21 C
Toronto
Friday, June 12, 2026
spot_img
Homeਭਾਰਤਨਿਰਭੈਆ ਮਾਮਲੇ ਦਾ ਦੋਸ਼ੀਆਂ ਦੇ ਚੌਥੀ ਵਾਰ ਡੈਥ ਵਾਰੰਟ ਜਾਰੀ

ਨਿਰਭੈਆ ਮਾਮਲੇ ਦਾ ਦੋਸ਼ੀਆਂ ਦੇ ਚੌਥੀ ਵਾਰ ਡੈਥ ਵਾਰੰਟ ਜਾਰੀ

ਚਾਰਾਂ ਦੋਸ਼ੀਆਂ ਨੂੰ 20 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਰਭੈਆ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਨਵੀਂ ਤਰੀਕ ਤੈਅ ਹੋ ਗਈ ਹੈ। ਦਿੱਲੀ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ ਸਾਢੇ ਪੰਜ ਵਜੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਫਾਂਸੀ ਦੇਣ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਕਾਨੂੰਨੀ ਪੈਂਤੜੇ ਚਲਾ ਕੇ ਦੋ ਮਹੀਨਿਆਂ ਤੋਂ ਫਾਂਸੀ ਦੀ ਸਜ਼ਾ ਤੋਂ ਬਚ ਰਹੇ ਦੋਸ਼ੀਆਂ ਲਈ ਹੁਣ ਸਾਰੇ ਰਸਤੇ ਬੰਦ ਹੋ ਗਏ ਹਨ। ਧਿਆਨ ਰਹੇ ਕਿ ਲੰਘੇ ਕੱਲ੍ਹ ਰਾਸ਼ਟਰਪਤੀ ਨੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਵੀ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਦਿੱਲੀ ਸਰਕਾਰ ਨਵਾਂ ਡੈਥ ਵਾਰੰਟ ਜਾਰੀ ਕਰਵਾਉਣ ਲਈ ਪਟਿਆਲਾ ਹਾਊਸ ਅਦਾਲਤ ਪਹੁੰਚੀ ਸੀ। ਇਸਦੇ ਚੱਲਦਿਆਂ ਨਿਰਭੈਆ ਦੀ ਮਾਂ ਨੇ ਉਮੀਦ ਜਤਾਈ ਕਿ ਹੁਣ ਦੋਸ਼ੀਆਂ ਨੂੰ 20 ਮਾਰਚ ਨੂੰ ਫਾਂਸੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਟਾਲ ਦਿੱਤੀ ਗਈ ਸੀ।

RELATED ARTICLES
POPULAR POSTS