ਪਾਕਿ ਅੱਤਵਾਦੀ ਪੰਜਾਬ ‘ਚ ਫਿਰ ਕਰਵਾ ਸਕਦੇ ਹਨ ਹਮਲੇ
ਜੰਮੂ/ਬਿਊਰੋ ਨਿਊਜ਼
ਪਾਕਿਸਤਾਨ ਨੇ ਅੱਜ ਕੰਟਰੋਲ ਰੇਖਾ ਨੇੜਲੇ ਕਈ ਇਲਾਕਿਆਂ ‘ਤੇ ਫਾਇਰਿੰਗ ਕੀਤੀ ਅਤੇ ਮੋਰਟਾਰ ਦਾਗੇ। ਪਾਕਿਸਤਾਨੀ ਫੌਜ ਫਾਇਰਿੰਗ ਦੀ ਆੜ ਵਿਚ ਅੱਤਵਾਦੀਆਂ ਨੂੰ ਭਾਰਤ ਵਿਚ ਘੁਸਪੈਠ ਕਰਾਉਣਾ ਚਾਹੁੰਦੀ ਹੈ। ਪਰ ਭਾਰਤੀ ਫੌਜ ਨੇ ਪਾਕਿ ਦੀ ਇਸ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿ ਵਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਰਜੌਰੀ ਸੈਕਟਰ ਦੇ ਪਿੰਡਾਂ ਵਿਚਲੇ ਸਕੂਲ ਫਿਰ ਬੰਦ ਕਰ ਦਿੱਤੇ ਹਨ।
ਦੂਜੇ ਪਾਸੇ ਭਾਰਤ ਦੀ ਖੁਫੀਆ ਏਜੰਸੀ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ ਤੇ ਜੈਸ਼-ਏ-ਮੁਹੰਮਦ ਪੰਜਾਬ ਵਿਚ ਫਿਰ ਤੋਂ ਹਮਲੇ ਕਰਵਾ ਸਕਦੇ ਹਨ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਵਿੱਚ ਘੁਸਪੈਠ ਤੇ ਵੱਡੇ ਹਮਲੇ ਕਰਨ ਵਿੱਚ ਨਾਕਾਮੀ ਤੋਂ ਬਾਅਦ ਲਸ਼ਕਰ ਤੇ ਜੈਸ਼-ਏ-ਮੁਹੰਮਦ ਵਿਚ ਬੁਖਲਾਹਟ ਦਾ ਮਾਹੌਲ ਬਣਿਆ ਹੋਇਆ ਹੈ।
Check Also
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ
ਪਹਿਲੇ ਦਿਨ ਵੱਡੀ ਗਿਣਤੀ ਸਰਧਾਲੂਆਂ ਨੇ ਮੱਥਾ ਟੇਕਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ …