ਕਿਹਾ, ਰਾਜਨਾਥ ਨੂੰ ਪਾਕਿ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਤਵਾਦੀ ਹਾਫ਼ਿਜ਼ ਸਈਅਦ ਨੇ ਫਿਰ ਇੱਕ ਵਾਰ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਪਾਕਿਸਤਾਨ ਦੌਰੇ ਦਾ ਵਿਰੋਧ ਕੀਤਾ ਹੈ। ਹਾਫਿਜ਼ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਰਾਜਨਾਥ ਸਿੰਘ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕਸ਼ਮੀਰ ਹਿੰਸਾ ਦੇ ਸੰਦਰਭ ਵਿਚ ਉਸ ਨੇ ਇਹ ਬਿਆਨ ਦਿੱਤਾ ਹੈ। ਉਹ ਲਗਾਤਾਰ ਕਸ਼ਮੀਰ ਦੇ ਮੁੱਦੇ ‘ਤੇ ਬਿਆਨਬਾਜ਼ੀ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਾਰਕ ਦੀ ਮੀਟਿੰਗ ਵਿਚ ਹਿੱਸਾ ਲੈਣ ਗ੍ਰਹਿ ਮੰਤਰੀ ਰਾਜਨਾਥ ਸਿੰਘ 3 ਅਗਸਤ ਨੂੰ ਇਸਲਾਮਾਬਾਦ ਜਾ ਰਹੇ ਹਨ। ਗ੍ਰਹਿ ਮੰਤਰੀ ਦਾ ਇਹ ਪਹਿਲਾ ਪਾਕਿਸਤਾਨੀ ਦੌਰਾ ਹੈ। ਸਾਰਕ ਵਿਚ ਭਾਰਤ ਦੀ ਹਮੇਸ਼ਾਂ ਵੱਡੀ ਭੂਮਿਕਾ ਰਹੀ ਹੈ। ਗੁਆਂਢੀ ਮੁਲਕਾਂ ਨਾਲ ਗੱਲਬਾਤ ਤੇ ਸਹਿਯੋਗ ਕਾਇਮ ਰੱਖਣ ਲਈ ਭਾਰਤ ਸਰਕਾਰ ਨੇ ਸਾਰਕ ਵਿਚ ਹਮੇਸ਼ਾ ਚੰਗੀ ਭੂਮਿਕਾ ਨਿਭਾਈ ਹੈ। ਰਾਜਨਾਥ ਸਿੰਘ ਦੋ ਪੱਖੀ ਗੱਲਬਾਤ ਨੂੰ ਮਜ਼ਬੂਤ ਕਰਨ ਲਈ ਹੀ ਪਾਕਿਸਤਾਨ ਜਾ ਰਹੇ ਹਨ। ਰਾਜਨਾਥ ਸਿੰਘ ਤੇ ਨਵਾਜ਼ ਸ਼ਰੀਫ ਦਰਮਿਆਨ ਗੱਲਬਾਤ ਹੋਣ ਦੀ ਪੂਰੀ ਸੰਭਾਵਨਾ ਹੈ।
Check Also
ਹਰਿਆਣਾ ’ਚ ਵੋਟਾਂ ਭਲਕੇ 5 ਨੂੰ ਅਤੇ ਨਤੀਜੇ 8 ਅਕਤੂਬਰ ਨੂੰ
90 ਵਿਧਾਨ ਸਭਾ ਸੀਟਾਂ ਲਈ 1031 ਉਮੀਦਵਾਰ ਚੋਣ ਮੈਦਾਨ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਭਲਕੇ …