21.6 C
Toronto
Tuesday, November 3, 2026
spot_img
HomeਕੈਨੇਡਾFrontਪਾਬੰਦੀਆਂ ਦੇ ਬਾਵਜੂਦ ਬਜ਼ਾਰਾਂ ’ਚ ਵਿਕ ਰਹੇ ਹਨ ਪਟਾਕੇ

ਪਾਬੰਦੀਆਂ ਦੇ ਬਾਵਜੂਦ ਬਜ਼ਾਰਾਂ ’ਚ ਵਿਕ ਰਹੇ ਹਨ ਪਟਾਕੇ

ਪਾਬੰਦੀਆਂ ਦੇ ਬਾਵਜੂਦ ਬਜ਼ਾਰਾਂ ’ਚ ਵਿਕ ਰਹੇ ਹਨ ਪਟਾਕੇ
ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਨਿਯਮਾਂ ਦੀ ਪਾਲਣਾ ਕਰਨ ਦੇ ਦਿੱਤੇ ਨਿਰਦੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਦਿੱਲੀ ਦੇ ਬਜ਼ਾਰਾਂ ਵਿਚ ਪਾਬੰਦੀਆਂ ਦੇ ਬਾਵਜੂਦ ਹਰ ਤਰ੍ਹਾਂ ਦੇ ਪਟਾਕਿਆਂ ਦੀ ਸ਼ਰ੍ਹੇਆਮ ਵਿਕਰੀ ਬਾਰੇ ਛਪੀ ਅਖਬਾਰੀ ਰਿਪੋਰਟ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤ ਸਰਕਾਰ ਨੂੰ ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਮਾਨਯੋਗ ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਪੀ.ਬੀ. ਵੱਰਾਲੇ ਦੇ ਬੈਂਚ ਨੇ ਇਕ ਅੰਗਰੇਜ਼ੀ ਅਖਬਾਰ ਦਾ ਹਵਾਲਾ ਦਿੰਦਿਆਂ ਵਧੀਕ ਸੋਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੂੰ ਹਰ ਤਰ੍ਹਾਂ ਦੇ ਲਾਇਸੈਂਸ ਵਾਲੇ, ਬਿਨਾ ਲਾਇਸੈਂਸ ਵਾਲੇ ਅਤੇ ਕਿਉ.ਆਰ. ਕੋਡ ਵਾਲੇ ਪਟਾਕਿਆਂ ਦੀ ਵਿਕਰੀ ਦਾ ਤੁਰੰਤ ਨੋਟਿਸ ਲੈਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਦਿਵਾਲੀ ਵਾਲੇ ਦਿਨ 7 ਅਤੇ 8 ਨਵੰਬਰ ਨੂੰ ਦਿੱਲੀ-ਐਨ.ਸੀ.ਆਰ. ਵਿਚ ਸਵੇਰੇ 6 ਤੋਂ 7 ਵਜੇ ਅਤੇ ਰਾਤ 8 ਤੋਂ 10 ਵਜੇ ਤੱਕ ਹੀ ਗਰੀਨ ਪਟਾਕੇ ਚਲਾਉਣ ਦੀ ਛੋਟ ਦਿੱਤੀ ਹੈ। ਅਦਾਲਤ ਨੇ ਆਪਣੇ 29 ਅਕਤੂਬਰ ਦੇ ਹੁਕਮਾਂ ਵਿਚ ਸਪੱਸ਼ਟ ਕੀਤਾ ਕਿ ਪੂਰਨ ਪਾਬੰਦੀ ਲਈ ਅਜੇ ਪੂਰੇ ਅੰਕੜੇ ਉਪਲਬਧ ਨਹੀਂ ਹਨ। ਬੈਂਚ ਨੇ ਪ੍ਰਸ਼ਾਸਨ ਵਲੋਂ ਹੁਕਮਾਂ ਦੀ ਢੁੱਕਵੀਂ ਪਾਲਣਾ ਨਾ ਹੋਣ ’ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਧਾਰਮਿਕ ਪ੍ਰਥਾ ਦਾ ਅਧਿਕਾਰ ਸੀਮਤ ਹੈ ਅਤੇ ਇਹ ਸੰਵਿਧਾਨਕ ਰੋਕਾਂ ਤੋਂ ਉਪਰ ਨਹੀਂ ਹੋ ਸਕਦਾ।

RELATED ARTICLES
POPULAR POSTS