5.3 C
Toronto
Wednesday, March 25, 2026
spot_img
Homeਭਾਰਤਭਿ੍ਰਸ਼ਟਾਚਾਰੀਆਂ ਅੱਗੇ ਨਹੀਂ ਝੁਕਾਂਗਾ : ਮਨੀਸ਼ ਸਿਸੋਦੀਆ

ਭਿ੍ਰਸ਼ਟਾਚਾਰੀਆਂ ਅੱਗੇ ਨਹੀਂ ਝੁਕਾਂਗਾ : ਮਨੀਸ਼ ਸਿਸੋਦੀਆ

ਕਿਹਾ : ਭਾਜਪਾ ਨੇ ਆਪਣੀ ਪਾਰਟੀ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵੱਡਾ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਤੱਕ ਪਹੁੰਚ ਕਰਦਿਆਂ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੂਰਤ ਵਿੱਚ ਉਨ੍ਹਾਂ ਖਿਲਾਫ਼ ਸਾਰੇ ਕੇਸ ਬੰਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਿਸੋਦੀਆ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਖਿਲਾਫ਼ ਲੱਗੇ ਸਾਰੇ ਦੋਸ਼ ਝੂਠੇ ਹਨ ਤੇ ਉਹ ‘ਸਾਜਿਸ਼ਕਾਰਾਂ ਤੇ ਭਿ੍ਰਸ਼ਟ ਲੋਕਾਂ’ ਅੱਗੇ ਨਹੀਂ ਝੁਕਣਗੇ। ਦਿੱਲੀ ਆਬਕਾਰੀ ਕੇਸ ਵਿਚ ਸੀਬੀਆਈ ਜਾਂਚ ਜਾਰੀ ਹੋਣ ਦੇ ਚੱਲਦਿਆਂ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਵੱਡਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਸੋਦੀਆ ਉਨ੍ਹਾਂ 15 ਵਿਅਕਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਖਿਲਾਫ਼ ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ਮੌਕੇ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ। ਸਿਸੋਦੀਆ ਨੇ ਕਿਹਾ, ‘‘ਮੈਨੂੰ ਭਾਜਪਾ ਵੱਲੋੋਂ ਸੁਨੇਹਾ ਮਿਲਿਆ ਹੈ- ਆਮ ਆਦਮੀ ਪਾਰਟੀ ਛੱਡੋ ਤੇ ਭਾਜਪਾ ਵਿੱਚ ਸ਼ਾਮਲ ਹੋਵੋ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸੀਬੀਆਈ ਤੇ ਈਡੀ ਵੱਲੋਂ ਤੁਹਾਡੇ ਖਿਲਾਫ਼ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ।’’ ਉਪ ਮੁੱਖ ਮੰਤਰੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਮੈਂ ਮਹਾਰਾਣਾ ਪ੍ਰਤਾਪ ਦਾ ਵੰਸਜ਼ ਤੇ ਰਾਜਪੂਤ ਹਾਂ। ਮੈਂ ਆਪਣਾ ਸਿਰ ਕਟਾਉਣ ਲਈ ਤਿਆਰ ਹਾਂ, ਪਰ ਸਾਜਿਸ਼ਕਾਰਾਂ ਤੇ ਭਿ੍ਰਸ਼ਟ ਲੋਕਾਂ ਅੱਗੇ ਨਹੀਂ ਝੁਕਾਂਗਾ। ਮੇਰੇ ਖਿਲਾਫ਼ ਦਰਜ ਕੇਸ ਝੂਠੇ ਹਨ। ਤੁਸੀਂ ਜੋ ਕਰਨਾ ਹੈ ਕਰ ਲਵੋ।’’

RELATED ARTICLES
POPULAR POSTS