![](https://parvasinewspaper.com/wp-content/uploads/2020/11/2020_11image_13_22_539694040poisonousliquor-ll-300x214.jpg)
ਐਸ.ਪੀ. ਬੋਲੇ – ਅਸੀਂ ਤਾਂ ਚੋਣਾਂ ਦੀ ਡਿਊਟੀ ‘ਚ ਰੁਝੇ ਸੀ
ਸੋਨੀਪਤ/ਬਿਊਰੋ ਨਿਊਜ਼
ਹਰਿਆਣਾ ਦੇ ਸੋਨੀਪਤ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 27 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਇਹ ਮੌਤਾਂ ਦਾ ਸਿਲਸਿਲਾ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਨਾਲ ਕਈ ਵਿਅਕਤੀਆਂ ਦੀ ਸਿਹਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੁਲਿਸ ਕਾਰਵਾਈ ਵਿਚ ਹੋਈ ਦੇਰੀ ਸਬੰਧੀ ਗੱਲ ਕਰਦਿਆਂ ਐਸ.ਪੀ. ਜਸ਼ਨਦੀਪ ਰੰਧਾਵਾ ਨੇ ਕਿਹਾ ਕਿ ਅਸੀਂ ਤਾਂ ਬੜੌਦਾ ਉਪ ਚੋਣਾਂ ‘ਚ ਡਿਊਟੀ ‘ਤੇ ਸੀ। ਉਨ੍ਹਾਂ ਕਿਹਾ ਕਿ ਸਾਨੂੰ ਬਾਅਦ ਵਿਚ ਸੂਚਨਾ ਮਿਲੀ ਹੈ ਅਤੇ ਅਸੀਂ ਹੁਣ ਕਾਰਵਾਈ ਕਰ ਰਹੇ ਹਾਂ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਧਿਆਨ ਰਹੇ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੌ ਤੋਂ ਜ਼ਿਆਦਾ ਮੌਤਾਂ ਹੋ ਗਈਆਂ ਸਨ।