ਕੈਨੇਡਾ ਆਉਣ ਵਾਲੇ ਲੋਕਾਂ ਲਈ ਨਵੇਂ ਪ੍ਰੀਕਲੀਅਰੈਂਸ ਟਰੈਵਲ ਸਿਸਟਮ
ਬਰੈਂਪਟਨ : ਕੈਨੇਡਾ ‘ਚ ਨਵੇਂ ਇਲੈਕਟ੍ਰਾਨਿਕ ਟਰੈਵਲ ਆਥੋਰਾਈਜੇਸ਼ਨ (ਈ.ਟੀ.ਏ.) ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿਚ ਪ੍ਰੀਕਲੀਅਰੈਂਸ ਟਰੈਵਲ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ ਅਤੇ ਇਹ ਕੈਨੇਡਾ ‘ਚ ਪ੍ਰਵੇਸ਼ ਕਰਨ ਵਾਲੇ ਕਈ ਲੋਕਾਂ ‘ਤੇ ਲਾਗੂ ਹੋਣਗੇ। ਇਮੀਗਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ ਜਾਨ ਮੈਕਕੁਲਮ ਨੇ ਦੱਸਿਆ ਕਿ ਇਸ ਬਾਰੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਬਰੈਂਪਟਨ ਤੋਂ ਐਮ.ਪੀ. ਸੋਨੀਆ ਸਿੱਧੂ ਆਪਣੇ ਖੇਤਰ ਦੇ ਲੋਕਾਂ ਨੂੰ ਈ.ਟੀ.ਏ. ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਯਤਨ ਕਰ ਰਹੀ ਹੈ। ਇਸ ਦੌਰਾਨ ਦੋਹਰੀ ਸਿਟੀਜਨਸ਼ਿਪ ਪਾਸਪੋਰਟ ਦੀਆਂ ਲੋੜਾਂ ਅਤੇ ਇਨ੍ਹਾਂ ਦੇ ਲਾਗੂ ਹੋਣ ਤੋਂ ਬਾਅਦ ਆਉਣ ਵਾਲੇ ਬਦਲਾਵਾਂ ਬਾਰੇ ਵੀ ਦੱਸਿਆ ਜਾਵੇਗਾ। ਸੋਨੀਆ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਿਹੜੇ ਲੋਕ ਇਨ੍ਹਾਂ ਤੋਂ ਪ੍ਰਭਾਵਿਤ ਹੋਣਗੇ, ਉਨ੍ਹਾਂ ਨੂੰ ਇਨ੍ਹਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਮੰਤਰੀ ਲਗਾਤਾਰ ਯਾਤਰਾ ਦੌਰਾਨ ਪੈਦਾ ਹੋ ਸਕਣ ਵਾਲੀਆਂ ਸਭ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ। ਸੋਨੀਆ ਨੇ ਕਿਹਾ ਕਿ ਮੈਂ ਟੀ.ਆਰ.ਵੀ. ਬਾਰੇ ਕਾਫ਼ੀ ਕੁਝ ਸੁਣਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਰਿਆਂ ਨੂੰ ਇਸ ਬਾਰੇ ਪਤਾ ਹੋਵੇ। ਹਰ ਸਾਲ ਕੈਨੇਡਾ ਵਿਚ 16 ਮਿਲੀਅਨ ਲੋਕ ਆਉਂਦੇ ਹਨ ਅਤੇ ਪਰਿਵਾਰਾਂ ਨਾਲ ਮਿਲਦੇ ਹਨ ਅਤੇ ਸਾਡੇ ਸ਼ਹਿਰਾਂ ਦੀ ਧੜਕਣ ਨੂੰ ਮਹਿਸੂਸ ਕਰਦੇ ਹਨ। ਅਜਿਹੇ ਵਿਚ ਹੁਣ ਕਈ ਲੋਕਾਂ ਨੂੰ ਕੈਨੇਡਾ ਤੋਂ ਲੰਘਣ ਲਈ ਈ.ਟੀ.ਏ. ਚਾਹੀਦੀ ਹੋਵੇਗੀ।ਈ.ਟੀ.ਏ.ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਕਿ ਪਰਿਵਾਰ ਜਾਂ ਦੋਸਤ ਨੂੰ ਮਿਲਣ, ਕਾਰੋਬਾਰ ਕਰਨ ਜਾਂ ਸਟੱਡੀ ਕਰਨ ਲਈ ਕੈਨੇਡਾ ਆਉਂਦੇ ਹਨ। ਉਥੇ, ਵੀਜ਼ਾ ਤੋਂ ਛੂਟ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਈ.ਟੀ.ਏ. ਦੀ ਲੋੜ ਹੋਵੇਗੀ। ਇਸ ਵਿਚ ਅਮਰੀਕੀ ਨਾਗਰਿਕ ਸ਼ਾਮਲ ਨਹੀਂ ਹਨ।ઠઠਇਸ ਪ੍ਰਕਿਰਿਆ ਨਾਲ ਕੈਨੇਡਾ ਆਉਣ ਵਾਲੇ ਲੋਕਾਂ ਲਈ ਪ੍ਰੋਸੈੱਸ ਨੂੰ ਆਸਾਨ ਬਣਾਇਆ ਜਾ ਸਕੇਗਾ। ਟਰੈਵਲਸ ਆਨਲਾਈਨ ਹੀ ਇਸ ਨੂੰ ਕੁਝ ਹੀ ਮਿੰਟ ‘ਚ ਪ੍ਰੋਸੈੱਸ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਇਕ ਪਾਸਪੋਰਟ, ਇਕ ਕ੍ਰੈਡਿਟ ਕਾਰਡ ਅਤੇ ਇਕ ਈਮੇਲ ਅਡਰੈੱਸ ਚਾਹੀਦਾ ਹੋਵੇਗਾ। 10 ਨਵੰਬਰ ਤੋਂ ਕੈਨੇਡੀਅਨ ਨਾਗਰਿਕਾਂ, ਜਿਨ੍ਹਾਂ ਵਿਚ ਡਿਊਲ ਸਿਟੀਜਨਸ ਵੀ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਇਕ ਵੈਲਿਡ ਕੈਨੇਡੀਅਨ ਪਾਸਪੋਰਟ ਜਾਂ ਐਮਰਜੈਂਸੀ ਟਰੈਵਲ ਦਸਤਾਵੇਜ਼ ਹੋਣਾ ਚਾਹੀਦਾ ਹੋਵੇਗਾ। ਈ.ਟੀ.ਏ. ਪ੍ਰਮੁੱਖ ਤੌਰ ‘ਤੇ ਵਿਦੇਸ਼ੀ ਨਾਗਰਿਕਾਂ ਲਈ ਹੈ। ਇਸ ਲਈ ਅਪਲਾਈ ਫ਼ੀਸ ਸਿਰਫ਼ 7 ਡਾਲਰ ਹੀ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …