Breaking News
Home / ਭਾਰਤ / ਦਿੱਲੀ ਹਿੰਸਾ ਦੇ ਮਾਮਲੇ ‘ਚ ਕੌਂਸਲਰ ਤਾਹਿਰ ਆਤਮ ਸਮਰਪਣ ਕਰਨ ਪਹੁੰਚਿਆ

ਦਿੱਲੀ ਹਿੰਸਾ ਦੇ ਮਾਮਲੇ ‘ਚ ਕੌਂਸਲਰ ਤਾਹਿਰ ਆਤਮ ਸਮਰਪਣ ਕਰਨ ਪਹੁੰਚਿਆ

ਅਦਾਲਤ ਨੇ ਕਿਹਾ – ਇਹ ਸਾਡੇ ਅਧਿਕਾਰ ਖੇਤਰ ਦਾ ਮਾਮਲਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ‘ਚ ਹਿੰਸਾ ਭੜਕਾਉਣ ਦਾ ਆਰੋਪੀ ਕੌਂਸਲਰ ਤਾਹਿਰ ਹੁਸੈਨ ਅੱਜ ਅਦਾਲਤ ਵਿਚ ਆਤਮ ਸਮਰਪਣ ਕਰਨ ਪਹੁੰਚ ਗਿਆ। ਪਰ ਅਦਾਲਤ ਨੇ ਕਹਿ ਦਿੱਤਾ ਕਿ ਇਹ ਸਾਡੇ ਅਧਿਕਾਰ ਖੇਤਰ ਦਾ ਮਾਮਲਾ ਨਹੀਂ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਤਾਹਿਰ ਨੂੰ ਅਦਾਲਤ ਦੀ ਪਾਰਕਿੰਗ ਵਿਚੋਂ ਗ੍ਰਿਫਤਾਰ ਕਰ ਲਿਆ। ਤਾਹਿਰ ਨੇ ਕੜਕਡੂਮਾ ਅਦਾਲਤ ਵਿਚ ਅਗਾਊਂ ਜ਼ਮਾਨਤ ਲਈ ਵੀ ਅਰਜ਼ੀ ਦਾਖਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਤਾਹਿਰ ਦਾ ਨਾਮ ਦਿੱਲੀ ਹਿੰਸਾ ਵਿਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ। ਤਾਹਿਰ ਖਿਲਾਫ ਪੁਲਿਸ ਨੇ ਕੇਸ ਵੀ ਦਰਜ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਹਿੰਸਾ ਤੋਂ ਬਾਅਦ ਤਾਹਿਰ ਦੇ ਘਰ ਦੀ ਛੱਤ ਤੋਂ ਇੱਟਾਂ, ਪੱਥਰ, ਗੁਲੇਲ ਅਤੇ ਹਿੰਸਾ ਲਈ ਵਰਤਿਆ ਜਾਣ ਵਾਲਾ ਸਮਾਨ ਮਿਲਿਆ ਸੀ।

Check Also

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਖਿਲਾਫ ਨਵੀਂ ਦਿੱਲੀ ‘ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਹੈੱਡਕੁਆਰਟਰ ਨੇੜੇ ਪੈਟਰੋਲ, …