ਦਿੱਲੀ ਸਰਕਾਰ ਦਾ ਕਹਿਣਾ ਸੀ ਕਿ ਸਾਡੇ ਕੋਲ ਹੈ ਫੰਡਾਂ ਦੀ ਘਾਟ
ਨਵੀਂ ਦਿੱਲੀ/ਬਿਊਰੋ ਨਿਊਜ਼
ਜਦੋਂ ਪ੍ਰਦੂਸ਼ਣ ਕਾਰਨ ਦਿੱਲੀ ਦੇ ਲੋਕਾਂ ਦਾ ਸਾਹ ਘੁੱਟ ਰਿਹਾ ਸੀ ਤਾਂ ਦਿੱਲੀ ਸਰਕਾਰ ਦਾ ਕਹਿਣਾ ਸੀ ਕਿ ਸਾਡੇ ਕੋਲ ਫੰਡਾਂ ਦੀ ਘਾਟ ਹੈ। ਹੁਣ ਇੱਕ ਆਰਟੀਆਈ ਵਿਚ ਖੁਲਾਸਾ ਹੋਇਆ ਹੈ ਕਿ ਕੇਜਰੀਵਾਲ ਸਰਕਾਰ ਕੋਲ ਕਰੀਬ 800 ਕਰੋੜ ਦਾ ਫੰਡ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਉਸ ਨੇ ਪ੍ਰਦੂਸ਼ਣ ਦੇ ਟਾਕਰੇ ਲਈ ਇਨ੍ਹਾਂ ਪੈਸਿਆਂ ਦਾ ਇਸਤੇਮਾਲ ਨਹੀਂ ਕੀਤਾ।
787 ਕਰੋੜ ਰੁਪਏ ਦਿੱਲੀ ਸਰਕਾਰ ਤਹਿਤ ਆਉਂਦੇ ਟ੍ਰਾਂਸਪੋਰਟ ਵਿਭਾਗ ਦੇ ਖਾਤੇ ਵਿਚ ਪਿਛਲੇ ਦੋ ਸਾਲ ਤੋਂ ਪਏ ਹਨ ਪਰ ਉਹ ਪੈਸਿਆਂ ਦਾ ਰੋਣਾ ਰੋਂਦੇ ਰਹੇ। ਇਹ ਵੱਡੀ ਰਕਮ ਦੋ ਸਾਲ ਤੋਂ ਵਾਤਾਵਰਣ ਦੇ ਨਾਂ ‘ਤੇ ਦਿੱਲੀ ਸਰਕਾਰ ਕੋਲ ਆਈ ਸੀ ਪਰ ਸਰਕਾਰ ਨੇ ਇਸ ਦਾ ਇਸਤੇਮਾਲ ਹੀ ਨਹੀਂ ਕੀਤਾ। ਇਸ ਤੋਂ ਸਾਫ ਹੈ ਕਿ ਪ੍ਰਦੂਸ਼ਣ ਤੋਂ ਛੁਟਕਾਰੇ ਲਈ ਦਿੱਲੀ ਸਰਕਾਰ ਦੇ ਕੋਲ ਪੈਸਾ ਸੀ ਪਰ ਕਦਮ ਨਹੀਂ ਚੁੱਕੇ ਗਏ।