ਮੁੱਖ ਮੰਤਰੀ ਗਹਿਲੋਤ ਨੇ ਸਦਨ ਵਿਚ ਮੰਗੀ ਮੁਆਫੀ
ਜੈਪੁਰ/ਬਿੳੂਰੋ ਨਿੳੂਜ਼
ਰਾਜਸਥਾਨ ’ਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੇ ਅੱਜ ਵਿਧਾਨ ਸਭਾ ਵਿਚ ਪੁਰਾਣਾ ਬਜਟ ਭਾਸ਼ਣ ਪੜ੍ਹ ਦਿੱਤਾ। ਕਰੀਬ 6 ਮਿੰਟ ਤੱਕ ਗਹਿਲੋਤ ਪੁਰਾਣਾ ਭਾਸ਼ਣ ਪੜ੍ਹਦੇ ਰਹੇ। ਫਿਰ ਮੰਤਰੀ ਮਹੇਸ਼ ਜੋਸ਼ੀ ਨੇ ਆ ਕੇ ਮੁੱਖ ਮੰਤਰੀ ਨੂੰ ਕੁਝ ਕਿਹਾ ਅਤੇ ਉਹ ਪ੍ਰੇਸ਼ਾਨ ਜਿਹੇ ਹੋ ਗਏ। ਜਦੋਂ ਗਹਿਲੋਤ ਨੇ ਭਾਸ਼ਣ ਰੋਕਿਆ ਤਾਂ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਕਿਸੇ ਵਿਧਾਨ ਸਭਾ ਵਿਚ ਪੁਰਾਣਾ ਬਜਟ ਭਾਸ਼ਣ ਪੜ੍ਹਿਆ ਗਿਆ ਹੋਵੇ ਅਤੇ ਇਸ ’ਤੇ ਜ਼ੋਰਦਾਰ ਹੰਗਾਮੇ ਦੇ ਚੱਲਦਿਆਂ ਸਦਨ ਦੀ ਕਾਰਵਾਈ ਦੋ ਵਾਰ ਰੋਕਣੀ ਪਈ ਹੋਵੇ। ਸੀਐਮ ਗਹਿਲੋਤ ਬਜਟ ਭਾਸ਼ਣ ਦੇ ਲਈ ਜਦ ਤੀਜੀ ਵਾਰ ਖੜ੍ਹੇ ਹੋਏ ਤਾਂ ਉਨ੍ਹਾਂ ਗਲਤੀ ਲਈ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਜੋ ਕੁਝ ਹੋਇਆ, ਉਸਦੇ ਲਈ ਉਹ ਸੌਰੀ ਫੀਲ ਕਰਦੇ ਹਨ। ਵਿਰੋਧੀ ਧਿਰ ਦੇ ਵਿਧਾਇਕ ਹੰਗਾਮਾ ਕਰਦੇ ਹੋਏ ਸਦਨ ਦੇ ਬੇਲ ਵਿਚ ਆ ਗਏ ਅਤੇ ਆਰੋਪ ਲਗਾ ਰਹੇ ਸਨ ਕਿ ਮੁੱਖ ਮੰਤਰੀ ਨੇ ਪੁਰਾਣਾ ਭਾਸ਼ਣ ਪੜ੍ਹਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਗਹਿਲੋਤ ਨੇ ਮੁੱਖ ਸਕੱਤਰ ਨੂੰ ਤਲਬ ਕੀਤਾ ਅਤੇ ਅਫਸਰਾਂ ਦੀ ਲਾਪਰਵਾਹੀ ’ਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਧਿਆਨ ਰਹੇ ਕਿ ਰਾਜਸਥਾਨ ਵਿਚ ਪਹਿਲੀ ਵਾਰ ਬਜਟ ਭਾਸ਼ਣ ਦੇ ਦੌਰਾਨ ਸਦਨ ਦੀ ਕਾਰਵਾਈ ਰੋਕੀ ਗਈ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …