Breaking News
Home / ਦੁਨੀਆ / ਦੁਨੀਆ ‘ਚ 1.1 ਅਰਬ ਲੋਕ ਕੋਈ ਪਛਾਣ ਨਹੀਂ ਰੱਖਦੇ

ਦੁਨੀਆ ‘ਚ 1.1 ਅਰਬ ਲੋਕ ਕੋਈ ਪਛਾਣ ਨਹੀਂ ਰੱਖਦੇ

ਵਾਸ਼ਿੰਗਟਨ/ਬਿਊਰੋ ਨਿਊਜ਼ : ਦੁਨੀਆ ਭਰ ਵਿਚ 1.1 ਅਰਬ ਲੋਕ ਅਜਿਹੇ ਹਨ, ਜੋ ਅਧਿਕਾਰਕ ਰੂਪ ਵਿਚ ਕੋਈ ਪਛਾਣ ਨਹੀਂ ਰੱਖਦੇ। ਇਹ ਲੋਕ ਬਗੈਰ ਪਛਾਣ ਪ੍ਰਮਾਣ ਦੇ ਜ਼ਿੰਦਗੀ ਕੱਟ ਰਹੇ ਹਨ। ਇਸ ਮੁੱਦੇ ਕਾਰਨ ਦੁਨੀਆ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਸਿਹਤ ਅਤੇ ਸਿੱਖਿਆ ਸੇਵਾਵਾਂ ਤੋਂ ਵਾਂਝਾ ਹੈ। ਵਿਸ਼ਵ ਬੈਂਕ ਦੇ ‘ਵਿਕਾਸ ਲਈ ਪਛਾਣ’ ਪ੍ਰੋਗਰਾਮ (ਆਈ.ਡੀ.4.ਡੀ.) ਨੇ ਹਾਲ ਹੀ ਵਿਚ ਕਿਹਾ ਹੈ ਕਿ ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਅਫ਼ਰੀਕਾ ਅਤੇ ਏਸ਼ੀਆ ਵਿਚ ਵੱਸਦੀ ਹੈ। ਇਨ੍ਹਾਂ ਵਿਚੋਂ ਇਕ ਤਿਹਾਈ ਬੱਚੇ ਹਨ, ਜਿਨ੍ਹਾਂ ਦੇ ਜਨਮ ਦਾ ਵੀ ਪੰਜੀਕਰਨ ਨਹੀਂ ਹੁੰਦਾ। ਇਸ ਵਿਚ ਕਿਹਾ ਗਿਆ ਕਿ ਇਹ ਸਮੱਸਿਆ ਮੁੱਖ ਰੂਪ ਵਿਚ ਉਨ੍ਹਾਂ ਭੁਗੋਲਿਕ ਖੇਤਰਾਂ ਵਿਚ ਵਧੇਰੇ ਗੰਭੀਰ ਹੈ, ਜਿੱਥੋਂ ਦੇ ਨਾਗਰਿਕ ਗਰੀਬੀ, ਭੇਦ-ਭਾਵ, ਮਹਾਂਮਾਰੀ ਜਾਂ ਹਿੰਸਾ ਦਾ ਸਾਹਮਣਾ ਕਰ ਰਹੇ ਹਨ। ਇਸ ਪ੍ਰੋਗਰਾਮ ਦਾ ਪ੍ਰਬੰਧਨ ਕਰਨ ਵਾਲੀ ਵੈਜਯੰਤੀ ਦੇਸਾਈ ਨੇ ਕਿਹਾ ਕਿ ਇਹ ਮੁੱਦਾ ਕਈ ਕਾਰਨਾਂ ਦੀ ਵਜਿਹ ਤੋਂ ਹੈ, ਪਰ ਇਸ ਦੀ ਪ੍ਰਮੁੱਖ ਵਜ੍ਹਾ ਵਿਕਾਸਸ਼ੀਲ ਇਲਾਕਿਆਂ ਵਿਚ ਲੋਕਾਂ ਅਤੇ ਸਰਕਾਰੀ ਸੇਵਾਵਾਂ ਵਿਚਾਲੇ ਦੂਰੀ ਹੈ। ਜਨੇਵਾ ਵਿਚ ਸੰਯੁਕਤ ਰਾਸ਼ਟਰ ਦੀ ਪ੍ਰਤੀਨਿਧੀ ਐਨੀ ਸੋਫ਼ੀ ਲੁਈਸ ਨੇ ਕਿਹਾ ਕਿ ਕਈ ਪਰਿਵਾਰਾਂ ਨੂੰ ਜਨਮ ਦੇ ਪੰਜੀਕਰਨ ਦੇ ਮਹੱਤਵ ਬਾਰੇ ਦੱਸਿਆ ਨਹੀਂ ਜਾਂਦਾ। ਪੰਜੀਕਰਨ ਨਾ ਹੋਣ ਕਾਰਨ ਬੱਚਿਆਂ ਨੂੰ ਉਨ੍ਹਾਂ ਦਾ ਮੂਲ ਅਧਿਕਾਰ ਨਹੀਂ ਮਿਲਦਾ।

Check Also

ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਕਰਕੇ ਗੱਲਬਾਤ ਸ਼ੁਰੂ ਕਰਨ : ਡੋਨਾਲਡ ਟਰੰਪ

ਜ਼ੇਲੈਂਸਕੀ ਨਾਲ ਮੀਟਿੰਗ ਉਪਰੰਤ ਟਰੰਪ ਨੇ ਕੀਤਾ ਐਲਾਨ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਰਾਸ਼ਟਰਪਤੀ …