ਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ 11 ਅਕਤੂਬਰ ਤੋਂ ਆਪਣਾ ਫ੍ਰੀ ਡਰਾਪ ਇਨ ਬਾਰਬੇਕਿਊ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਫ੍ਰੀ ਵੀਕਲੀ ਬਾਰਬੇਕਿਊ ਡਰਾਪ ਇਨ ਬਰੈਂਪਟਨ ਦੇ ਨੌਜਵਾਨਾਂ ਲਈ ਖੇਡਣ ਦੀ ਇਕ ਸੁਰੱਖਿਅਤ ਥਾਂ ਹੈ। ਇਥੇ ਉਨ੍ਹਾਂ ਨੂੰ ਡਰੱਗਸ, ਗੈਂਗਾਂ ਅਤੇ ਹਿੰਸਾ ਤੋਂ ਦੂਰ ਰਹਿਣ ‘ਚ ਮਦਦ ਮਿਲੇਗੀ।
ਗੁਰਪ੍ਰੀਤ ਨੇ ਦੱਸਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਨੂੰ ਲੀਡਰਸ਼ਿਪ ਸਕਿੱਲਸ ਬਣਾਉਣ, ਟੀਮ ਵਰਕ ਦੇ ਨਾਲ ਖੇਡਣ ਅਤੇ ਸਾਫ਼ ਖੇਡ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ। ਡਰਾਪ ਇਨ ਹਰ ਮੰਗਲਵਾਰ ਨੂੰ ਸ਼ਾਮੀਂ 6 ਤੋਂ 8 ਵਜੇ ਤੱਕ ਲੂਸੀ ਅਰਬਰ ਸੈਕੰਡਰੀ ਸਕੂਲ, 365 ਫਾਦਰ ਟੋਬਿਨ ਰੋਡ ‘ਤੇ ਹੋਵੇਗੀ ਅਤੇ ਇਸ ਵਿਚ ਬਰੈਂਪਟਨ ਸਿਟੀ ਦੇ ਸਾਰੇ ਨੌਜਵਾਨਾਂ ਸੱਦੇ ਗਏ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …