Breaking News
Home / ਕੈਨੇਡਾ / ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਟੋਰਾਂਟੋ ਹਾਈ ਪਾਰਕ ਦਾ ਟੂਰ ਲਾਇਆ

ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਟੋਰਾਂਟੋ ਹਾਈ ਪਾਰਕ ਦਾ ਟੂਰ ਲਾਇਆ

ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਦੇ ਕਾਰਨ ਪਿਛਲੇ ਦੋ ਸਾਲ ਤੋਂ ਵੀ ਵਧੀਕ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਹੁਣ ਇਸ ਦਾ ਪ੍ਰਕੋਪ ਮੱਧਮ ਪੈਣ ਕਾਰਨ ਉਨ੍ਹਾਂ ਨੇ ਬਾਹਰ-ਅੰਦਰ ਜਾਣਾ ਸ਼ੁਰੂ ਕਰ ਦਿੱਤਾ ਹੈ।
ਇਸ ਬਦਲੇ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਡੌਨ ਮਿਨੇਕਰ ਕਲੱਬ ਦੀ ਮੈਨੇਜਮੈਂਟ ਨੇ ਆਪਸ ਵਿਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਬੀਤੇ ਸ਼ਨੀਵਾਰ 25 ਜੂਨ ਨੂੰ ਟੋਰਾਂਟੋ ਹਾਈ ਪਾਰਕ ਦੇ ਟੂਰ ‘ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਤਰ੍ਹਾਂ ਇਹ ਇਸ ਕਲੱਬ ਦਾ ਗਰਮੀਆਂ ਦੇ ਇਸ ਸੀਜ਼ਨ ਦਾ ਪਹਿਲਾ ਟੂਰ ਸੀ।
ਬੱਸ ਵਿਚ ਚੜ੍ਹਨ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਪਾਣੀ ਦੀਆਂ ਬੋਤਲਾਂ ਅਤੇ ਸਨੈਕਸ ਦੇ ਪੈਕਟ ਦੇ ਦਿੱਤੇ ਗਏ ਤਾਂ ਕਿ ਉਹ ਆਪਣਾ ਭਾਰ ਆਪ ਹੀ ਉਠਾਉਣ। ਬੱਸ ਸਵੇਰੇ ਠੀਕ ਸਵਾ ਦਸ ਟੋਰਾਂਟੋ ਵੱਲ ਰਵਾਨਾ ਹੋਈ ਅਤੇ ਗਿਆਰਾਂ ਵਜੇ ਦੇ ਕਰੀਬ ਟੋਰਾਂਟੋ ਹਾਈ ਪਾਰਕ ਵਿਚ ਪਹੁੰਚ ਗਈ। ਉੱਥੇ ਸਾਰੇ ਮੈਂਬਰ ਛੋਟੇ-ਛੋਟੇ ਗਰੁੱਪਾਂ ਵਿਚ ਇਸ ਵਿਸ਼ਾਲ ਪਾਰਕ ਜੋ ਟੋਰਾਂਟੋ ਏਰੀਏ ਦਾ ਸੱਭ ਤੋਂ ਵੱਡਾ ਪਾਰਕ ਹੈ, ਵਿਚ ਘੁੰਮਣ ਦੇ ਲਈ ਨਿਕਲ ਪਏ ਅਤੇ ਉਨ੍ਹਾਂ ਨੇ ਇਸ ਪਾਰਕ ਦੇ ਵੱਖ-ਵੱਖ ਨਜ਼ਾਰਿਆਂ ਨੂੰ ਖ਼ੂਬ ਮਾਣਿਆਂ। ਕਈਆਂ ਨੇ ਪਾਰਕ ਵਿਚ ਚੱਲਦੀ ‘ਟਰੇਨ’ ਵਿਚ ਬੈਠ ਕੇ ਸਾਰੇ ਪਾਰਕ ਦਾ ਚੱਕਰ ਵੀ ਲਾਇਆ।
ਪਾਰਕ ਵਿਚ ਕਈ ਹੋਰ ਕਮਿਊਨਿਟੀਆਂ ਦੇ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਆਏ ਹੋਏ ਸਨ। ਉਹ ਸਾਰੇ ਪਾਰਕ ਵਿਚ ਖ਼ੂਬ ਅਨੰਦ ਕਰ ਰਹੇ ਸਨ। ਪਾਰਕ ਵਿਚ ਬੱਚਿਆਂ ਦੇ ਲਈ ਛੋਟੀਆਂ-ਛੋਟੀਆਂ ਖੇਡਾਂ ਦਾ ਪ੍ਰਬੰਧ ਸੀ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਖ਼ੂਬ ਮਾਣਿਆਂ। ਕਲੱਬ ਦੀਆਂ ਬੀਬੀਆਂ ਨੇ ਮਿਲ ਕੇ ਮਨ-ਮਰਜ਼ੀ ਦੇ ਗੀਤ ਗਾਏ ਅਤੇ ਬੋਲੀਆਂ ਪਾ ਕੇ ਗਿੱਧਾ ਪਾਇਆ। ਸ਼ਾਮ ਨੂੰ ਪੰਜ ਵਜੇ ਦੇ ਕਰੀਬ ਸਾਰੇ ਬੱਸ ਵਿਚ ਸਵਾਰ ਹੋ ਕੇ ਛੇ ਕੁ ਵਜੇ ਵਾਪਸ ਡੌਨ ਮਿਨੇਕਰ ਪਾਰਕ ਪਹੁੰਚੇ। ਸਾਰੇ ਮੈਂਬਰ ਤੇ ਉਨ੍ਹਾਂ ਦੇ ਪਰਿਵਾਰ ਬਹੁਤ ਹੀ ਖ਼ੁਸ਼ ਨਜ਼ਰ ਆ ਰਹੇ ਸਨ ਅਤੇ ਪ੍ਰਬੰਧਕਾਂ ਨੂੰ ਅਜਿਹੇ ਹੋਰ ਟੂਰ ਦਾ ਪ੍ਰਬੰਧ ਕਰਨ ਲਈ ਕਹਿ ਰਹੇ ਸਨ। ਸਾਰਿਆਂ ਦੀ ਇੱਛਾ ਨੂੰ ਮੁੱਖ ਰੱਖਦਿਆਂ ਹੋਇਆਂ ਕਲੱਬ ਦੀ ਮੈਨੇਜਮੈਂਟ ਵੱਲੋਂ ਅਗਲਾ ਟੂਰ ਸੈਂਟਰ ਆਈਲੈਂਡ ਦਾ 16 ਜੁਲਾਈ ਨੂੰ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਨੂੰ 647-998-7253 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …