ਹਥਿਆਰਾਂ ਦੇ ਲਾਇਸੈਂਸ ਕੀਤੇ ਰੱਦ
ਲਾਹੌਰ/ਬਿਊਰੋ ਨਿਊਜ਼
ਜਮਾਤ-ਉਦ-ਦਵਾ ਦੇ ਮੁਖੀ ਦੇ ਅੱਤਵਾਦੀ ਸਬੰਧਾਂ ਨੂੰ ਪਹਿਲੀ ਵਾਰ ਜਨਤਕ ਤੌਰ ‘ਤੇ ਕਬੂਲਦਿਆਂ ਪਾਕਿ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਦੇ ‘ਵਡੇਰੇ ਹਿੱਤਾਂ’ ਲਈ ਹਾਫਿਜ਼ ਸਈਦ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਕਿਉਂਕਿ ਉਹ ਮੁਲਕ ਲਈ ‘ਗੰਭੀਰ ਖ਼ਤਰਾ’ ਬਣ ਸਕਦਾ ਹੈ। ਆਸਿਫ ਨੇ ਇਹ ਟਿੱਪਣੀ ਜਰਮਨੀ ਦੇ ਮਿਊਨਿਖ ਵਿੱਚ ਕੌਮਾਂਤਰੀ ਸੁਰੱਖਿਆ ਕਾਨਫਰੰਸ ਦੌਰਾਨ ਕੀਤੀ। ਇਸ ਦੌਰਾਨ ਪਾਕਿਸਤਾਨ ਨੇ ਸੁਰੱਖਿਆ ਕਾਰਨਾਂ ਕਰਕੇ ਜਮਾਤ-ਉਦ-ਦਵਾ ਦੇ ਮੁਖੀ ਹਾਫਿਜ਼ ਸਈਦ ਅਤੇ ਉਸ ਦੀਆਂ ਜਥੇਬੰਦੀਆਂ ਦੇ ਹੋਰ ਮੈਂਬਰਾਂ ਨੂੰ ਜਾਰੀ 44 ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ।ਦੱਸਣਯੋਗ ਹੈ ਕਿ ਸਈਦ ਨੂੰ ਅੱਤਵਾਦ-ਵਿਰੋਧੀ ਕਾਨੂੰਨ ਦੀ ਧਾਰਾ ਚਾਰ ਤਹਿਤ 30 ਜਨਵਰੀ ਨੂੰ ਲਾਹੌਰ ਸਥਿਤ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਸ ਬਾਅਦ ਉਸ ਦੀ ਪਾਰਟੀ ਤੇ ਸਾਥੀਆਂ ਵੱਲੋਂ ਕਾਫੀ ਰੌਲਾ ਰੱਪਾ ਪਾਇਆ ਗਿਆ ਸੀ।
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …