ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲੋਕਾਂ ਨੂੰ ਮਿਲੇਗਾ ਫਾਇਦਾ
ਚੰਡੀਗੜ੍ਹ/ਬਿਊਰੋ ਨਿਊਜ਼
ਹੁਣ ਵਿਦੇਸ਼ ਜਾਣ ਲਈ ਦਿੱਲੀ ਜਾਣ ਦੀ ਲੋੜ ਨਹੀਂ ਸਗੋਂ ਚੰਡੀਗੜ੍ਹ ਤੋਂ ਹੀ ਵਿਦੇਸ਼ ਲਈ ਸਿੱਧੀ ਉਡਾਣ ਸ਼ੁਰੂ ਹੋ ਰਹੀ ਹੈ। ਇੰਡੀਗੋ ਨੇ 26 ਸਤੰਬਰ ਤੋਂ ਦੁਬਈ ਲਈ ਪਹਿਲੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਇੰਟਰਨੈਸ਼ਨਲ ਏਅਰਪੋਰਟ ਬਣਨ ਦੇ ਬਾਵਜੂਦ 11 ਮਹੀਨਿਆਂ ਤੋਂ ਇੱਥੋਂ ਕੌਮਾਂਤਰੀ ਉਡਾਣਾਂ ਸ਼ੁਰੂ ਨਹੀਂ ਹੋ ਰਹੀਆਂ ਸਨ। ਇਹ ਮਾਮਲਾ ਹਾਈਕੋਰਟ ਵਿੱਚ ਵੀ ਪਹੁੰਚ ਗਿਆ ਸੀ। ਹੁਣ ਇੰਡੀਗੋ ਨੇ ਪਹਿਲ ਕਰਦਿਆਂ 26 ਸਤੰਬਰ ਤੋਂ ਕੌਮਾਂਤਰੀ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇੰਡੀਗੋ ਨੇ ਸ਼ੁਰੂਆਤੀ ਪੇਸ਼ਕਸ਼ ਵਜੋਂ ਚੰਡੀਗੜ੍ਹ ਤੋਂ ਦੁਬਈ ਰਿਟਰਨ ਕਿਰਾਇਆ 9999 ਰੁਪਏ ਰੱਖਿਆ ਹੈ। ਦੁਬਈ ਤੋਂ ਚੰਡੀਗੜ੍ਹ ਲਈ ਇਹ ਉਡਾਣ ਦੁਬਈ ਦੇ ਸਮੇਂ ਅਨੁਸਾਰ ਸਵੇਰੇ 6.05 ‘ਤੇ ਰਵਾਨਾ ਹੋਏਗੀ ਤੇ ਚੰਡੀਗੜ੍ਹ ਸਵੇਰੇ 11.10 ‘ਤੇ ਪਹੁੰਚੇਗੀ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਦੁਬਈ ਲਈ ਉਡਾਣ ਸ਼ਾਮ 4.15 ‘ਤੇ ਚੱਲੇਗੀ ਤੇ ਸ਼ਾਮ 6.20 ‘ਤੇ ਦੁਬਈ ਪਹੁੰਚੇਗੀ। ਟਾਈਮ ਵਿੱਚ ਫਰਕ ਕਰਕੇ ਭਾਰਤ ਤੇ ਦੁਬਈ ਦੇ ਸਮੇਂ ਵਿੱਚ ਡੇਢ ਘੰਟੇ ਦਾ ਅੰਤਰ ਹੈ।
Check Also
ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …