15.8 C
Toronto
Tuesday, September 15, 2026
spot_img
Homeਭਾਰਤਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰ ਮੁਕਾਏ

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰ ਮੁਕਾਏ

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰ ਮੁਕਾਏਸਿਖਲਾਈ ਦੌਰਾਨ ਹੋਏ ਹਾਦਸੇ ‘ਚ 8 ਜਵਾਨ ਜ਼ਖ਼ਮੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਮੁਕਾਇਆ। ਇਸਦੀ ਪੁਸ਼ਟੀ ਫੌਜ ਦੇ ਸੀਨੀਅਰ ਅਧਿਕਾਰੀ ਅਤੁੱਲ ਕੁਮਾਰ ਗੋਇਲ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅੱਤਵਾਦੀਆਂ ਦੀ ਪਛਾਣ ਸ਼ੋਪੀਆ ਵਾਸੀ ਜ਼ਾਹਿਦ ਮਾਂਟੂ ਅਤੇ ਕੁਲਗਾਮ ਦੇ ਇਰਫਾਨ ਅਹਿਮਦ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਅੱਤਵਾਦੀ ਹਿਜ਼ਬੁਲ ਮੁਜਾਹਦੀਨ ਨਾਲ ਸੰਬੰਧਿਤ ਸਨ ਅਤੇ ਮ੍ਰਿਤਕ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ।
ਉਧਰ ਦੂਜੇ ਪਾਸੇ ਪੁੰਛ ਸੈਕਟਰ ਵਿਚ ਕੰਟਰੋਲ ਰੇਖਾ ਨਾਲ ਲਗਦੇ ਮੇਂਢਰ ਇਲਾਕੇ ਵਿਚ ਸਿਖਲਾਈ ਦੌਰਾਨ ਹੋਏ ਹਾਦਸੇ ਵਿਚ 8 ਜਵਾਨ ਜ਼ਖ਼ਮੀ ਹੋ ਗਏ ਹਨ। ਜਦ ਇਸ ਤੋਂ ਪਹਿਲਾਂ ਰਿਪੋਰਟਾਂ ਆਈਆਂ ਸਨ ਕਿ ਆਈ.ਈ.ਡੀ. ਧਮਾਕੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ ਤੇ 7 ਜਵਾਨ ਜ਼ਖਮੀ ਹੋਏ ਹਨ।

RELATED ARTICLES
POPULAR POSTS