Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾਬਚਪਨ-8

ਇਹੋ ਜਿਹਾ ਸੀ ਮੇਰਾਬਚਪਨ-8

ਬੋਲਬਾਵਾਬੋਲ
ਹਾਕਾਂ ਮਾਰ ਕੇ ਬੁਲਾਵੇ ਤੇਰੀ ਮਾਂ…
ਨਿੰਦਰਘੁਗਿਆਣਵੀ, 94174-21700
ਜਦਮੇਰਾਦਿਲਭੂਆ ਤੋਂ ਗਾਲ੍ਹਾਂ ਸੁਣਨ ਨੂੰ ਕਰਦਾ ਤਾਂ ਮੈਂ ਕੋਈ ਚੁਭਵੀਂ ਗੱਲ ਭੂਆ ਨੂੰ ਕਹਿ ਦਿੰਦਾ। ਕਦੇ ਕਹਿੰਦਾ, ”ਭੂਆਨੀਂ, ਆਹ ਤੂੰ ਜੇਹੜੀ ਕੱਟੀ ਜਿਹੀ ਬੰਨ੍ਹੀ ਬੈਠੀ ਐਂ, ਨਾ ਇਹ ਦੁੱਧ ਦੇਵੇ, ਨਾਨਵੇਂ ਦੁੱਧ ਹੋਵੇ, ਨਾਇਹਨੇ ਕਦੇ ਸੂਣਾ ਐਂ ਤੇ ਲੋਕਾਂ ਦੇ ਖੇਤੋਂ ਤੂੰ ਚੋਰੀਉਂ ਪੱਠੇ ਵੱਢ-ਵੱਢ ਇਹਨੂੰਲਿਆ-ਲਿਆ ਕੇ ਪਾਉਂਦੀ ਰਹਿੰਨੀ ਐਂ…।” ਮੇਰੀ ਗੱਲ ਹਾਲੇ ਵਿਚਕਾਰ ਹੀ ਹੁੰਦੀ ਭੂਆਧੀ-ਭੈਣ ਤੋਂ ਸ਼ੁਰੂਕਰਦੀ ਗਾਲ੍ਹਾਂ ਦੀਵਾਛੜ … ਤੇ ਲੱਗ ਪੈਂਦੀਲੰਡਨ ਦੇ ਟੇਪਰਿਕਾਰਡ ਵਾਂਗ ਬੇਰੋਕਬੋਲਣ, ਤੇ ਮੈਂ ਹੱਸਣ ਲੱਗਦਾ, ਹਸਦਾ ਈ ਜਾਂਦਾ।ਸਾਡੀ ਹੱਟੀ ‘ਤੇ ਹੋਰ ਮੁੰਡੀਹਰ ਵੀ ਆ ਜਾਂਦੀ। ਉਹ ਵੀਭੂਆਨਾਲ ਇੱਟ-ਖੜਿੱਕਾ ਕਰਨ ਲੱਗਦੀ, ”ਓਭੂਆ.. ਤੇਰੀਕੋਠੜੀ ‘ਚ ਵੜ ਗਿਆ ਚੂਹਾ।” ਤੇ ਭੂਆਮੈਨੂੰ ਗਾਲ੍ਹਾਂ ਦਿੰਦੀ ਹੀ ਪੁੱਛਦੀ, ”ਵੇ ਚਗਲਾਕਿਤੋਂ ਦਿਆ… ਆਹ… ਕਿਹੜਾਬੋਲਿਐ… ਕੀਹਦਾ ਕੁਛ ਐ ਏਹੇ ਹਰਾਮਦਾ… ਦੱਸੀ ਖਾਂ… ਮੈਂ ਇਹਦੀ ਮਾਂ ਦੀ…।” ਮੈਂ ਦੱਸ ਦਿੰਦਾ ਕਿ ਭੂਆ ਇਹ ਫਲਾਣੇ ਦਾ ਜੰਮਿਆ-ਜਾਇਆ ਐ। ਤਾਂ ਭੂਆ ਸੰਵਾਰ-ਸੰਵਾਰ ਕੇ ‘ਖੰਡ’ ਪਾਉਂਦੀਜਾਂਦੀਉਹਨਾਂ ਦੇ ਅਗਲਿਆਂ-ਪਿਛਲਿਆਂ ਨੂੰ, ਕਈ ਵਾਰੀਅਗਲੇ ਦੇ ਘਰਬੂਹੇ ਅੱਗੇ ਜਾ ਪੜੇਥਣਲਾਉਂਦੀ।ਭੂਆਦੀਆਂ ਗੰਦੀਆਂ ਤੋਂ ਗੰਦੀਆਂ ਗਾਲ੍ਹਾਂ ਦਾ ਕੋਈ ਗੁੱਸਾ ਨਹੀਂ ਸੀ ਕਰਦਾ। ਸਗੋਂ ਮੇਰੇ ਵਰਗੇ ਮਨਚਲੇ ਤਾਂ ਹੱਸਦੇ ਤੇ ਆਪਣਾ ਮਨੋਰੰਜਨ ਕਰਦੇ ਰਹਿੰਦੇ ਸਨ ਤੇ ਬਹੁਤੀਆਂ ਬੁੜ੍ਹੀਆਂ ਤਾਂ ਭੂਆ ਤੋਂ ਡਰਦੀਆਂ ਪਰ੍ਹੇ ਦੀਲੰਘਦੀਆਂ ਕੰਨ ਭੰਨਦੀਆਂ ਸਨ।ਮੇਰਾਖ਼ਿਆਲ ਹੈ ਕਿ ਲੁੱਚੀਆਂ ਗਾਲ੍ਹਾਂ ਬਹੁਤੀਆਂ ਤਾਂ ਭੂਆਂ ਦੇ ਆਂਢੀ-ਗੁਆਂਢੀ ਬੰਦਿਆਂ ਨੇ ਜਾਂ ਮੁੰਡਿਆਂ ਨੇ ਭੂਆ ਤੋਂ ਜ਼ਿੰਦਗੀ ‘ਚ ਪਹਿਲੀਵਾਰੀ ਸੁਣੀਆਂ ਹੋਣਗੀਆਂ ਤੇ ਫਿਰਸਦਾ-ਸਦਾਲਈ ਕਿਸੇ ਨੂੰ ਕੱਢਣ ਲਈਪਕਾ ਕੇ ਰੱਖ ਲਈਆਂ ਹੋਣਗੀਆਂ। ਅਸੀਸਾਂ ਦੇਣਵਿਚਭੂਆ ਕਿਸੇ ਤੋਂ ਪਿੱਛੇ ਨਹੀਂ ਸੀ। ਫਿਰ ਗੰਦੀਆਂ ਤੋਂ ਗੰਦੀਆਂ ਗਾਲ੍ਹਾਂ ਭੂਆਂ ਦੀਆਂ ਦਿੱਤੀਆਂ ਅਸੀਸਾਂ ਉੱਤੇ ਪਾਣੀਫੇਰ ਦਿੰਦੀਆਂ ਸਨ। ਇਉਂ ਉਹ ਆਪੇ ਖੀਰਬਣਾ ਕੇ ਆਪੇ ਹੀ ਉਸਤੇ ਸਵਾਹ ਭੁੱਕਣ ਵਾਲੀ ਗੱਲ ਕਰਦੀ ਸੀ।
ਮੇਰੇ ਨਾਲਭੂਆਦਾਨੇੜਲਾਮੋਹਬਣ ਗਿਆ ਸੀ। ਮੈਂ ਕਈ ਸਾਲ ਹੱਟੀ ਉੱਤੇ ਬਹਿੰਦਾ ਰਿਹਾ।ਕਦੇ ਕਦੇ ਭੂਆ ਨੂੰ ਦੁਪੈਹਿਰ ਦੀ ਚਾਹ ਕਰਕੇ ਵੀਪਿਲਾ ਦਿੰਦਾ ਸਾਂ। ਉਹ ਮਣ-ਮਣ ਪੱਕੇ ਦੀਆਂ ਗਾਲਾਂ ਵਾਂਗ ਮਣਮਣ ਪੱਕੇ ਦੀਆਂ ਅਸੀਸਾਂ ਦਿੰਦੀ ਜਾਂਦੀ ਤਾਂ ਮੈਂ ਕਹਿੰਦਾ, ”ਭੂਆਹੁਣਮੈਂ ਤੇਰੀਆਂ ਅਸੀਸਾਂ ਨਾਲਆਫ਼ਰ ਗਿਆ ਆਂ… ਕੋਈ ਗਾਲ੍ਹ-ਗੂਲ੍ਹ ਈ ਕੱਢ ਦੇ।”
ਭੂਆਟਿਕਾ ਕੇ ਗਾਲ੍ਹ ਕੱਢਦੀ, ”ਚੱਲ ਵੇ… ਚਗਲ ਕਿਸੇ ਥਾਂ ਦਾ… ਹਰਾਮਦਾਨਾਹੋਵੇ ਤਾਂ…।” ਮੈਂ ਹੱਸਦਾ-ਹੱਸਦਾ ਹੱਟੀ ‘ਚ ਵੜਜਾਂਦਾ। ਉਹ ਸੜ੍ਹਾਕੇ ਮਾਰ-ਮਾਰ ਮਿੰਟੋ-ਮਿੰਟੀ ਚਾਹ ਪੀਜਾਂਦੀ।ਛੋਕਰਾ ਤੇ ਟੇਂਗਰਾਸ਼ਬਦਮੈਂ ਪਹਿਲੀਵਾਰੀਉਸਤੋਂ ਹੀ ਸੁਣੇ ਸਨ।
ਜਦੋਂ ਕਦੇ ਭੂਆਏਮਣਾਮੇਰੇ ਕੋਲ ਹੱਟੀ ਵਿਚ ਆ ਬਹਿੰਦੀ ਤਾਂ ਮੈਂ ਵਜਦਵਿਚਆਣ ਕੇ ਲੱਕੜ ਦੀ ਵੱਡੀ ਸਾਰੀ ਸੰਦੂਕੜੀ (ਪੈਸੇ ਪਾਉਣਵਾਲਾ ਗੱਲਾ) ਉਪਰਢੋਲਕੀਦਾਤਾਲ ਦੇ ਕੇ ਗਾਥਾ ਸੁਣਾਉਂਦਾ, ਜਦੋਂ ਤਾਰਾਰਾਣੀਆਪਣੇ ਪੁੱਤਰ ਦੀਲਾਸ਼ ਦੇ ਸਿਰਹਾਣੇ ਬੈਠ ਕੇ ਰੋਂਦੀਹੈ :
ਸੁੱਤਿਆ ਤੂੰ ਜਾਗ ਪੁੱਤਰਾ
ਹਾਕਾਂ ਮਾਰ ਕੇ ਬੁਲਾਵੇ ਤੇਰੀ ਮਾਂ…
ਇਹ ਸੁਣ ਕੇ ਭੂਆਦਾਮਨਵੈਰਾਗ ਨਾਲਭਰਜਾਂਦਾ ਤੇ ਉਹ ਆਪਣੀਆਂ ਅੱਖਾਂ ਪੂੰਝਣ ਲੱਗਦੀ, ਲਾਡਨਾਲਮੈਨੂੰ ਗਾਲ੍ਹ ਵੀ ਕੱਢਦੀ ਤੇ ਅਸੀਸ ਵੀ ਦਿੰਦੀ, ”ਵੇ ਜਿਉਂਦਾਰਹਿ ਬਿੱਲੂ ਆਲਿਆ… ਕਿੰਨਾ ਸੋਹਣਾ ਗੌਣ ਸਣਾਇਐ… ਚਗਲਦਿਆਚਗਲਾ…।”
ਸਮਾਂ ਬੀਤਦਾ ਗਿਆ ਤੇ ਮੈਂ ਦੁਕਾਨ ਛੱਡ ਕੇ ਪੱਤਰਕਾਰੀ ਤੇ ਲਿਖਣ-ਪੜ੍ਹਣ ਦੇ ਕੰਮ ਵਿਚਪੈ ਗਿਆ। ਬਾਪੂ ਨੇ ਉਥੋਂ ਹੱਟੀ ਵੀ ਚੁੱਕ ਲਈ।ਵਰ੍ਹੇ ਲੰਘਦੇ ਗਏ। ਭੂਆਮੇਰੇ ਬਾਰੇ ਕਿਸੇ ਨਾ ਕਿਸੇ ਨੂੰ ਪੁੱਛਦੀ, ”ਵੇ ਉਹ ਚਗਲ ਕਿੱਥੇ ਗਿਆ… ਕਦੇ ਮਿਲਿਆਨੀ…?”ਮੇਰੇ ਬਾਪੂ ਨੂੰ ਆਂਹਦੀ, ”ਵੇ ਬਿੱਲੂ, ਤੇਰੇ ਮੁੰਡੇ ਦੀ ਗੁੱਡੀ ਤਾਂ ਮੇਰੀਆਂ ਅਸੀਸਾਂ ਨੇ ਚਾੜ੍ਹੀ ਐ।” ਮੇਰਾਵੀਦਿਲਭੂਆ ਨੂੰ ਮਿਲਣ ਨੂੰ ਕਰਦਾਪਰਰੁਝੇਵੇਂ ਇਜਾਜ਼ਤਨਾ ਦਿੰਦੇ।
ਇਕ ਦਿਨਭੂਆਅਚਾਨਕ ਟੱਕਰ ਗਈ ਬੜੇ ਵਰ੍ਹਿਆਂ ਪਿੱਛੋਂ। ਹੁਣ ਉਹਦੇ ਤੋਂ ਤੁਰਿਆਨਹੀਂ ਸੀ ਜਾਂਦਾ। ਉਹ ਧਰਤੀ ਉੱਤੇ ਪੈਰਾਂ ਭਾਰਰਿੜ੍ਹ ਰਹੀ ਸੀ। ਮੈਂ ਨੇੜੇ ਜਾ ਕੇ ਪੁੱਛਿਆ, ”ਭੂਆਤਕੜੀ ਐਂ?” ਉਹ ਕੰਬਦੀ ਜ਼ਬਾਨ ‘ਚ ਬੋਲੀ, ”ਵੇ ਕੌਣ ਐਂ…? ਬਿੱਲੂ ਦਾ ਟੇਂਗਰਾ?… ਜਾਹ ਵੇ ਚਗਲਾਕਿਤੋਂ ਦਿਆ… ਮਿਲਣੋਂ -ਗਿਲਣੋ ਈ ਰਹਿਗਿਆ ਵੇ, ਰੱਬ ਨੇ ਤੇਰੀਬੜੀ ਤਰੱਕੀ ਕੀਤੀ,ਤੂੰ ਤਾਂ ਪਿੰਡ ਈ ਨਹੀਂ ਆਉਂਦਾ, ਜਾਹ ਵੇ ਚਗਲਾ ਕਿਸੇ ਥਾਂ ਦਿਆ।”ਭੂਆਦੀਪਿਆਰੀ ਗਾਲ੍ਹ ਬੜੇ ਚਿਰਾਂ ਪਿੱਛੋਂ ਸੁਣੀ ਸੀ। ਮੈਂ ਪੰਜਾਹਾਂ ਦਾਨੋਟਸਨਮਾਨਵਜੋਂ ਦਿੱਤਾ ਤਾਂ ਉਹਨੇ ਅਸੀਸਾਂ ਦੀਆਂ ਝੜੀਆਂ ਲਾ ਦਿੱਤੀਆਂ। ਵਰ੍ਹੇ ਲੰਘ ਗਏ। ਭੂਆਦਾਖ਼ਿਆਲਕਦੇ ਨਾ ਆਇਆ।
ਇੱਕ ਦਿਨ,ਸਵੇਰੇ-ਸਵੇਰੇ ਭੂਆਬੜੀਯਾਦ ਆਈ, ਜਦੋਂ ਗੁਰਦੁਆਰੇ ‘ਚ ਭਾਈਸਾਹਿਬ ਨੇ ਸਪੀਕਰਰਾਹੀਂ ਆਵਾਜ਼ ਦਿੱਤੀ, ”ਸਾਧ ਸੰਗਤ ਜੀ, ਅੱਜ ਭੂਆਏਮਣਾਦਾ ਭੋਗ ਪੈਣਾ ਐਂ… ਸ਼ਰਧਾ ਮੁਤਾਬਕ ਵੱਧ ਤੋਂ ਵੱਧ ਉਨ੍ਹਾਂ ਦੇ ਘਰ ਦੁੱਧ ਪਹੁੰਚਾਉਣ ਦੀਕ੍ਰਿਪਾਕਰਨੀ ਜੀ…।”
ਮੇਰਾਦਿਲ ਤਾਂ ਕਰਦਾ ਸੀ ਕਿ ਮੈਂ ਭੂਆਏਮਣਾ ਦੇ ਭੋਗ ‘ਤੇ ਜਾਵਾਂ ਪਰਓਦਣਮੈਂ ਜਲੰਧਰਰੇਡੀਓਉਤੇ ਆਪਣਾਪ੍ਰੋਗਰਾਮਦੇਣ ਜਾ ਰਿਹਾ ਸੀ, ਜਿੱਥੋਂ ਮੈਨੂੰ ਪੱਚੀ ਸੌ ਰੁਪੈਮਿਲਣੇ ਸਨ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …