Breaking News
Home / ਭਾਰਤ / ਭਾਜਪਾ ਦਸੰਬਰ ‘ਚ ਹੀ ਕਰਵਾ ਸਕਦੀ ਹੈ ਲੋਕ ਸਭਾ ਚੋਣਾਂ : ਮਮਤਾ ਬੈਨਰਜੀ

ਭਾਜਪਾ ਦਸੰਬਰ ‘ਚ ਹੀ ਕਰਵਾ ਸਕਦੀ ਹੈ ਲੋਕ ਸਭਾ ਚੋਣਾਂ : ਮਮਤਾ ਬੈਨਰਜੀ

ਚੋਣ ਪ੍ਰਚਾਰ ਲਈ ਸਾਰੇ ਹੈਲੀਕਾਪਟਰ ਬੁੱਕ ਕਰਨ ਦਾ ਦਾਅਵਾ
‘ਭਾਜਪਾ ਨੇ ਭਾਈਚਾਰਿਆਂ ਦੇ ਨਾਮ ‘ਤੇ ਦੇਸ਼ ਨੂੰ ਵੰਡਿਆ’
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਇਸ ਸਾਲ ਦਸੰਬਰ ਵਿੱਚ ਹੀ ਲੋਕ ਸਭਾ ਚੋਣਾਂ ਕਰਵਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਚੋਣ ਪ੍ਰਚਾਰ ਲਈ ਸਾਰੇ ਹੈਲੀਕਾਪਟਰ ਪਹਿਲਾਂ ਹੀ ਬੁੱਕ ਕਰ ਲਏ ਹਨ। ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੀ ਯੂਥ ਇਕਾਈ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ”ਜੇਕਰ ਭਾਜਪਾ ਲਗਾਤਾਰ ਤੀਜੀ ਵਾਰ ਕੇਂਦਰ ‘ਚ ਸਰਕਾਰ ਬਣਾਉਂਦੀ ਹੈ ਤਾਂ ਦੇਸ਼ ਨੂੰ ਤਾਨਾਸ਼ਾਹੀ ਸ਼ਾਸਨ ਦਾ ਸਾਹਮਣਾ ਕਰਨਾ ਪਵੇਗਾ। ਮੈਨੂੰ ਸ਼ੱਕ ਹੈ ਕਿ ਉਹ (ਭਾਜਪਾ) ਦਸੰਬਰ 2023 ਵਿੱਚ ਹੀ ਲੋਕ ਸਭਾ ਚੋਣਾਂ ਕਰਵਾ ਸਕਦੇ ਹਨ। ਭਾਜਪਾ ਨੇ ਪਹਿਲਾਂ ਹੀ ਸਾਡੇ ਦੇਸ਼ ਨੂੰ ਭਾਈਚਾਰਿਆਂ ਦੇ ਨਾਂ ‘ਤੇ ਵੰਡ ਦਿੱਤਾ ਹੈ ਅਤੇ ਜੇਕਰ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਇਹ ਸਾਡੇ ਦੇਸ਼ ਨੂੰ ਨਫ਼ਰਤ ਦਾ ਦੇਸ਼ ਬਣਾ ਦੇਣਗੇ।” ਉਨ੍ਹਾਂ ਸੂਬੇ ਵਿੱਚ ਨਾਜਾਇਜ਼ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਸਬੰਧੀ ਗ਼ੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਕੁੱਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮਮਤਾ ਨੇ ਆਰੋਪ ਲਾਇਆ ਕਿ ‘ਕੁੱਝ ਪੁਲਿਸ ਕਰਮੀਆਂ ਦੀ ਮਦਦ ਨਾਲ’ ਅਜਿਹਾ ਹੋ ਰਿਹਾ ਹੈ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …