲਾਗਤ ਆਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜਾ ਮਨਸੂਰ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਤਾਰਿਕ ਸ਼ਾਹਿਦ ਘੁੰਮਣ, ਉਪ ਕੁਲਪਤੀ ਡਾ: ਮੁਹੰਮਦ ਅਫ਼ਜ਼ਲ ਅਤੇ ਗੋਪਾਲ ਸਿੰਘ ਚਾਵਲਾ ਆਦਿ ਵੀ ਹਾਜ਼ਰ ਸਨ।
ਇਜਾਜ਼ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਉਸਾਰੀ ਦੇ ਪਹਿਲੇ ਪੜਾਅ ‘ਤੇ 215 ਕਰੋੜ ਰੁਪਏ ਦੀ ਲਾਗਤ ਆਈ ਹੈ।