ਲੰਡਨ : ਯੂ. ਕੇ. ਦੀ ਨਵੀਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਅਪਰਾਧੀ ਡਰ ਮਹਿਸੂਸ ਕਰਨ। ਉਨ੍ਹਾਂ ਆਪਣੀ ਪਹਿਲੀ ਮੁਲਾਕਾਤ ਵਿਚ ਕਿਹਾ ਕਿ ਸੜਕਾਂ ‘ਤੇ ਵੱਧ ਪੁਲਿਸ ਅਧਿਕਾਰੀ ਅਪਰਾਧੀਆਂ ਵਿਚ ਡਰ ਪੈਦਾ ਕਰਨਗੇ, ਪਰ ਉਨ੍ਹਾਂ ਮੌਤ ਦੀ ਸਜ਼ਾ ਦੇ ਵਿਚਾਰ ਤੋਂ ਖੁਦ ਨੂੰ ਵੱਖ ਰੱਖਿਆ। ਪ੍ਰੀਤੀ ਪਟੇਲ ਨੇ ਕਿਹਾ ਕਿ ਉਹ ਹਮੇਸ਼ਾ ਮਹਿਸੂਸ ਕਰਦੀ ਹੈ ਕਿ ਕੰਸਰਵੇਟਿਵ ਪਾਰਟੀ ਪੁਲਿਸ ਅਤੇ ਪੁਲਿਸ ਅਧਿਕਾਰੀਆਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਪੁਲਿਸ ਅਧਿਕਾਰੀਆਂ ਦੀ ਵੱਧ ਹਾਜ਼ਰੀ ਹੋਵੇ ਤਾਂ ਕਿ ਅਪਰਾਧ ਕਰਨ ਮੌਕੇ ਡਰ ਮਹਿਸੂਸ ਹੋਵੇ। ਮੌਤ ਦੀ ਸਜ਼ਾ ਬਾਰੇ ਪਹਿਲਾਂ ਕੀਤੀ ਹਮਾਇਤ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਮੈਂ ਇਸ ਦੀ ਕਦੇ ਹਮਾਇਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਬੌਰਿਸ ਜੌਹਨਸਨ ਦੇ ਪ੍ਰਧਾਨ ਮੰਤਰੀ ਬਣਨ ਮੌਕੇ 20000 ਤੋਂ ਵੱਧ ਪੁਲਿਸ ਅਧਿਕਾਰੀਆਂ ਦੀ ਨਵੀਂ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਸੀ। ਹੋਮ ਅਫੇਅਰ ਕਮੇਟੀ ਵਲੋਂ ਸਕੂਲਾਂ ਦੇ ਆਸ ਪਾਸ ਨੌਜਵਾਨਾਂ ਵਿਚ ਜਿਆਦਾ ਹਿੰਸਕ ਹੋਣ ਦਾ ਡਰ ਹੈ, ਜਿੱਥੇ ਪੁਲਿਸ ਅਧਿਕਾਰੀਆਂ ਦੀ ਵੱਧ ਲੋੜ ਹੈ।
Check Also
ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ
ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …