-11.4 C
Toronto
Wednesday, January 21, 2026
spot_img
Homeਭਾਰਤਇੰਡੀਗੋ ਦੀ ਦੁਬਈ ਫਲਾਈਟ 'ਚ ਕਰੂ ਨੇ ਭਾਰਤੀ ਕਰੰਸੀ ਲੈਣ ਤੋਂ ਕੀਤਾ...

ਇੰਡੀਗੋ ਦੀ ਦੁਬਈ ਫਲਾਈਟ ‘ਚ ਕਰੂ ਨੇ ਭਾਰਤੀ ਕਰੰਸੀ ਲੈਣ ਤੋਂ ਕੀਤਾ ਇਨਕਾਰ

ਇੰਡੀਗੋ ਖਿਲਾਫ ਦੇਸ਼ ਧ੍ਰੋਹ ਦਾ ਕੇਸ ਹੋਇਆ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਗੋ ਏਅਰ ਲਾਈਨਜ਼ ਵਿਚ ਦੁਬਈ ਜਾ ਰਹੇ ਇਕ ਪ੍ਰਮੋਦ ਕੁਮਾਰ ਨਾਮ ਦੇ ਯਾਤਰੀ ਦਾ ਇਲਜ਼ਾਮ ਹੈ ਕਿ ਉਨ੍ਹਾਂ ਫਲਾਈਟ ਦੌਰਾਨ ਖਾਣਾ ਆਰਡਰ ਕੀਤਾ ਪਰ ਕਰੂ ਮੈਂਬਰ ਨੇ ਉਨ੍ਹਾਂ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਇਸ ਕਰਕੇ ਕਿ ਪ੍ਰਮੋਦ ਭਾਰਤੀ ਕਰੰਸੀ ਵਿਚ ਭੁਗਤਾਨ ਕਰ ਰਿਹਾ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਕਰੂ ਮੈਂਬਰ ਨੇ ਉਸ ਨੂੰ ਵਿਦੇਸ਼ੀ ਕਰੰਸੀ ਵਿਚ ਭੁਗਤਾਨ ਕਰਨ ਲਈ ਕਿਹਾ। ਚੇਤੇ ਰਹੇ ਕਿ ਕੋਈ ਵੀ ਭਾਰਤੀ ਏਅਰਲਾਈਨ ਭਾਰਤੀ ਕਰੰਸੀ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ। ਨਵੀਂ ਦਿੱਲੀ ਦੇ ਸਰੋਜਨੀ ਨਗਰ ਪੁਲਸ ਸਟੇਸ਼ਨ ਵਿਚ ਪ੍ਰਮੋਦ ਨੇ ਮਾਮਲਾ ਦਰਜ ਕਰਵਾਇਆ ਅਤੇ ਇੰਡੀਗੋ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੰਘੀ 15 ਅਕਤੂਬਰ ਨੂੰ ਇੰਡੀਗੋ ਸਟਾਫ ਨੇ ਬੱਸ ਵਿਚ ਚੜ੍ਹਨ ਨੂੰ ਲੈ ਕੇ ਇਕ ਬਜ਼ੁਰਗ ਯਾਤਰੀ ਨਾਲ ਮਾਰਕੁਟ ਕੀਤੀ ਸੀ, ਜਿਸ ਤੋਂ ਬਾਅਦ ਇੰਡੀਗੋ ਨੂੰ ਮੁਆਫੀ ਮੰਗਣੀ ਪਈ ਸੀ।

RELATED ARTICLES
POPULAR POSTS