
ਲਾਊਡ ਸਪੀਕਰ ‘ਤੇ ਉੱਚੀ ਆਵਾਜ਼ ‘ਚ ਵਜਾਉਣ ਲੱਗੇ ਪੰਜਾਬੀ ਗਾਣੇ
ਨਵੀਂ ਦਿੱਲੀ : ਚੀਨ ਪਿਛਲੇ ਕਾਫੀ ਸਮੇਂ ਤੋਂ ਐਲ.ਏ.ਸੀ. ‘ਤੇ ਭਾਰਤੀ ਫੌਜ ਨੂੰ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਕਈ ਵਾਰ ਐਲ.ਏ.ਸੀ. ਨੂੰ ਪਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ। ਹੁਣ ਭਾਰਤੀ ਫੌਜੀਆਂ ਦਾ ਧਿਆਨ ਭੜਕਾਉਣ ਦੀਆਂ ਕੋਸ਼ਿਸ਼ਾਂ ਵਿਚ ਚੀਨੀ ਫੌਜ ਫਿੰਗਰ 4 ‘ਤੇ ਲਾਊਡ ਸਪੀਕਰ ਲਗਾ ਕੇ ਉਚੀ ਆਵਾਜ਼ ਵਿਚ ਪੰਜਾਬੀ ਗਾਣੇ ਲਗਾ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਇਥੇ ਜ਼ਿਆਦਾਤਰ ਪੰਜਾਬੀ ਫੌਜੀ ਤਾਇਨਾਤ ਹਨ। ਚੀਨੀ ਫੌਜ ਨੇ ਹੁਣ ਭਾਰਤ ਖਿਲਾਫ਼ ਮਨੋਵਿਗਿਆਨਕ ਰਣਨੀਤੀ ਅਪਨਾਈ ਹੈ।