Breaking News
Home / ਭਾਰਤ / ਜੰਮੂ ਕਸ਼ਮੀਰ ‘ਚ ਫੌਜ ਨੇ ਤਿੰਨ ਅੱਤਵਾਦੀ ਜਿਊਂਦੇ ਫੜੇ

ਜੰਮੂ ਕਸ਼ਮੀਰ ‘ਚ ਫੌਜ ਨੇ ਤਿੰਨ ਅੱਤਵਾਦੀ ਜਿਊਂਦੇ ਫੜੇ

ਫੌਜ ਅਤੇ ਪੁਲਿਸ ਨੇ ਚਲਾਇਆ ਸਾਂਝਾ ਅਪਰੇਸ਼ਨ
ਸ਼੍ਰੀਨਗਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਵਿਚ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ। ਫੌਜ ਤੇ ਸੂਬੇ ਦੀ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਤਿੰਨ ਅੱਤਵਾਦੀਆਂ ਨੂੰ ਜ਼ਿੰਦਾ ਫੜਿਆ ਹੈ। ਇਸ ਵਿਚ ਇੱਕ ਅੱਤਵਾਦੀ ਜ਼ਖਮੀ ਹੈ। ਇਸ ਵੱਡੀ ਕਾਮਯਾਬੀ ‘ਤੇ ਫੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜਦ ਤੱਕ ਲੋੜ ਹੋਵੇਗੀ, ਉਦੋਂ ਤੱਕ ਇਹ ਅਭਿਆਨ ਚਲਾਵਾਂਗੇ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਇਹ ਅਭਿਆਨ 14 ਨਵੰਬਰ ਤੋਂ ਚੱਲ ਰਿਹਾ ਹੈ। ਇਸ ਵਿਚ ਹੁਣ ਤੱਕ ਤਿੰਨ ਅੱਤਵਾਦੀ ਫੜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਅੱਤਵਾਦੀਆਂ ਨਾਲ ਸ਼ਾਮਲ ਕਰਨ ਲਈ ਪਾਕਿਸਤਾਨ ਵੱਲੋਂ ਸੋਸ਼ਲ ਮੀਡੀਆ ‘ਤੇ ਵੱਡੇ ਪੈਮਾਨੇ ਉਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

Check Also

ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ

14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …