16 C
Toronto
Sunday, October 5, 2025
spot_img
Homeਪੰਜਾਬ'ਆਪ' ਵਿਚ ਬਾਗੀ ਸੁਰਾਂ ਉੱਭਰਣ ਦਾ ਖ਼ਤਰਾ

‘ਆਪ’ ਵਿਚ ਬਾਗੀ ਸੁਰਾਂ ਉੱਭਰਣ ਦਾ ਖ਼ਤਰਾ

aap picਉਮੀਦਵਾਰਾਂ ਦੀ ਸੂਚੀ ਨੂੰ ਲੱਗੀ ਬਰੇਕ
ਚੰਡੀਗੜ੍ਹ/ਬਿਊਰੋ ਨਿਊਜ਼
ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ‘ਚ ਵੀ ਬਾਗੀ ਸੁਰਾਂ ਉੱਭਰ ਸਕਦੀਆਂ ਹਨ। ਇਸ ਬਗਾਵਤ ਦਾ ਕਾਰਨ ਵਿਧਾਨ ਸਭਾ ਚੋਣ ਲਈ ਉਮੀਦਵਾਰੀ ਦੀ ਦੌੜ ਹੋ ਸਕਦੀ ਹੈ। ਸ਼ਾਇਦ ਇਸੇ ਕਰਕੇ ‘ਆਪ’ ਵੱਲੋਂ ਉਮੀਦਵਾਰਾਂ ਦੀ ਸੂਚੀ ਲਟਕਾਈ ਜਾ ਰਹੀ ਹੈ। ਪਤਾ ਲੱਗ ਰਿਹਾ ਹੈ ਕਿ ਇੱਕ ਸੀਟ ਦੇ 15 ਤੋਂ 20 ਦਾਅਵੇਦਾਰ ਹਨ। ‘ਆਪ’ ਲਈ ਬਿਪਤਾ ਬਣ ਗਈ ਹੈ ਕਿ ਇਨ੍ਹਾਂ ਵਿੱਚੋ ਕਿਸ ਉਮੀਦਵਾਰ ਨੂੰ ਚੁਣਿਆ ਜਾਵੇ। ‘ਆਪ’ ਨੇ ਸਭ ਤੋਂ ਪਹਿਲਾਂ 26 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਸੀ। ਇਨ੍ਹਾਂ ਸੀਟਾਂ ਲਈ ਵਲੰਟੀਅਰਾਂ ਤੋਂ ਉਮੀਦਵਾਰਾਂ ਦੇ ਨਾਂ ਬਾਰੇ ਸੁਝਾਅ ਮੰਗੇ ਸਨ। ਵਲੰਟੀਅਰਾਂ ਵੱਲੋਂ 26 ਸੀਟਾਂ ਲਈ 500 ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਹੈ।
ਸਕਰੀਨਿੰਗ ਕਮੇਟੀ ਲਈ 500 ਉਮੀਦਵਾਰਾਂ ਵਿੱਚੋਂ ਛਾਂਟੀ ਕਰਨਾ ਸਿਰਦਰਦੀ ਬਣ ਗਿਆ ਹੈ। ਸਕਰੀਨਿੰਗ ਕਮੇਟੀ ਨੇ ਇਨ੍ਹਾਂ ਵਿੱਚੋਂ 130 ਨਾਂ ਛਾਂਟ ਲਏ ਹਨ। ਇਸ ਦੇ ਬਾਵਜੂਦ ਹਰੇਕ ਹਲਕੇ ਵਿੱਚ ਪੰਜ ਤੋਂ ਸੱਤ ਉਮੀਦਵਾਰ ਬਣਦੇ ਹਨ। ਇਹ ਉਹ ਉਮੀਦਵਾਰ ਹਨ ਜਿਹੜੇ ਆਪਣੀ ਦਾਅਵੇਦਾਰੀ ਮਜ਼ਬੂਤ ਸਮਝਦੇ ਹਨ। ਇਸ ਬਾਰੇ ਅੰਤਮ ਫ਼ੈਸਲਾ ਸਿਆਸੀ ਮਾਮਲਿਆਂ ਬਾਰੇ ਕਮੇਟੀ ਵੱਲੋਂ ਕੀਤਾ ਜਾਵੇਗਾ।

RELATED ARTICLES
POPULAR POSTS